ETV Bharat / state

RPI ਅਠਾਵਲੇ ਦੇ ਪੰਜਾਬ ਕਨਵੀਨਰ ਵੱਲੋਂ ਸਕੂਲੀ ਮਸਲਿਆਂ ਨੂੰ ਲੈਕੇ ਐਸਡੀਐਮ ਬਾਬਾ ਬਕਾਲਾ ਨਾਲ ਮੁਲਾਕਾਤ - Satnam Singh Gill lodged a complaint with SDM Baba regarding school issues

ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਦੇ ਕੇਂਦਰੀ ਵਜ਼ੀਰ ਸ੍ਰੀ ਰਾਮ ਦਾਸ ਅਠਾਵਲੇ ਨੇ ਸੂਬੇ ਦੇ ਮਾਪਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਲੁੱਟ ਤੋਂ ਬਚਾਉਂਣ ਦਾ ਬੀੜਾ ਚੁੱਕ ਲਿਆ ਹੈ। ਕੇਂਦਰੀ ਮੰਤਰੀ ਭਾਰਤ ਸਰਕਾਰ ਸ੍ਰੀ ਰਾਮਦਾਸ ਅਠਾਵਲੇ ਦੇ ਨਿਰਦੇਸਾਂ ’ਤੇ ਆਰਪੀਆਈ ਅਠਾਵਲੇ ਦੇ ਪੰਜਾਬ ਦੇ ਕਨਵੀਨਰ ਸਤਨਾਮ ਸਿੰਘ ਗਿੱਲ ਦੀ ਅਗਵਾਈ ਹੇਠਲੇ ‘ਵਫਦ’ ਨੇ ਐਸਡੀਐਮ ਬਾਬਾ ਬਕਾਲਾ ਦੇ ਨਾਲ ਮੁਲਾਕਾਤ ਕੀਤੀ।

ਆਰਪੀਆਈ ਅਠਾਵਲੇ ਦੇ ਪੰਜਾਬ ਕਨਵੀਨਰ ਵੱਲੋਂ ਸਕੂਲੀ ਮਸਲਿਆਂ ਨੂੰ ਲੈਕੇ ਐਸਡੀਐਮ ਬਾਬਾ ਬਕਾਲਾ ਨਾਲ ਮੁਲਾਕਾਤ

author img

By

Published : Mar 21, 2022, 10:14 PM IST

ਅੰਮ੍ਰਿਤਸਰ: ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਦੇ ਕੇਂਦਰੀ ਵਜ਼ੀਰ ਸ੍ਰੀ ਰਾਮ ਦਾਸ ਅਠਾਵਲੇ ਨੇ ਸੂਬੇ ਦੇ ਮਾਪਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਲੁੱਟ ਤੋਂ ਬਚਾਉਂਣ ਦਾ ਬੀੜਾ ਚੁੱਕ ਲਿਆ ਹੈ। ਕੇਂਦਰੀ ਮੰਤਰੀ ਭਾਰਤ ਸਰਕਾਰ ਸ੍ਰੀ ਰਾਮਦਾਸ ਅਠਾਵਲੇ ਦੇ ਨਿਰਦੇਸਾਂ ’ਤੇ ਆਰਪੀਆਈ ਅਠਾਵਲੇ ਦੇ ਪੰਜਾਬ ਦੇ ਕਨਵੀਨਰ ਸਤਨਾਮ ਸਿੰਘ ਗਿੱਲ ਦੀ ਅਗਵਾਈ ਹੇਠਲੇ ‘ਵਫਦ’ ਨੇ ਐਸਡੀਐਮ ਬਾਬਾ ਬਕਾਲਾ ਦੇ ਨਾਲ ਮੁਲਾਕਾਤ ਕੀਤੀ।

ਵਫਦ ‘ਚ ਸ਼ਾਮਲ ਗੋਪਾਲ ਸਿੰਘ ਉਮਰਾਨੰਗਲ, ਬੀਬਾ ਹਰਪ੍ਰੀਤ ਕੌਰ ਬੱਲ, ਸੁਖਦੇਵ ਸਿੰਘ ਕਾਲੇਕੇ, ਅੰਮ੍ਰਿਤਪਾਲ ਸਿੰਘ ਸਠਿਆਲਾ, ਸ਼ੇਰ ਸਿੰਘ ਮੀਆਂਵਿੰਡ ਆਦਿ ਦੀ ਅਗਵਾਈ ਕਰਦੇ ਹੋਏ ਆਰਪੀਆਈ ਦੇ ਸੂਬਾ ਕਨਵੀਨਰ ਸਤਨਾਮ ਸਿੰਘ ਗਿੱਲ ਨੇ ਬਲਾਕ ਰਈਆ ਦੇ 32 ਮਾਨਤਾ ਪ੍ਰਾਪਤ ਸਕੂਲਾਂ ਵੱਲੋਂ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਦੀ ਪਾਲ੍ਹਣਾ ਕਰਨ ‘ਚ ਕੁਤਾਹੀ ਤੋਂ ਕੰਮ ਲੈਣ ਅਤੇ ਲਾਭਪਤਾਰੀ ਬੱਚਿਆਂ ਦੇ ਅਧਿਕਾਰਾਂ ਦੇ ਹਨਨ ਕਰਨ ਦੇ ਮਾਮਲੇ ਦੀ ‘ਜਾਂਚ’ ਕਰਨ ਦਾ ਮੁੱਦਾ ਐਸਡੀਐਮ ਕੋਲ ਉਠਾਇਆ।

ਸਕੂਲੀ ਮਸਲਿਆਂ ਨੂੰ ਲੈਕੇ ਐਸਡੀਐਮ ਬਾਬਾ ਬਕਾਲਾ ਨਾਲ ਮੁਲਾਕਾਤ

ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਅਸੀਂ ਬਾਬਾ ਬਕਾਲਾ ਹਲਕੇ ਦੇ 32 ਅਜਿਹੇ ਸਕੂਲਾਂ ਦੀ ਸੂਚੀ ਅੱਜ ਸਥਾਨਕ ਪ੍ਰਸਾਸ਼ਨਿਕ ਅਧਿਕਾਰੀ ਨੂੰ ਸੌਂਪਦੇ ਹੋਏ ਮੰਗ ਕੀਤੀ ਹੈ ਕਿ ਹਰ ਸੂਚੀ ‘ਚ ਸ਼ਾਮਲ ਕੀਤੇ ਗਏ ਪ੍ਰਾਈਵੇਟ ਸਕੂਲਾਂ ਦੇ 2010 ਤੋਂ ਲੈਕੇ ਚਾਲੂ ਵਰ੍ਹੇ ਤੱਕ ਦੇ ਸਲਾਨਾ ਪ੍ਰਾਸਪੈਕਟ ਅਤੇ ਸਕੂਲਾਂ ਦੇ ਸਵੈ ਘੋਸ਼ਣਾ ਪੱਤਰਾਂ ਨੂੰ ਤਫਤੀਸ਼ ਅਧੀਨ ਲਿਆਂਦਾ ਜਾਵੇ ਤਾਂ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਅਧਿਕਾਰ ਕਨੂੰਨ 2009 ਦੀ ਪਾਲ੍ਹਣਾ ਨੂੰ ਯਕੀਨੀ ਬਣਾਉਣ ਲਈ 18 ਨਵੰਬਰ 2010 ਨੂੰ ਜਾਰੀ ਕੀਤੇ ਨੋਟੀਫੀਕੇਸ਼ਨ ਨੂੰ ਸਕੂਲ ‘ਚ ਲਾਗੂ ਨਾ ਕਰਨ ਵਾਲਿਆਂ ਦੀ ਸ਼ਨਾਖਤ ਹੋ ਸਕੇ।

ਇੱਕ ਸਵਾਲ ਦੇ ਜਵਾਬ ‘ਚ ਉਨ੍ਹਾ ਨੇ ਕਿਹਾ ਕਿ ਆਰਪੀਆਈ ਅਠਾਵਲੇ ਮਾਪਿਆਂ ਦੀ ਧਿਰ ਬਣ ਕੇ ਸਕੂਲਾਂ ਨੂੰ ਕਟਿਹਰੇ ‘ਚ ਖੜਾ ਕਰਨ ਲਈ ਪੜਾਅਵਾਰ ਸੰਘਰਸ਼ ਕਰ ਰਹੇ ਹਨ। ਉਨ੍ਹਾ ਕਿਹਾ ਕਿ ਅਸੀਂ ਕਾਨੂੰਨ ਅਨੁਸਾਰ ਵਿਭਾਗੀ ਪੱਧਰ ’ਤੇ ਮਾਪਿਆਂ ਦੇ ਹੱਕਾਂ ਦੀ ਚਾਰਾਜੋਈ ਕਰ ਰਹੇ ਹਾਂ।

ਕੀ ਕਹਿਣਾ ਹੈ ਐਸਡੀਐਮ ਬਾਬਾ ਬਕਾਲਾ ਦਾ ?

ਐਸਡੀਐਮ ਬਾਬਾ ਬਕਾਲਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਆਰਪੀਆਈ ਅਠਾਵਲੇ ਦੇ ਸੂਬਾ ਕਨਵੀਨਰ ਸਤਨਾਮ ਸਿੰਘ ਗਿੱਲ ਦੇ ਨਾਲ ਮਾਪਿਆਂ ਨੇ ਮੇਰੇ ਦਫਤਰ ਪਹੁੰਚ ਕਰਕੇ ਮੇਰੇ ਕੋਲ ਪ੍ਰਾਈਵੇਟ ਸਕੂਲਾਂ ਦਾ ਮੁੱਦਾ ਚੁੱਕਿਆ ਹੈ। ਮਾਮਲਾ ਫੀਸਾਂ ‘ਚ ਵਾਧੇ ਅਤੇ ਕੋਟੇ ਦੀਆਂ ਸੀਟਾਂ ਨੂੰ ਬਹਾਲ ਨਾ ਕਰਨ ਦਾ ਹੈ। ਇਸ ਲਈ ਮੈਂ ਸ਼ਿਕਾਇਕਰਤਾ ਧਿਰ ਦੀ ਸ਼ਿਕਾਇਤ ਦਾ ਨਿਪਟਾਰਾ ਸਮੇਂ ਸਿਰ ਕਰਦੇ ਹੋਏ ਮਾਪਿਆਂ ਨੂੰ ਰਾਹਤ ਦੇਣ ਦੀ ਜਲਦ ਕੋਸ਼ਿਸ਼ ਕਰਾਂਗਾ।

ਇਹ ਵੀ ਪੜ੍ਹੋ: ਰਾਜ ਸਭਾ ਸਾਂਸਦ ਪ੍ਰਤਾਪ ਬਾਜਵਾ ਨੇ ਦਿੱਤਾ ਅਸਤੀਫਾ

ETV Bharat Logo

Copyright © 2025 Ushodaya Enterprises Pvt. Ltd., All Rights Reserved.