ਅੰਮ੍ਰਿਤਸਰ: ਨਿਊ ਦੀਪ ਬੱਸ ਤੇ ਕਾਹਲੋਂ ਬੱਸ ਸਰਵਿਸ ਵਿਚਾਲੇ ਪਿਛਲੇ ਕਾਫੀ ਸਮੇਂ ਤੋਂ ਬੱਸ ਦੇ ਸਮੇਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਅੱਜ ਸ਼ਾਮ ਜਦੋਂ ਦੀਪ ਬੱਸ ਵਾਲੇ ਫਿਰੋਜ਼ਪੁਰ ਲਈ ਸਵਾਰੀ ਚੁੱਕ ਰਹੇ ਸਨ ਤਾਂ ਕੋਹਲੀ ਬੱਸ ਦੇ ਡਰਾਈਵਰ ਨੇ ਮੌਕੇ ਉੱਤੇ ਕੁਝ ਨੌਜਵਾਨਾਂ ਨੂੰ ਬੁਲਾ ਲਿਆ। ਜਿਨ੍ਹਾਂ ਨੇ ਆਉਂਦੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਵਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਕਾਹਲੋਂ ਬੱਸ ਵਾਲ਼ਿਆ ਨਾਲ ਝਗੜਾ ਚੱਲਦਾ ਹੈ।
ਪੁਲਿਸ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਬੱਸ ਅੱਡੇ ਉੱਤੇ ਮਨਦੀਪ ਬਸ ਸਰਵਿਸ ਤੇ ਬਾਬਾ ਬੁੱਢਾ ਬਸ ਸਰਵਿਸ ਦੀ ਬਸ ਦੇ ਟਾਈਮ ਟੇਬਲ ਨੂੰ ਲੈ ਕੇ ਤਕਰਾਰ ਚੱਲ ਰਿਹਾ ਸੀ ਜਿਸ ਦਾ ਫੈਸਲਾ ਬੀਤੇ ਦਿਨ ਆਰ ਟੀ ਓ ਦਫਤਰ ਵਿਚ ਬੈਠ ਕੇ ਮਸਲਾ ਹੱਲ ਕੀਤਾ ਜਾ ਰਿਹਾ ਸੀ ਕਿ ਇਹਨਾ ਦੇ ਪਾਰਟੀ ਦੇ ਕੁਝ ਮੈਬਰਾਂ ਨੇ ਦੰਗਾ ਫਸਾਦ ਕੀਤਾ ਹੈ। ਨਾਲ ਹੀ ਹਵਾਈ ਫਾਇਰ ਵੀ ਕੀਤੇ ਹਨ ਤੇ ਦੋਨਾ ਪਾਰਟੀਆਂ ਦੇ ਵਿਰੋਧ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾ ਨੇ ਕੁਝ ਬੱਸਾਂ ਦੇ ਸ਼ੀਸ਼ੇ ਵੀ ਭੰਨੇ ਹਨ। ਉੱਧਰ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਕੁੱਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।