ਅੰਮ੍ਰਿਤਸਰ: ਸ਼ਨੀਵਾਰ ਸਵੇਰੇ ਕਰੀਬ 9 ਵਜੇ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਰਈਆ ਵਿੱਚ ਮੋਟਰਸਾਈਕਲ ਅਤੇ ਐਕਟਿਵਾ ਉੱਤੇ ਸਵਾਰ ਹੋ ਕੇ ਆਏ ਅਣਪਛਾਤੇ ਲੁਟੇਰਿਆ ਵਲੋਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਂਦੇ ਹੋਏ ਚਿੱਟੇ ਦਿਨ ਪਰਿਵਾਰ ਨੂੰ ਬੰਧਕ ਬਣਾ ਕੇ ਨਕਦੀ ਅਤੇ ਸੋਨਾ ਲੁੱਟਣ(The robbers looted cash and gold) ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਜਾਂਦੇ ਹੋਏ ਲੁਟੇਟਿਰਆਂ ਵਲੋਂ ਪਰਿਵਾਰ ਦੇ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਜੋ ਉਸਦੇ ਪੈਰ ਵਿੱਚ ਲੱਗੀ (The young man was also shot in the foot) ਅਤੇ ਉਹ ਘਟਨਾ ਉਪਰੰਤ ਮੌਕੇ ਤੋਂ ਫਰਾਰ ਹੋ ਗਏ।
ਨੌਜਵਾਨ ਗੰਭੀਰ ਜ਼ਖ਼ਮੀ: ਗੋਲੀ ਲੱਗਣ ਕਾਰਣ ਜਖਮੀ ਹਾਲਤ ਵਿੱਚ ਗੱਲਬਾਤ ਦੌਰਾਨ ਪੀੜਤ ਨੌਜਵਾਨ ਨੇ ਦੱਸਿਆ ਕਿ ਕਰੀਬ 5-6 ਵਿਅਕਤੀ ਸਨ ਅਤੇ ਉਹ ਸਵੇਰੇ ਸੁੱਤਾ ਹੋਇਆ ਸੀ ਕਿ ਇਸ ਦੌਰਾਨ ਅਚਾਨਕ ਘਰ ਵੜੇ ਉਕਤ ਲੁਟੇਰਿਆਂ ਨੇ ਉਸ ਦੀ ਮਾਤਾ ਅਤੇ ਭੈਣ ਦਾ ਮੂੰਹ ਬੰਨ ਕੇ ਆਏ ਅਤੇ ਲੁੱਟ ਤੋਂ ਬਾਅਦ ਘਰ ਵਿੱਚ ਗਹਿਣੇ ਅਤੇ ਮੋਬਾਇਲ ਆਦਿ ਲੁੱਟ ਕੇ ਜਾਂਦੇ ਹੋਏ ਗੋਲੀ ਮਾਰ ਗਏ ਹਨ।ਉਸ ਨੇ ਦੱਸਿਆ ਕਿ ਕਿਸੇ ਨਾਲ ਰੰਜਿਸ਼ ਨਹੀਂ ਹੈ ਅਤੇ ਉਸਦੇ ਪਿਤਾ ਵਿਦੇਸ਼ ਸਰਬੀਆ (His father lives abroad in Serbia) ਵਿੱਚ ਰਹਿੰਦੇ ਹਨ।
ਗੰਨ ਪੁਆਇੰਟ ਉੱਤੇ ਲੁੱਟ: ਜ਼ਖਮੀ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੀ ਸੋਨੇ ਦੀ ਦੁਕਾਨ ਹੈ ਅਤੇ ਕੁਝ ਦਿਨ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ ਉੱਤੇ ਨੌਜਵਾਨ ਵਲੋਂ ਪਿਸਤੌਲ ਦੀ ਨੋਕ ਉੱਤੇ ਟੌਪਸ (Tops were robbed at gunpoint) ਲੁੱਟੇ ਗਏ ਸਨ ਜਿਸ ਦੀ ਸੂਚਨਾ ਪੁਲਿਸ ਨੂੰ ਦੇਣ ਤੇ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਅੱਜ ਉਕਤ ਵਾਰਦਾਤ ਦੌਰਾਨ ਕਥਿਤ ਲੁਟੇਰਿਆਂ ਵਲੋਂ ਘਰ ਵਿੱਚ ਦਾਖਿਲ ਹੋ ਕੇ ਉਸ ਦੇ ਪੁੱਤ ਨੂੰ ਗੋਲੀ ਮਾਰੀ ਗਈ ਹੈ।ਉਨ੍ਹਾਂ ਕਿਹਾ ਕਿ 7 ਮਹੀਨੇ ਪਹਿਲਾਂ ਵੀ ਉਨ੍ਹਾਂ ਦੇ ਲੜਕੇ ਨੂੰ ਅਣਪਛਾਤੇ ਲੜਕੇ ਨੇ ਧਮਕੀ ਦਿੱਤੀ ਸੀ ਜਿਸ ਦੀ ਸੂਚਨਾ ਅਤੇ ਰਿਕਾਰਡਿੰਗ ਪੁਲਿਸ ਨੂੰ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ।ਉਨ੍ਹਾਂ ਕਿਹਾ ਕਿ ਲੁਟੇਰੇ ਉਨ੍ਹਾਂ ਦੇ ਘਰੋਂ ਕਰੀਬ ਡੇਢ ਕਿਲੋ ਸੋਨਾ ਡੇਢ ਲੱਖ ਰੁਪੈ ਅਤੇ ਦੋ ਫੋਨ ਲੈ ਗਏ ਹਨ।
ਹਾਲਤ ਸਥਿਰ: ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਡਾਕਟਰ ਡਾਕਟਰ ਅੰਜੂ ਪਾਉਲ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਮਰੀਜ ਯੁਵਰਾਜ ਵਰਮਾ 16 ਜਿਸ ਦੀ ਹਾਲਤ ਸਥਿਰ ਸੀ ਅਤੇ ਉਹ ਗੋਲੀ ਲੱਗਣ ਕਾਰਣ ਜਖਮੀ ਸੀ ਜਿਸ ਨੂੰ ਮੁੱਢਲੀ ਸਹਾਇਤਾ ਦੇ ਕੇ ਅਤੇ ਐਕਸਰੇ ਕਰਵਾ ਕੇ ਅਗਲੇਰੀ ਮੈਨੇਜਮੈਂਟ ਲਈ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਰੀਜ ਹਾਲਤ ਖਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ: ਖਤਮ ਹੋਣ ਦੀ ਕਗਾਰ ਉੱਤੇ ਰਬੜ ਦੀਆਂ ਕੈਂਚੀ ਚੱਪਲਾਂ ਦਾ ਕਾਰੋਬਾਰ
ਪੁਲਿਸ ਟੀਮ ਨਾਲ ਘਟਨਾ ਦਾ ਜਾਇਜਾ ਲੈਣ ਪੁੱਜੇ ਡੀਐਸਪੀ ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਈਆ ਦੀ ਲਾਇਲਪੁਰ ਗਲੀ ਹੈ ਜਿੱਥੇ ਰਵੀ ਨਾਮ ਦਾ ਸੁਨਿਆਰਾ ਰਹਿੰਦਾ ਹੈ ਪਰ ਉਹ ਆਪ ਸੁਨਿਆਰੇ ਦਾ ਕੰਮ ਨਹੀਂ ਕਰਦਾ ਅਤੇ ਵਿਦੇਸ਼ ਵਿੱਚ ਹੈ।ਡੀਐਸਪੀ ਨੇ ਦੱਸਿਆ ਕਿ ਇੱਥੇ ਰਹਿੰਦੇ ਉਸਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਸਵੇਰੇ ਕਰੀਬ ਸਵਾ ਕ 9 ਵਜੇ 4 ਅਣਪਛਾਤੇ ਵਿਅਕਤੀ ਆਏ ਅਤੇ ਉਨ੍ਹਾਂ ਨੂੰ ਕਮਰੇ ਵਿੱਚ ਬੰਦ ਕਰਕੇ ਘਰ ਦੀ ਤਲਾਸ਼ੀ ਕੀਤੀ ਅਤੇ ਜਾਂਦੇ ਜਾਂਦੇ ਲੜਕੇ ਯੁਵਰਾਜ ਨੂੰ ਪੈਰ ਤੇ ਗੋਲੀ ਮਾਰ ਦਿੱਤੀ ਹੈ।ਉਨ੍ਹਾਂ ਕਿਹਾ ਕਿ ਮੌਕੇ ਤੇ ਪੁੱਜ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।