ਅੰਮ੍ਰਿਤਸਰ: ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਵਿੱਦਿਅਕ ਸੰਸਥਾਵਾਂ ਨੂੰ 31 ਮਾਰਚ ਤੱਕ ਬੰਦ ਕਰਨ ਦੇ ਦਿੱਤੇ ਹੁਕਮਾਂ ਨਾਲ ਪ੍ਰਾਈਵੇਟ ਸਕੂਲ ਬੱਸ ਚਾਲਕਾਂ ਨੂੰ ਮੁੜ ਰੋਜੀ ਰੋਟੀ ਦੀ ਚਿੰਤਾ ਹੁੰਦੀ ਨਜ਼ਰ ਆ ਰਹੀ ਹੈ। ਜਿਸ ਕਾਰਨ ਉਨ੍ਹਾਂ ਵਿੱਚ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਹੈ।
ਇਹ ਵੀ ਪੜੋ: ਅਰੁਣ ਨਾਰੰਗ ਦੀ ਕੁੱਟਮਾਰ: ਬੀਜੇਪੀ ਵੱਲੋਂ ਅੱਜ ਮਲੋਟ ਬੰਦ ਦੀ ਕਾਲ
ਜਿਕਰਯੋਗ ਹੈ ਸਰਕਾਰ ਵੱਲੋਂ ਫਿਲਹਾਲ 31 ਮਾਰਚ ਤੱਕ ਸਕੂਲਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਜਿਸ ਕਾਰਨ ਪ੍ਰਾਈਵੇਟ ਬੱਸ ਚਾਲਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲਾ ਸਾਲ ਵੀ ਕੰਮ ਧੰਦਾ ਕੋਰੋਨਾ ਦੀ ਭੇਟ ਚੜ੍ਹ ਗਿਆ ਸੀ। ਜਿਸ ਕਾਰਣ ਅਸੀਂ ਰੋਟੀ ਤੋਂ ਵੀ ਆਤਰ ਹੋ ਗਏ ਸੀ ਤੇ ਹੁਣ ਮੁੜ ਤੋਂ ਇਸ ਫਰਮਾਨ ਨਾਲ ਸਾਨੂੰ ਭਵਿੱਖ ਦੀ ਚਿੰਤਾ ਸਤਾਉਣ ਲੱਗ ਪਈ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਦੌਰਾਨ ਹੋਰ ਸਾਰੇ ਲੋਕਾਂ ਦੇ ਕੰਮ ਧੰਦੇ ਆਮ ਵਾਂਗ ਚੱਲਦੇ ਰਹਿੰਦੇ ਹਨ ਤਾਂ ਸਿਰਫ ਸਕੂਲਾਂ ਉਪਰ ਹੀ ਅਜਿਹੇ ਫਰਮਾਨ ਕਿਉਂ ਜਾਰੀ ਕੀਤੇ ਜਾਂਦੇ ਹਨ। ਉਹਨਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਸਕੂਲਾਂ ਨੂੰ ਕੋਵਿਡ 19 ਦੀਆਂ ਹਦਾਇਤਾਂ ਅਨੁਸਾਰ ਖੋਲ੍ਹਣ ਦੀ ਆਗਿਆ ਦੇਵੇ ਤਾਂ ਜੋ ਬੱਚਿਆਂ ਦੇ ਭਵਿੱਖ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਦਾ ਚੁੱਲਾ ਚੌਂਕਾਂ ਵੀ ਚੱਲਦਾ ਰਹੇ।
ਇਹ ਵੀ ਪੜੋ: ਦਿੱਲੀ 'ਚ ਹੁਣ ਉਪ ਰਾਜਪਾਲ ਕੋਲ ਵਧੇਰੇ ਸ਼ਕਤੀਆਂ, ਰਾਸ਼ਟਰਪਤੀ ਨੇ ਦਿੱਤੀ GNCTD ਨੂੰ ਮਨਜ਼ੂਰੀ