ਅੰਮ੍ਰਿਤਸਰ: ਸਾਂਸਦ ਸਿਮਰਨਜੀਤ ਸਿੰਘ ਮਾਨ ਦੇ ਲੜਕੇ ਈਮਾਨ ਸਿੰਘ ਮਾਨ (Iman Singh Mann son of MP Simranjit Singh Mann) ਅਤੇ ਜਗਤਾਰ ਸਿੰਘ ਹਵਾਰਾ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਬਾਹਰ ਧਰਨਾ ਲਗਾ ਕੇ ਐਸਜੀਪੀਸੀ ਦੇ ਆਗੂਆਂ ਖ਼ਿਲਾਫ਼ ਨਾਅਰੇਬਾਜ਼ੀ (Slogans against SGPC leaders) ਕੀਤੀ ਗਈ।
ਚੋਣਾਂ ਕੋਰਾ ਝੂਠ: ਇਸ ਮੌਕੇ ਈਮਾਨ ਸਿੰਘ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਲਈ ਜਿਹੜੀ ਚੋਣ ਹੋਣ ਜਾ ਰਹੀ ਹੈ ਉਹ ਅੱਖਾਂ ਵਿੱਚ ਧੂੜ ਪਾਉਣ ਵਾਲੀ ਚੋਣ ਹੈ ਉਨ੍ਹਾਂ ਕਿਹਾ ਕਿ ਇਸ ਦੇ ਖ਼ਿਲਾਫ਼ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਉਨ੍ਹਾਂ ਕਿਹਾ ਕਿ ਗੁਰਦੁਆਰਾ ਐਕਟ ਕਹਿੰਦਾ ਕਿ ਹਰ ਪੰਜ ਸਾਲ ਬਾਅਦ ਚੋਣ ਹੋਣੀ (Election to be held after five years) ਚਾਹੀਦੀ ਹੈ।
ਚੋਣ ਫਤਵੇ ਦਾ ਸਵਾਲ: ਈਮਾਨ ਸਿੰਘ ਮਾਨ ਨੇ ਕਿਹਾ ਕਿ ਗਿਆਰਾਂ ਸਾਲ ਹੋ ਚੱਲੇ ਹਨ ਇਸ ਵਿੱਚ ਸੰਗਤ ਦਾ ਕੋਈ ਮਤਾ ਨਹੀਂ ਪਿਆ। ਮਾਨ ਨੇ ਕਿਹਾ ਕਿ ਇਨ੍ਹਾਂ ਨੂੰ ਚੋਣ ਕਰਾਉਣ ਦਾ ਫਤਵਾ ਕਿਸ ਨੇ ਦਿੱਤਾ ਹੈ ਜਦਕਿ ਐਕਟ ਵਿੱਚ ਲਿਖਿਆ ਹੈ ਕਿ ਪੰਜ ਸਾਲ ਬਾਅਦ (Election to be held after five years) ਚੋਣ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਚੱਲਦੀ ਟਰੇਨ ਉੱਤੇ ਚੜ੍ਹਦੇ ਸਮੇਂ ਵਾਪਰਿਆ ਭਾਣਾ, ਦੇਖੋ ਖ਼ਤਰਨਾਕ ਵੀਡੀਓ !
ਮਾਨ ਨੇ ਅੱਗੇ ਕਿਹਾ ਕਿ ਇਹ ਚੋਣਾਂ ਗੁਰੂ ਘਰ ਨਾਲ ਸਿੱਖ ਕੌਮ ਦੇ ਨਾਲ ਧੋਖਾ (Election Guru Ghar cheated the Sikh community) ਹੈ ਜਿਸ ਨੂੰ ਰੱਦ ਕਰਨ ਦੀ ਮੰਗ ਅਸੀਂ ਕਰ ਰਹੇ ਹਾਂ ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਲੈਕੇ ਹੀ ਐੱਸਜੀਪੀਸੀ ਦੇ ਬਾਹਰ ਧਰਨਾ ਲਗਾ ਕੇ ਬੈਠੇ ਹੋਏ ਹਾਂ ਅਤੇ ਪੁਲੀਸ ਵੱਲੋਂ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ। ਮਾਨ ਨੇ ਅੱਗੇ ਕਿਹਾ ਕਿ 328 ਸਰੂਪ ਚੋਰੀ ਹੋਏ ਹਨ ਪੁਲਸ ਵੱਲੋਂ ਅੱਜ ਤੱਕ ਕੋਈ ਵੀ ਪੜਤਾਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਅੰਦਰ ਮੱਥਾ ਟੇਕਣ ਜਾਣ ਤੋਂ ਰੋਕਿਆ ਜਾ ਰਿਹਾ ਹੈ।