ਹੈਦਰਾਬਾਦ ਡੈਸਕ : ਅੰਮ੍ਰਿਤਸਰ ਵਿੱਚ ਸਿਲ-ਸਿਲੇਵਾਰ ਹੋਏ ਧਮਾਕਿਆਂ ਦੇ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਅੱਜ ਤੀਜਾ ਧਮਾਕਾ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਸਰਾਂ ਨੇੜੇ ਲੰਗਰ ਹਾਲ ਕੋਲ ਹੋਇਆ। ਇਸ ਧਮਾਕੇ ਦੀ ਸੀਸੀਟੀਵੀ ਦੀ ਮਦਦ ਨਾਲ ਐਸਜੀਪੀਸੀ ਟਾਸਕ ਫੋਰਸ ਦੇ ਸਹਿਯੋਗ ਨਾਲ ਪੰਜਾਬ ਪੁਲਿਸ ਦੀ ਟੀਮ ਨੇ ਮਿਲ ਕੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਇਨ੍ਹਾਂ ਮੁਲਜ਼ਮਾਂ ਦਾ ਹੱਥ ਪਹਿਲਾਂ ਹੋਏ ਦੋ ਧਮਾਕਿਆਂ ਵਿੱਚ ਰਿਹਾ ਹੈ।
ਇਹ ਘਟਨਾ "ਡੂੰਘੀ ਸਾਜ਼ਿਸ਼": ਧਮਾਕੇ ਦੀਆਂ ਖ਼ਬਰਾਂ ਤੋਂ ਤੁਰੰਤ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਨੇੜੇ ਧਮਾਕਾ ਹੋਇਆ, ਜਿੱਥੇ ਲੱਗੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਨੇ ਜਲਦ ਹੀ ਮੁਲਜ਼ਮਾਂ ਦੀ ਸ਼ਨਾਖਤ ਕਰਦੇ ਹੋਏ ਉਨ੍ਹਾਂ ਨੂੰ ਗਲਿਆਰੇ ਚੋਂ ਕਾਬੂ ਕੀਤੇ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਹਰਜਿੰਦਰ ਧਾਮੀ ਨੇ ਇਸ ਘਟਨਾ ਨੂੰ ਡੂੰਘੀ ਸਾਜ਼ਿਸ਼ ਕਰਾਰ ਕੀਤਾ ਤੇ ਸੂਬਾ ਸਰਕਾਰ ਉੱਤੇ ਨਿਸ਼ਾਨੇ ਸਾਧੇ।
ਦੂਜਿਆਂ ਨੂੰ ਕੋਸਣ ਵਾਲੀ ਸਰਕਾਰ ਚੁੱਪ ਕਿਉ: ਹਰਜਿੰਦਰ ਧਾਮੀ ਨੇ ਕਿਹਾ ਕਿ ਦੂਜਿਆਂ ਨੂੰ ਸਰਕਾਰ ਕੋਸਦੀ ਰਹਿੰਦੀ ਹੈ, ਪਰ ਸਰਕਾਰ ਹੁਣ ਇਸ ਮਾਮਲੇ ਵਿੱਚ ਚੁੱਪ ਕਿਉ ਹੈ? ਉਨ੍ਹਾਂ ਨੇ ਕਿਹਾ ਮਾਰਚ ਤੋਂ ਸਰਕਾਰ ਵੱਲੋਂ ਇਕ ਕਾਰਜ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਸਰਕਾਰ ਤੇ ਏਜੰਸੀਆਂ ਦੇ ਪੱਲੇ ਨਿਰਾਸ਼ਾ ਹੀ ਪਈ ਜਿਸ ਤੋਂ ਬਾਅਦ ਹੁਣ ਸ਼ਾਇਦ ਦੂਜਾ ਐਪੀਸੋਡ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
- Gas leak in Nangal: ਲੁਧਿਆਣਾ ਤੋਂ ਬਾਅਦ ਹੁਣ ਨੰਗਲ 'ਚ ਗੈਸ ਲੀਕ, ਕਈ ਲੋਕ ਪ੍ਰਭਾਵਿਤ, ਬੱਚੇ ਵੀ ਸ਼ਾਮਲ
- Amritsar Blast: ਗੁਰੂ ਰਾਮਦਾਸ ਸਰਾਂ 'ਚ ਧਮਾਕਾ, ਚਸ਼ਮਦੀਦਾਂ ਨੇ ਦੱਸੀ ਪੂਰੀ ਘਟਨਾ, ਕਿਹਾ- ਅਚਾਨਕ ਉੱਚੀ ਆਵਾਜ਼ ਆਈ
- Agra Road Accident: ਸਕੂਲ ਬੱਸ ਦੀ ਉਡੀਕ 'ਚ ਖੜ੍ਹੇ ਬੱਚਿਆਂ ਨੂੰ ਕਾਰ ਨੇ ਦਰੜਿਆ, ਦੋ ਦੀ ਮੌਤ
ਜਥੇਦਾਰ ਨੇ ਘਟਨਾ ਦੀ ਕੀਤੀ ਨਿੰਦਾ: ਉੱਥੇ ਹੀ, ਇਸ ਘਟਨਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਤੇ ਪੰਜਾਬ ਸਰਕਾਰ ਨੂੰ ਜਲਦ ਇਸ ਉੱਤੇ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ।
ਕੁੱਲ 5 ਮੁਲਜ਼ਮ ਗ੍ਰਿਫਤਾਰ, ਮਾਮਲੇ ਦੀ ਬਰੀਕੀ ਨਾਲ ਜਾਂਚ ਜਾਰੀ: ਉੱਥੇ ਹੀ, ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਮੁਲਜ਼ਮਾਂ ਬਾਰੇ ਵੱਡੇ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਘਟ ਤੀਬਰਤਾ ਵਾਲੇ ਹੋਏ ਧਮਾਕਿਆਂ ਦੇ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਇਸ ਬੰਬ ਧਮਾਕੇ ਕਾਂਡ ਦਾ ਮੁੱਖ ਮੁਲਜ਼ਮ ਆਜ਼ਾਦਵੀਰ ਹੈ। ਇਸ ਤੋਂ ਇਲਾਵਾ 2 ਹੋਰ ਮੁਲਜ਼ਮ ਗੁਰਦਾਸਪੁਰ ਦੇ ਰਹਿਣ ਵਾਲੇ ਹਨ। ਜਿਨ੍ਹਾਂ ਚੋਂ ਇਕ ਅਮਰੀਕ ਸਿੰਘ ਤੇ ਉਸ ਦੀ ਪਤਨੀ ਹੈ। ਦੋਵੇ ਨਵ ਵਿਆਹਿਆ ਜੋੜਾ ਹੈ। ਡੀਜੀਪੀ ਨੇ ਕਿਹਾ ਕਿ ਉਸ ਦੀ ਪਤਨੀ ਅਜੇ ਗ੍ਰਿਫਤਾਰ ਨਹੀਂ ਹੋਈ ਹੈ, ਬਲਕਿ ਸਿਰਫ ਪੁਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਇਸ ਘਟਨਾ ਪਿੱਛੇ ਉਸ ਦਾ ਕੀ ਰੋਲ ਹੈ, ਹੈ ਵੀ ਜਾਂ ਨਹੀਂ, ਇਹ ਪਤਾ ਲੱਗ ਸਕੇ। ਇਸ ਤੋਂ ਇਲਾਵਾ ਇਨ੍ਹਾਂ ਦੇ ਦੋ ਹੋਰ ਸਾਥੀ ਵੀ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਹੋਏ ਦੋ ਧਮਾਕਿਆਂ ਵਿੱਚ ਵੀ ਇਨ੍ਹਾਂ ਦਾ ਹੀ ਹੱਥ ਰਿਹਾ ਹੈ।
ਘਟਨਾ ਉੱਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਪ੍ਰੈਸ ਕਾਨਫਰੰਸ:-
"ਜਾਂਚ ਦੌਰਾਨ ਆਜ਼ਾਦਵੀਰ ਕੋਲੋਂ ਪੁਲਿਸ ਨੂੰ 1 ਕਿਲੋ 100 ਗ੍ਰਾਮ ਵਿਸਫੋਟਕ ਸਮੱਗਰੀ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਐਸਜੀਪੀਸੀ ਟਾਸਕ ਫੋਰਸ ਨੇ ਪੁਲਿਸ ਦੀ ਬਹੁਤ ਸਹਾਇਤਾ ਕੀਤੀ ਹੈ। ਪਹਿਲੀ ਆਈਈਡੀ ਗੁਰੂ ਰਾਮ ਦਾਸ ਸਰਾਂ ਵਿੱਚ ਅਸੈਂਬਲ ਕੀਤੀ ਗਈ, ਜਿਨ੍ਹਾਂ ਨੂੰ ਤਿੰਨ ਕੰਟੇਨਰਾਂ (ਦੋ ਕੈਨ ਤੇ ਇਕ ਟਿਫਿਨ) ਵਿੱਚ 200 ਐਕਸਪਲੋਸਿਵ ਇਕ ਲਿਫਾਫੇ ਵਿੱਚ ਪਾ ਕੇ ਪਾਰਕਿੰਗ ਦੀ ਰੂਫ ਟੌਪ ਉਤੇ ਜਾ ਕੇ ਆਜ਼ਾਦਵੀਰ ਨੇ ਹੇਠਾਂ ਸੁੱਟੀ ਸੀ, ਜਿਸ ਨਾਲ 6 ਮਈ ਨੂੰ ਰਾਤ 11 ਵਜੇ ਧਮਾਕਾ ਹੋਇਆ ਸੀ। ਇਨ੍ਹਾਂ ਮੁਲਜ਼ਮਾਂ ਕੋਲੋਂ ਜੋ ਵਿਸਫੋਕਟ ਸਮੱਗਰੀ ਬਰਾਮਦ ਹੋਈ ਹੈ, ਉਹ ਲੋਅ ਗ੍ਰੇਡ ਦੀ ਹੈ, ਜੋ ਕਿ ਪਟਾਕੇ ਬਣਾਉਣ ਵਿੱਚ ਕੰਮ ਆਉਂਦੀ ਹੈ।" - ਗੌਰਵ ਯਾਦਵ, ਡੀਜੀਪੀ ਪੰਜਾਬ
ਸਰਾਂ ਦੇ ਬਾਥਰੂਮ ਵਿੱਚ ਰੱਖਿਆ IED: ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਦੂਜੀ ਵਾਰ ਹੋਏ ਹਮਲੇ ਵਿੱਚ ਦੋ ਕੌਲੀਆਂ ਵਿੱਚ ਵਿਸਫੋਟਕ ਸਮੱਗਰੀ ਪਾ ਕੇ ਗੁਰੂ ਰਾਮ ਦਾਸ ਸਰਾਂ ਦੇ ਬਾਥਰੂਮ ਤੋਂ ਤਿਆਰ ਕਰ ਕੇ ਮੁੜ ਹੇਠਾਂ ਸੁੱਟਿਆ ਗਿਆ, ਜਿਸ ਨਾਲ ਦੂਜਾ ਧਮਾਕਾ ਹੋਇਆ। ਇਸ ਸਾਰੇ ਵਾਕੇ ਦੀ ਸੀਸੀਟੀਵੀ ਦੀ ਜਾਂਚ ਕਰ ਕੇ ਐਸਜੀਪੀਸੀ ਦੀ ਟਾਸਕਫੋਰਸ ਦੀ ਮਦਦ ਨਾਲ ਇਹ ਕਾਰਵਾਈ ਕੀਤੀ ਗਈ। ਪੁਲਿਸ ਵੱਲੋਂ ਹੁਣ ਇਨ੍ਹਾਂ ਦਾ ਰਿਕਾਰਡ ਖੰਘਾਲਿਆ ਜਾਵੇਗਾ, ਕਿ ਇਨ੍ਹਾਂ ਦੇ ਕਿਨ੍ਹਾਂ ਤਾਕਤਾਂ ਨਾਲ ਸਬੰਧ ਹਨ।