ਅੰਮ੍ਰਿਤਸਰ: ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਉਨ੍ਹਾਂ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇੱਥੇ ਮੀਡੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 5 ਤੋਂ 7 ਸਾਲ ਇਨ੍ਹਾਂ ਸਿਆਸੀ ਪਾਰਟੀਆਂ ਨੇ ਸਾਜਿਸ਼ਾਂ ਰਚੀਆਂ ਹਨ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ।
ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੀ ਅਜੇ ਕੋਈ ਤੱਕ ਪੁੱਛਗਿੱਛ ਨਹੀਂ ਕੀਤੀ ਅਤੇ ਸੱਚਖੰਡ ਵਿਚ ਬੇਅਦਬੀ ਕਰਨ ਵਾਲੇ ਨੂੰ ਤੁਰੰਤ ਮੌਤ ਦੇ ਘਾਟ ਉਤਾਰਨ ਦੀ ਜਲਦੀ ਕੀਤੀ, ਨਾ ਕਿ ਉਸ ਕੋਲੋਂ ਪੁੱਛਗਿੱਛ ਕਰਨਾ ਮੁਨਾਸਬ ਸਮਝਿਆ ਗਿਆ। ਉਨ੍ਹਾਂ ਕਿਹਾ ਕਿ ਅਜਿਹੀ ਸਿਆਸਤ ਕਰਨ ਵਾਲੀਆਂ ਦੀ ਪਾਰਟੀ ਦਾ ਜਿੰਦਗੀ ਅਤੇ ਚੋਣਾਂ ਵਿੱਚ ਕੱਖ਼ ਨਾ ਰਹੇ। ਉਨ੍ਹਾਂ ਕਿਹਾ ਕਿ ਸਾਡੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਭ ਕੁਝ ਹਨ, ਪਰ ਇਨ੍ਹਾਂ ਸਿਆਸਤੀ ਲੋਕਾਂ ਵਲੋਂ ਉਥੇ ਵੀ ਸਿਆਸਤ ਕਰਨੀ ਨਹੀ ਛੱਡੀ।
ਬਾਦਲ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਕੀਤੀ ਜਾਂਚ ਨੂੰ ਹਾਈ ਕੋਰਟ ਨੇ ਦੁਤਕਾਰਿਆ ਅਤੇ ਉਸ ਨੂੰ ਨੌਕਰੀ ਤੋਂ ਹੱਥ ਤੱਕ ਧੋਣੇ ਪਏ। ਕੈਪਟਨ ਅਤੇ ਸਿਆਸੀ ਪਾਰਟੀਆਂ ਵਲੋਂ ਬਾਹਰ ਦੀ ਏਜੰਸੀ ਕੋਲੋਂ ਜਾਂਚ ਕਰਵਾਉਣ ਦੀ ਜ਼ਿੱਦ ਕੀਤੀ ਗਈ ਨਹੀਂ, ਤਾਂ ਸਾਡੀ ਸਰਕਾਰ ਨੇ ਮੁਲਜ਼ਮਾਂ ਨੂੰ ਠੱਲ੍ਹ ਪਾਉਣੀ ਸੀ, ਪਰ ਸਾਨੂੰ ਕੁਝ ਵੀ ਕਰਨ ਦਾ ਮੌਕਾ ਨਹੀ ਮਿਲਿਆ।
ਦੱਸਣਯੋਗ ਹੈ ਕਿ ਸੁਖਬੀਰ ਬਾਦਲ ਅਤੇ ਬੀਬੀ ਹਰਸਿਮਰਤ ਬਾਦਲ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸਥਿਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਰਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਪਹੁੰਚੇ ਹਨ।
ਇਹ ਵੀ ਪੜ੍ਹੋ: ਮਜੀਠੀਆ ਦਾ ਸੀਐੱਮ ਚੰਨੀ ਨੂੰ ਸਵਾਲ, ਕਿਹਾ- ਮੇਰੇ ਅਤੇ ਸੁਖਪਾਲ ਖਹਿਰਾ ਲਈ ਵੱਖ-ਵੱਖ ਕਾਨੂੰਨ ਕਿਉਂ ?