ਅੰਮ੍ਰਿਤਸਰ: ਲੁਟੇਰਿਆਂ ਦੇ ਹੌਂਸਲੇ ਬੁਲੰਦ ਹਨ ਜਿਸਦੇ ਚਲਦਿਆਂ ਪਿੱਛਲੇ ਦਿਨੀ ਜੰਡਿਆਲਾ ਗੁਰੂ ਨਜਦੀਕ ਮੱਲ੍ਹੀਆਂ ਪੈਟਰੋਲ ਪੰਪ (Mallian petrol pump) ਉੱਤੇ ਲੁਟੇਰਿਆਂ ਵੱਲੋ 80 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਅੱਜ ਫਿਰ ਉਸੇ ਪੈਟਰੋਲ ਪੰਪ ਉੱਤੇ ਮੁੜ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਪਰ ਇਸ ਵਾਰ ਦੋ ਲੁਟੇਰਿਆਂ ਵਿਚੋਂ ਇੱਕ ਲੁਟੇਰਾ ਗਾਰਡ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਤੇ ਮੌਕੇ ਉੱਤੇ ਹੀ ਮੌਤ (robber was shot by the security guard) ਹੋ ਗਈ।
ਇਹ ਵੀ ਪੜੋ: ਕੋਰੋਨਾ ਦੌਰਾਨ ਇੱਕ ਪ੍ਰੋਫ਼ੈਸਰ ਵੱਲੋਂ ਸ਼ੁਰੂ ਸਮਾਜ ਸੇਵੀ ਸੰਸਥਾ ਬਣੀ ਮਿਸਾਲ
ਪੈਟਰੋਲ ਪੰਪ ਦੇ ਕਰਿੰਦੇ ਨੇ ਦੱਸਿਆ ਕਿ ਰਾਤ 9.15 ਵਜੇ ਪੈਟਰੋਲ ਪੰਪ ਉੱਤੇ ਦੋ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਲੁੱਟ ਕਰਨ ਲਈ ਆਏ ਅਤੇ ਕੈਸ਼ੀਅਰ ਕੋਲੋ ਪਿਸਤੌਲ ਦੀ ਨੋਕ ਉੱਤੇ ਪੈਸੇ ਖੋਹਣ ਲੱਗੇ ਸਨ ਕਿ ਪੈਟਰੋਲ ਪੰਪ ਉੱਤੇ ਹੋਰ ਗਾਹਕ ਆ ਗਏ। ਲੁਟੇਰਿਆਂ ਨੇ ਉਨ੍ਹਾਂ ਕੋਲੋਂ ਵੀ ਪੈਸੇ ਖੋਹਣੇ ਸ਼ੁਰੂ ਕਰ ਦਿੱਤੇ ਤੇ ਇਸ ਮੌਕੇ ਉੱਤੇ ਗਾਰਡ ਨੇ ਇੱਕ ਲੁਟੇਰੇ ਨੂੰ ਗੋਲੀ ਮਾਰ ਕੇ ਢੇਰ ਕਰ (robber was shot by the security guard) ਦਿੱਤਾ ਅਤੇ ਦੂਸਰਾ ਮੌਕੇ ਤੋਂ ਫਰਾਰ ਹੋ ਗਿਆ। ਉਸ ਨੇ ਕਿਹਾ ਕਿ ਗਾਰਡ ਦੀ ਬਹਾਦਰੀ ਕਰਕੇ ਪੈਟਰੋਲ ਪੰਪ ਉੱਤੇ ਲੁੱਟ ਨਹੀਂ ਹੋ ਸਕੀ।
ਇਸ ਸਬੰਧੀ ਡੀ ਐੱਸ ਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਇਸ ਪੈਟਰੋਲ ਪੰਪ ਉੱਤੇ ਲੁੱਟ ਹੋਈ ਸੀ ਇਸ ਲਈ ਗਾਰਡ ਨੂੰ ਸੁਚੇਤ ਕੀਤਾ ਗਿਆ ਸੀ ਅਤੇ ਅੱਜ ਗਾਰਡ ਦੀ ਬਹਾਦਰੀ ਕਰਕੇ ਪੰਪ ਤੋਂ ਲੁੱਟ ਹੋਣ ਤੋਂ ਬਚਾਅ ਹੋ ਗਿਆ ਹੈ। ਉਨਾਂ ਦੱਸਿਆ ਕਿ ਲੁਟੇਰੇ ਦੀ ਮੌਤ ਹੋ ਗਈ ਹੈ ਅਤੇ ਉਸ ਕੋਲੋ ਇੱਕ ਪਿਸਤੌਲ ਕੁਝ ਗੋਲੀਆਂ ਵੀ ਬਰਾਮਦ ਹੋਈਆਂ ਹਨ ਅਤੇ ਪੁਲਿਸ ਜਾਂਚ ਕਰ ਰਹੀ ਹੈ।
ਇਹ ਵੀ ਪੜੋ: ਮੋਰਬੀ ਬ੍ਰਿਜ ਹਾਦਸਾ: ਪੁਲ ਡਿੱਗਣ ਕਾਰਨ ਕੁੱਲ 132 ਲੋਕਾਂ ਦੀ ਮੌਤ, ਸਰਕਾਰ ਨੇ ਰਾਹਤ ਪੈਕੇਜ ਦਾ ਕੀਤਾ ਐਲਾਨ