ETV Bharat / state

ਦਿਨ ਦਹਾੜੇ ਪਿਸਤੌਲ ਦੀ ਨੋਕ ‘ਤੇ ਡਕੈਤੀ, ਵੇਖੋ ਕਿਥੇ ਫੈਲੀ ਦਹਿਸ਼ਤ

ਅੰਮ੍ਰਿਤਸਰ (Amritsar) ਦੇ ਪੌਸ਼ ਇਲਾਕੇ (Posh Area) ‘ਚ ਪਿਸਤੌਲ (Pistol) ਦੀ ਨੋਕ ‘ਤੇ ਦਿਨ ਦਹਾੜੇ ਡਕੈਤੀ (Robbery) ਹੋ ਗਈ। ਰਣਜੀਤ ਐਵੇਨਿਊ (Ranjit Avenue) ਵਿਖੇ ਇੱਕ ਕਰਿਆਨਾ ਸਟੋਰ ਵਿੱਚੋਂ ਦੋ ਬਦਮਾਸ਼ ਹਜਾਰਾਂ ਦੀ ਨਗਦੀ ਲੈ ਕੇ ਫਰਾਰ ਹੋ ਗਏ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਬਦਮਾਸ਼ਾਂ ਨੇ ਹੀ ਪਿਛਲੇ ਦਿਨੀਂ ਅਜਿਹੀ ਹੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਵੱਡੀ ਗੱਲ ਇਹ ਹੈ ਕਿ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਪੁਲਿਸ ਕੇਸ ਹੱਲ ਕਰਨ ਲਈ ਫੁਟੇਜ ਦਾ ਸਹਾਰਾ ਲੈ ਰਹੀ ਹੈ।

ਦਿਨ ਦਹਾੜੇ ਪਿਸਤੌਲ ਦੀ ਨੋਕ ‘ਤੇ ਵਾਪਰੀ ਘਟਨਾ
ਦਿਨ ਦਹਾੜੇ ਪਿਸਤੌਲ ਦੀ ਨੋਕ ‘ਤੇ ਵਾਪਰੀ ਘਟਨਾ
author img

By

Published : Sep 16, 2021, 5:24 PM IST

ਅੰਮ੍ਰਿਤਸਰ: ਸ਼ਹਿਰ ਵਿੱਚ ਲਗਾਤਾਰ ਹੀ ਲੁਟੇਰਿਆਂ ਵਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹਾਂ ਅਜੇ ਕੱਲ੍ਹ ਹੀ ਕੈਬਨਿਟ ਮੰਤਰੀ (Cabinet Minister) ਓਪੀ ਸੋਨੀ (OP Soni) ਦੀ ਕੋਠੀ ਕੋਲ ਇੱਕ ਦੁਕਾਨ ਤੇ ਅਤੇ ਇੱਕ ਹੋਰ ਦੁਕਾਨ ‘ਤੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਹ ਮਾਮਲਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ ਸੀ ਪਰ ਪੁਲਿਸ ਅਜੇ ਇਸ ਵਾਰਦਾਤ ਦੇ ਦੋਸ਼ੀਆਂ ਨੂੰ ਵੀ ਨਹੀਂ ਫੜ ਸਕੀ। ਇਸੇ ਦੌਰਾਨ ਅੱਜ ਇੱਕ ਵਾਰ ਫੇਰ ਅੰਮ੍ਰਿਤਸਰ ਦੇ ਪੌਸ਼ ਇਲਾਕੇ ਰਣਜੀਤ ਐਵੇਨਿਊ ਵਿਚ ਇਕ ਕਰਿਆਨੇ ਦੀ ਦੁਕਾਨ ਉੱਤੇ ਦੋ ਹਥਿਆਰਬੰਦ ਲੁਟੇਰਿਆਂ (Robbers) ਵੱਲੋਂ ਪਿਸਤੌਲ ਦੀ ਨੋਕ ਤੇ ਕਰੀਬ ਹਜ਼ਾਰਾਂ ਰੁਪਏ ਦੀ ਲੁੱਟ ਲਏ ਗਏ।

ਪਹਿਲਾਂ ਕੀਤੀ ਰੈਕੀ, ਫੇਰ ਕੀਤੀ ਡਕੈਤੀ

ਡੇਲੀ ਬਾਸਕੇਟ ਨਾਮੀ ਦੁਕਾਨ ਵਿੱਚ ਇਹ ਵਾਰਦਾਤ ਹੋਈ। ਦੁਕਾਨਦਾਰ ਰੋਹਿਤ ਕੁਮਾਰ ਨੇ ਦੱਸਿਆ ਕਿ ਸ਼ਾਮ ਦੇ ਵੇਲੇ ਜਦੋਂ ਦੁਕਾਨ ਦੇ ਅੰਦਰ ਪਹਿਲਾਂ ਤਾਂ ਲੁਟੇਰੇ ਗ੍ਰਾਹਹਕ ਬਣ ਕੇ ਆਏ ਅਤੇ ਦੁਕਾਨ ਦਾ ਸਾਰਾ ਮਾਹੌਲ ਦੇਖ ਕੇ ਚਲੇ ਗਏ। ਉਸ ਤੋਂ ਕਰੀਬ 15-20 ਮਿੰਟ ਬਾਅਦ ਉਹ ਦੁਕਾਨ ਵਿੱਚ ਆਏ ਤੇ ਪਿਸਤੌਲ ਦੀ ਨੋਕ ਤੇ ਉੱਤੇ ਉਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੋਸ਼ੀਆਂ ਨੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਕਾਊਂਟਰ ’ਤੇ ਗੱਲੇ ਵਿੱਚ ਰੱਖੇ ਉਸ ਦੇ ਪੰਜ ਹਜ਼ਾਰ ਰੁਪਏ ਲੈ ਕੇ ਆਪਣੇ ਮੋਟਰ ਸਾਈਕਲ ‘ਤੇ ਫਰਾਰ ਹੋ ਗਏ।

ਪਿਸਤੌਲ ਦੀ ਨੋਕ ‘ਤੇ ਡਕੈਤੀ

ਸੀਸੀਟੀਵੀ ਫੁਟੇਜ ਤੋਂ ਮਿਲਣਗੇ ਸੁਰਾਗ

ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜੋਗਿੰਦਰ ਸਿੰਘ ਮੁਤਾਬਕ ਘਟਨਾ ਵਾਲੀ ਥਾਂ ਅਤੇ ਉਸ ਦੇ ਲਾਗਲੇ ਖੇਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੇਖੀ ਜਾ ਰਹੀਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਵੇਖਣ ਨਾਲ ਅਜੇ ਤੱਕ ਇਹ ਸਾਹਮਣੇ ਆਇਆ ਹੈ ਕਿ ਦੋ ਮੁੰਡੇ ਪਹਿਲਾਂ ਦੁਕਾਨ ਵਿੱਚ ਆ ਕੇ ਮਹੌਲ ਵੇਖ ਗਏ ਤੇ ਬਾਹਰ ਜਾ ਕੇ ਇੱਧਰ ਉਧਰ ਬੈਠੇ ਰਹੇ।

ਦੁਕਾਨ ਵਿੱਚੋਂ ਗ੍ਰਾਹਕ ਨਿਕਲ ਜਾਣ ਉਪਰੰਤ ਉਹ ਮੁੜ ਦੁਕਾਨ ਵਿੱਚ ਆਏ ਅਤੇ ਉਨ੍ਹਾਂ ਨੇ ਦੁਕਾਨਦਾਰ ਤੇ ਹੋਰਨਾਂ ਨੂੰ ਪਿਸਤੌਲ ਦੀ ਨੋਕ ‘ਤੇ ਇੱਕ ਪਾਸੇ ਬਿਠਾ ਦਿੱਤਾ ਤੇ ਦੂਜੇ ਸਾਥੀ ਨੇ ਗੱਲੇ ਵਿੱਚੋਂ ਪੈਸੇ ਇਕੱਠੇ ਕੀਤੇ ਤੇ ਬਾਅਦ ਵਿੱਚ ਉਹ ਫਰਾਰ ਹੋ ਗਏ। ਜੋਗਿੰਦਰ ਸਿੰਘ ਮੁਤਾਬਕ ਅਜਿਹੀ ਹੀ ਇੱਕ ਹੋਰ ਘਟਨਾ ਵਾਪਰੀ ਸੀ ਤੇ ਸ਼ੱਕ ਇਹੋ ਹੈ ਕਿ ਇਨ੍ਹਾਂ ਦੋਵੇਂ ਘਟਨਾਵਾਂ ਵਿੱਚ ਇੱਕੋ ਬਦਮਾਸ਼ ਗੈਂਗ ਸ਼ਾਮਲ ਹੈ।

ਇਹ ਵੀ ਪੜ੍ਹੋ: ਜੇ ਨਾ ਕਾਬੂ ਆਉਂਦਾ ਇਹ ਵਿਅਕਤੀ ਤਾਂ ਹੋਣਾ ਸੀ ਵੱਡਾ ਕਾਂਡ !

ETV Bharat Logo

Copyright © 2024 Ushodaya Enterprises Pvt. Ltd., All Rights Reserved.