ETV Bharat / state

ਹੈਰੀਟੇਜ ਸਟ੍ਰੀਟ ਦੇ ਗਾਰਡਾਂ 'ਤੇ ਦੁਕਾਨਦਾਰਾਂ ਨੇ ਕੀਤਾ ਹਮਲਾ

author img

By

Published : Aug 7, 2020, 10:58 PM IST

ਅੰਮ੍ਰਿਤਸਰ ਵਿਖੇ ਬਣੀ ਹੈਰੀਟੇਜ ਸਟ੍ਰੀਟ ਵਿਖੇ ਸੁਰੱਖਿਆ ਕਰਮੀਆਂ ਉੱਤੇ ਦੁਕਾਨਦਾਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਜਿਸ ਵਿੱਚ ਕਈ ਗਾਰਡ ਜ਼ਖ਼ਮੀ ਹੋ ਗਏ ਅਤੇ ਇੱਕ ਦੀ ਵਰਦੀ ਵੀ ਪਾਟ ਗਈ।

ਹੈਰੀਟੇਜ ਸਟ੍ਰੀਟ ਦੇ ਗਾਰਡਾਂ 'ਤੇ ਦੁਕਾਨਦਾਰਾਂ ਨੇ ਕੀਤਾ ਹਮਲਾ
ਹੈਰੀਟੇਜ ਸਟ੍ਰੀਟ ਦੇ ਗਾਰਡਾਂ 'ਤੇ ਦੁਕਾਨਦਾਰਾਂ ਨੇ ਕੀਤਾ ਹਮਲਾ

ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਨੇੜੇ ਬਣੀ ਹੈਰੀਟੇਜ ਸਟ੍ਰੀਟ ਵਿਖੇ ਸੁਰੱਖਿਆ ਕਰਮੀਆਂ ਅਤੇ ਦੁਕਾਨਦਾਰਾਂ ਵਿਚਕਾਰ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਇਹ ਹੈ ਕਿ ਦੁਕਾਨਦਾਰਾਂ ਵੱਲੋਂ ਸਰਕਾਰੀ ਜ਼ਮੀਨ ਉੱਤੇ ਕਬਜ਼ਾ ਕੀਤਾ ਹੋਇਆ ਹੈ, ਜਿਸ ਨੂੰ ਲੈ ਕੇ ਸੁਰੱਖਿਆ ਕਰਮੀਆਂ ਨੇ ਦੁਕਾਨਦਾਰਾਂ ਨੂੰ ਰੋਕਿਆ ਵੀ ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਕਿਉਰਿਟੀ ਅਫ਼ਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਹੈਰੀਟੇਜ ਸਟ੍ਰੀਟ ਦੇ ਕੁੱਝ ਦੁਕਾਨਦਾਰਾਂ ਵੱਲੋਂ ਸਰਕਾਰੀ ਜ਼ਮੀਨ ਉੱਤੇ ਲਾਇਟਾਂ ਅਤੇ ਪੱਖੇ ਲਾ ਕੇ ਕਬਜ਼ਾ ਕੀਤਾ ਹੋਇਆ ਹੈ। ਜਿਸ ਨੂੰ ਲੈ ਕੇ ਸਿਕਓਰਟੀ ਗਾਰਡਾਂ ਨੇ ਉਨ੍ਹਾਂ ਨੂੰ ਕਈ ਵਾਰ ਪਹਿਲਾਂ ਰੋਕਿਆ ਵੀ ਹੈ।

ਸਿਕਓਰਟੀ ਅਫ਼ਸਰ ਨੇ ਦੱਸਿਆ ਕਿ ਜਿਸ ਥਾਂ ਉੱਤੇ ਲਾਇਟਾਂ ਲੱਗੀਆਂ ਹੋਈਆਂ ਹਨ, ਉਨ੍ਹਾਂ ਖੰਭਿਆਂ ਵਿੱਚ ਕਰੰਟ ਆ ਜਾਂਦਾ ਹੈ, ਜਿਸ ਕਾਰਨ ਪਹਿਲਾਂ ਕਈ ਸਫ਼ਾਈ ਕਰਮਚਾਰੀ ਵੀ ਜ਼ਖ਼ਮੀ ਹੋਏ ਹਨ। ਇਸ ਕਰ ਕੇ ਸਿਕਓਰਟੀ ਗਾਰਡਾਂ ਨੇ ਦੁਕਾਨਦਾਰ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ।

ਜਿਸ ਤੋਂ ਬਾਅਦ ਦੁਕਾਨਦਾਰ ਦੀ ਉਨ੍ਹਾਂ ਨੇ ਉੱਚ-ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਤੇ ਦੁਕਾਨਦਾਰ ਨੇ ਪੱਖੇ ਤਾਂ ਉਤਾਰ ਲਏ, ਪਰ ਲਾਇਟਾਂ ਨਾ ਉਤਾਰੀਆਂ।

ਜਦੋਂ ਗਾਰਡ ਅਗਲੇ ਦਿਨ ਉਸ ਨੂੰ ਲਾਇਟਾਂ ਨੂੰ ਉਤਾਰਣ ਦੇ ਲਈ ਕਹਿਣ ਵਾਸਤੇ ਗਿਆ ਤਾਂ ਦੁਕਾਨਦਾਰ ਉਸ ਨੂੰ ਬੁਰਾ-ਭਲਾ ਬੋਲਿਆ ਅਤੇ ਜਾਨੋਂ ਮਾਰਨ ਦੀਆਂ ਵੀ ਧਮਕੀਆਂ ਦਿੱਤੀਆਂ।

ਜਿਸ ਤੋਂ ਬਾਅਦ ਗਾਰਡ ਆਪਣੇ ਸਿਕਓਰਟੀ ਅਫ਼ਸਰਾਂ ਨਾਲ ਸ਼ਿਕਾਇਤ ਦਰਜ ਕਰਵਾਉਣ ਲਈ ਜਾ ਰਹੇ ਸਨ, ਤਾਂ ਦੁਕਾਨਦਾਰ ਨੇ 15-16 ਵਿਅਕਤੀਆਂ ਨੂੰ ਨਾਲ ਲੈ ਕੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਜਿਸ ਦੇ ਵਿੱਚ ਕਈ ਗਾਰਡਾਂ ਨੂੰ ਸੱਟਾਂ ਵੀ ਲੱਗੀਆਂ ਅਤੇ ਇੱਕ ਗਾਰਡ ਦੀ ਵਰਦੀ ਵੀ ਪਾਟ ਗਈ।

ਦੂਜੇ ਪਾਸੇ ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਸਕਿਓਰਿਟੀ ਗਾਰਡ ਅਤੇ ਹੈਰੀਟੇਜ ਸਟ੍ਰੀਟ ਦੇ ਨਜ਼ਦੀਕ ਬਣੀਆਂ ਦੁਕਾਨਾਂ ਦੇ ਦੁਕਾਨਦਾਰਾਂ ਵਿੱਚ ਤਕਰਾਰ ਹੋਇਆ ਹੈ ਅਤੇ ਉਨ੍ਹਾਂ ਨੇ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਇਸ ਮਾਮਲੇ ਵਿੱਚ ਸੀਸੀਟੀਵੀ ਫੁਟੇਜ ਵੀ ਹੱਥ ਲੱਗੀ ਹੈ ਅਤੇ ਉਹ ਕਾਨੂੰਨ ਦੇ ਹਿਸਾਬ ਨਾ ਬਣਦੀ ਕਾਰਵਾਈ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.