ਅੰਮ੍ਰਿਤਸਰ : ਕੋਰੋਨਾ ਮਹਾਮਾਰੀ(CORONA VIRUS) ਦੌਰਾਨ ਦਿੱਲੀ ਸਰਕਾਰ(DELHI GOVERNMENT) ਨੇ ਦਿੱਲੀ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਘਰ ਘਰ ਤੱਕ ਰਾਸ਼ਨ ਪਹੁੰਚਾਇਆ ਜਾਵੇਗਾ ਜਿਸ ਤੋਂ ਬਾਅਦ ਹੁਣ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਪ੍ਰੈਸ ਵਾਰਤਾ ਕਰਦੇ ਹੋਏ ਕਿਹਾ ਕਿ ਦਿੱਲੀ ਸਰਕਾਰ ਘਰ ਘਰ ਤੱਕ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਵਿੱਚ ਅਸਫ਼ਲ ਦਿਖਾਈ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਅਗਰ ਲੋਕਾਂ ਨੂੰ ਘਰ ਘਰ ਤੱਕ ਰਾਸ਼ਨ ਪਹੁੰਚਦਾ ਤੇ ਲੋਕ ਦਿੱਲੀ ਨੂੰ ਛੱਡ ਕੇ ਯੂ ਪੀ ਬਿਹਾਰ ਆਪਣੇ ਘਰਾਂ ਵਿਚ ਵਾਪਸ ਨਾ ਜਾਂਦੇ ।ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿੱਥੇ ਇਕ ਪਾਸੇ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਆ ਕੇ ਕਿਹਾ ਗਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦੇ ਉਹ ਪੂਰੇ ਕਰਨਗੇ ਜਿਵੇਂ ਕਿ ਨਸ਼ਾ ਬੰਦ ਕਰਨਗੇ ਲੇਕਿਨ ਦਿੱਲੀ ਵਿਚ ਘਰ ਘਰ ਤੱਕ ਸ਼ਰਾਬ ਪਹੁੰਚਾਣ ਦਾ ਕੰਮ ਕੇਜਰੀਵਾਲ ਸਰਕਾਰ ਕਰ ਰਹੀ ਹੈ।
ਉਨ੍ਹਾਂ ਨੇ ਕੈਪਟਨ ਸਰਕਾਰ ਤੇ ਵਰ੍ਹਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਪੰਜਾਬ ਵਿੱਚ ਘਰ ਘਰ ਤੱਕ ਨਸ਼ਾ ਪਹੁੰਚਾਇਆ ਜਾ ਰਿਹਾ ਹੈ ਜਿਸ ਦਾ ਉਦਾਹਰਣ ਹੈ ਕਿ ਕੁਝ ਮਹੀਨੇ ਪਹਿਲੇ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਵੱਧ ਲੋਕ ਮਰੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਸਰਕਾਰ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਜਿਸ ਜਿਸ ਸਟੇਟ ਚ ਭਾਜਪਾ ਦੀ ਸਰਕਾਰ ਹੈ ਉਥੇ ਸ਼ਰਾਬ ਇਕਦਮ ਬੰਦ ਹੈ ਤੇ ਲੋਕਾਂ ਨੂੰ ਉਥੇ ਸ਼ਰਾਬ ਨਹੀਂ ਮਿਲਦੀ ਲੇਕਿਨ ਜਿੱਥੇ ਕਾਂਗਰਸ ਦੀ ਸਰਕਾਰ ਹੈ ਅਤੇ ਦਿੱਲੀ ਵਿੱਚ ਕੇਜਰੀਵਾਲ ਦੀ ਸਰਕਾਰ ਹੈ ਲੋਕਾਂ ਨੂੰ ਘਰ ਘਰ ਵਿਚ ਸ਼ਰਾਬ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਵਿੱਚ ਮੰਤਰੀ ਰਹਿ ਚੁੱਕੇ ਰਾਣਾ ਗੁਰਜੀਤ ਸਿੰਘ ਸੋਢੀ ਜਿਸ ਦੀ ਕਿ ਸ਼ਰਾਬ ਦੀ ਫੈਕਟਰੀ ਫ਼ਾਜ਼ਿਲਕਾ ਵਿੱਚ ਲੱਗ ਰਹੀ ਹੈ ਅਤੇ ਇਹ ਲੋਕ ਪੰਜਾਬ ਨੂੰ ਨਸ਼ਾਮੁਕਤ ਕਿੱਥੋਂ ਕਰਵਾਉਣਗੇ।
ਇਹ ਵੀ ਪੜੋ:Punjab Election 2022: ਪੰਜਾਬ ਸਣੇ 5 ਰਾਜਾਂ 'ਚ ਤੈਅ ਸਮੇਂ ਹੋਣ ਗਿਆ ਚੋਣਾਂ: CEC