ਅੰਮ੍ਰਿਤਸਰ: ਪਾਕਿਸਤਾਨ ਵਿੱਚ ਗੁਰੂ ਨਾਨਕ ਮਹਿਲ ਨੂੰ ਢਾਹੇ ਜਾਣ 'ਤੇ ਸ਼੍ਰੋਮਣੀ ਗੁਰੂਦੁਵਾਰਾ ਪ੍ਰਬੰਧਕ ਕਮੇਟੀ ਨੇ ਅਫਸੋਸ ਦਾ ਜਿਤਾਇਆ ਹੈ। ਐੱਸ ਜੀ ਪੀ ਸੀ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਇਤਿਹਾਸਿਕ ਇਮਾਰਤਾਂ ਦੀ ਦੇਖ ਰੇਖ ਨੂੰ ਲੈ ਕੇ ਕਮੇਟੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖੇਗੀ ਤਾਂ ਕਿ ਜੋ ਪਾਕਿਸਤਾਨ ਸਥਿਤ ਸਿੱਖ ਇਤਿਹਾਸਿਕ ਇਮਾਰਤਾਂ ਦੀ ਸਾਂਭ-ਸੰਭਾਲ ਕੀਤੀ ਜਾ ਸਕੇ।
ਐੱਸ ਜੀ ਪੀ ਸੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਕਿਹਾ ਕਿ ਗੁਰੂ ਦੇ ਮਹਿਲ ਨੂੰ ਢਾਹੇ ਜਾਣਾ ਇੱਕ ਦੁਖਦ ਘਟਨਾ ਹੈ। ਇਸ ਨਾਲ ਦੇਸ਼ ਵਿਦੇਸ਼ ਰਹਿੰਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਅਸੀਂ 550 ਸਾਲਾਂ ਪ੍ਰਕਾਸ ਪੁਰਬ ਮਨਾਉਣ ਜਾ ਰਹੇ ਤੇ ਦੁਜੇ ਪਾਸੇ ਅਜਿਹੀ ਹਾਲਤਾਂ ਚ ਇਤਿਹਾਸਕ ਇਮਾਰਤ ਦਾ ਢਾਹ ਦੇਣਾ ਇਤਿਹਾਸਿਕ ਇਮਾਰਤਾਂ ਦਾ ਸੁਰੱਖਿਅਤ ਨਾ ਹੋਣਾ ਦਰਸਾਉਂਦਾ ਹੈ।
ਸ਼੍ਰੋਮਣੀ ਗੁਰੂਦੁਵਾਰਾ ਪ੍ਰਬੰਧਕ ਕਮੇਟੀ ਨੇ ਮੀਡੀਆ ਰਾਹੀ ਇਤਿਹਾਸਿਕ ਇਮਾਰਤਾਂ ਦੀ ਦੇਖ ਰੇਖ ਲਈ ਪਾਕਿਸਤਾਨ ਸਰਕਾਰ ਨਾਲ ਵੀ ਅਪੀਲ ਕੀਤੀ ਹੈ। ਕਮੇਟੀ ਨੇ 6 ਜੂਨ ਨੂੰ ਸ਼ਾਂਤੀ ਨਾਲ ਮਨਾਉਣ ਦੀ ਵੀ ਅਪੀਲ ਕੀਤੀ ਹੈ।