ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਮੇਂ ਸਮੇਂ ਉੱਤੇ ਸਿੱਖ ਕੌਮ ਦੀ ਰਾਖੀ ਕਰਨ ਵਾਲਿਆਂ ਦੀ ਮਦਦ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਅੰਤਰਿਮ ਕਮੇਟੀ ਵਿੱਚ ਰੂਟੀਨ ਦੇ ਕੰਮਾਂ ਤੋਂ ਇਲਾਵਾ ਮਹੱਤਵਪੂਰਨ ਫੈਸਲੇ ਲਏ ਗਏ। ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ ਜੇਲ੍ਹ ਅੰਦਰ ਬੰਦ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਦਾ ਸਿੱਖ ਪੰਥ ਲਈ ਇਕ ਵੱਡਾ ਬਲੀਦਾਨ ਹੈ ਉਨ੍ਹਾਂ ਨੂੰ ਸਨਮਾਨ ਭੱਤੇ ਦੇ ਤੋਂਰ ਉੱਤੇ 20 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ।
ਬੰਦੀ ਸਿੰਘਾਂ ਦੀ ਮਦਦ: ਉਨ੍ਹਾਂ ਕਿਹਾ ਹੁਣ ਬਾਕੀ 9 ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਦੀ ਸਨਮਾਨ ਭੱਤਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 1984 ਦੇ ਸ਼ਹੀਦ ਜਾਂ ਜੋਧਪੁਰ ਜੇਲਾਂ ਵਿੱਚ ਕੈਦ ਰਹੇ ਸਿੰਘਾਂ ਦੀ ਆਰਥਿਕ ਮਦਦ ਕੀਤੀ ਜਾਂਦੀ ਰਹੀ ਹੈ। ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਮਦਦ ਲਈ ਇਕ ਵਕੀਲਾਂ ਦਾ ਪੈਨਲ ਵੀ ਬਣਾਇਆ ਗਿਆ ਜਿਸ ਦੇ ਮੈਂਬਰ ਪੂਰਨ ਸਿੰਘ ਹੁੰਦਲ, ਬਲਤੇਜ ਸਿੰਘ ਢਿੱਲੋਂ, ਭਗਵੰਤ ਸਿੰਘ ਸਿਆਲਕਾ, ਅਮਰਜੀਤ ਸਿੰਘ ਧਾਰਨੀ, ਅਰਸ਼ਦੀਪ ਕਲੇਰ, ਸਮੇਤ ਕੁਲ 6 ਵਕੀਲਾਂ ਦੇ ਪੈਨਲ ਦਾ ਗਠਨ ਕੀਤਾ ਗਿਆ।
ਰਾਮ ਰਹੀਮ ਦੀ ਪੈਰੋਲ: ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਧਾਮੀ ਨੇ ਕਿਹਾ ਕਿ ਰਾਮ ਰਹੀਮ ਨੂੰ ਸਰਕਾਰ ਦੀ ਮਦਦ ਨਾਲ ਪੰਜਵੀ ਵਾਰ ਪੈਰੋਲ ਦਿੱਤੀ ਗਈ ਅਤੇ ਸਿੱਖ ਜਥੇਬੰਦੀਆਂ ਨੂੰ ਇਸ ਦਾ ਇਕਜੁੱਟ ਹੋ ਕੇ ਇਸਦਾ ਵਿਰੋਧ ਕਰਨ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕ ਸਟੇਜ ਉੱਤੇ ਇਸ ਨੂੰ ਚੀਫ ਗੈਸਟ ਬਣਾਇਆ ਗਿਆ ਹੈ। ਧਾਮੀ ਨੇ ਅੱਗੇ ਕਿਹਾ ਕਿ ਇਕ ਵਾਰ ਪੈਰੋਲ ਦਿੱਤੇ ਜਾਣ ਤੋਂ ਬਾਅਦ ਮੁਲਜ਼ਮ ਨੂੰ ਸਜ਼ਾ ਵਿੱਚ ਛੋਟ ਨਹੀਂ ਦਿੱਤੀ ਜਾਂਦੀ ਜਦਕਿ ਝੂਠੇ ਸਾਧ ਨੂੰ ਪੰਜ ਪੈਰੋਲ ਦੇ ਕੇ ਵੀ 90 ਦਿਨਾਂ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ ਹੈ। ਧਾਮੀ ਨੇ ਕਿਹਾ ਸ਼੍ਰੋਮਣੀ ਕਮੇਟੀ ਰਾਰ ਰਹੀਮ ਨੂੰ ਦਿੱਤੇ ਜਾ ਰਹੇ ਕਾਨੂੰਨੀ ਫਾਇਦੇ ਦੇ ਵਿਰੋਧ ਵਿੱਚ ਅਦਾਲਤ ਜਾਵੇਗੀ।
ਇਹ ਵੀ ਪੜ੍ਹੋ: Old Pension Scheme: ਜਲਦ ਲਾਗੂ ਹੋਵੇਗੀ ਪੁਰਾਣੀ ਪੈਨਸ਼ਨ ਸਕੀਮ !, ਕਮੇਟੀ ਦਾ ਗਠਨ
ਹਮਲੇ ਦੀ ਨਿਖੇਧੀ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਨ੍ਹਾਂ ਉੱਤੇ ਮੁਹਾਲੀ ਵਿੱਚ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਸ਼ਰਾਰਤੀ ਅਨਸਰ ਸਿੱਖਾਂ ਅੰਦਰ ਥੜ੍ਹੇਬੰਦੀਆਂ ਪੈਦਾ ਕਰਨਾ ਚਾਹੁੰਦੇ ਨੇ ਪਰ ਸਿੱਖਾਂ ਨੂੰ ਇਹ ਸਭ ਚਾਲਾਂ ਨੂੰ ਸਮਝ ਕੇ ਇੱਕ ਜੁੱਟ ਹੋਣਾ ਚਾਹੀਦਾ ਹੈ।