ਅੰਮ੍ਰਿਤਸਰ: ਸਾਡੇ ਸਮਾਜ ਵਿੱਚ ਕੁੱਝ ਅਜਿਹੀਆਂ ਸ਼ਰਮਨਾਕ ਘਟਨਾਵਾਂ ਵਾਪਰ ਰਹੀਆਂ ਹਨ, ਜਿਨ੍ਹਾਂ ਮਾਮਲਿਆਂ ਬਾਰੇ ਸੁਣ ਦੇ ਸਮਾਜ ਵਿੱਚ ਵਿਚਰਨ ਵਾਲੇ ਲੋਕ ਹੈਰਾਨ ਰਹਿ ਜਾਂਦੇ ਹਨ। ਅਜਿਹਾ ਹੀ ਇੱਕ ਸ਼ਰਮਨਾਕ ਮਾਮਲਾ ਥਾਣਾ ਬਿਆਸ ਅਧੀਂਨ ਪੈਂਦੇ ਇੱਕ ਪਿੰਡ ਵਿੱਚ ਵਾਪਰਨ ਦੀ ਖ਼ਬਰ ਮਿਲੀ ਹੈ। ਜਿਸ ਵਿੱਚ ਇੱਕ ਬਜ਼ੁਰਗ ਮਹਿਲਾ ਨਾਲ ਕਥਿਤ ਤੌਰ 'ਤੇ ਜਬਰਦਸਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਥਾਣਾ ਬਿਆਸ ਦੇ ਮੁਖੀ ਇੰਸਪੈਕਟਰ ਹਰਜੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ, ਜੋ ਕਿ ਸਮਾਜ ਨੂੰ ਸ਼ਰਮਸਾਰ ਕਰਦੀ ਹੈ, ਉਨ੍ਹਾਂ ਦੱਸਿਆ ਕਿ ਇੱਕ 65 ਸਾਲ ਦੀ ਔਰਤ ਜੋ ਕਿ ਬੋਲ ਵੀ ਨਹੀਂ ਸਕਦੀ ਹੈ ਨਾਲ ਇੱਕ 27 ਸਾਲ ਦੇ ਨੌਜਵਾਨ ਨੇ ਜਬਰਦਸਤੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਵਲੋਂ ਕਥਿੱਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ 376-ਬੀ ਦਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ:- ਡੀਜੀਪੀ ਦੀ ਅਪੀਲ: ਲਾਵਾਰਿਸ ਵਸਤੂ ਦਿਖੇ ਤਾਂ ਇਸ ਨੰਬਰ 'ਤੇ ਕਰੋ ਫੋਨ