ਅੰਮ੍ਰਿਤਸਰ: ਸ਼ਹਿਰ ਦੇ ਇੱਕ ਨਿਜੀ ਹਸਪਤਾਲ ’ਚ ਇਲਾਜ ਲਈ ਆਏ ਪਰਿਵਾਰ ਹਸਪਤਾਲ ਉੱਤੇ ਇਲਾਜ ਤੋਂ ਵੱਧ ਬਿੱਲ ਬਣਾਉਣ ਦਾ ਮਾਮਲਾ ਸਾਮਣੇ ਆਇਆ ਹੈ, ਜਿਸ ਦੌਰਾਨ ਪੀੜਤ ਪਰਿਵਾਰ ਮੈਂਬਰਾਂ ਨੇ ਇਨਸਾਫ਼ ਲੈਣ ਲਈ ਲੋਕ ਇਨਸਾਫ਼ ਪਾਰਟੀ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ।
ਇਲਾਜ ਦੇ ਨਾਮ ’ਤੇ ਹਸਪਤਾਲ ਵਾਲਿਆਂ ਨੇ ਕੀਤੀ ਲੁੱਟ: ਪੀੜ੍ਹਤ ਪਰਿਵਾਰ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਿੱਜੀ ਹਸਪਤਾਲ ’ਚ ਦਾਖਲ ਮਰੀਜ਼ ਦੀ ਵਾਰਸ ਨਿਰਮਲ ਕੌਰ ਵਾਸੀ ਚੇਤਨਪੁਰਾ ਨੇ ਕਿਹਾ ਕਿ ਉਹ ਆਪਣੀ ਭਰਜਾਈ ਮਨਜੀਤ ਕੌਰ ਦਾ ਇਲਾਜ ਕਰਵਾਉਣ ਲਈ ਉਸਨੂੰ ਉਕਤ ਹਸਪਤਾਲ ਵਿਖੇ ਦਾਖਲ ਕਰਵਾਇਆ ਜਿਸਦੇ ਅਪ੍ਰੇਸ਼ਨ ਵਾਸਤੇ ਹਸਪਤਾਲ ਦੇ ਡਾਕਟਰਾਂ ਵੱਲੋਂ ਪਹਿਲਾ 10 ਹਜ਼ਾਰ ਰੁਪਿਆ ਮੰਗਿਆ ਗਿਆ ਪਰ ਬਾਅਦ ਵਿੱਚ ਸਾਡੇ ਕੋਲੋਂ ਵੱਡੀ ਰਕਮ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਹ ਹਸਪਤਾਲ ਨੂੰ ਮਰੀਜ਼ ਦੇ ਛੱਡਣ ਤੱਕ ਇਕ ਲੱਖ ਚਾਲੀ ਹਜ਼ਾਰ, ਫਿਰ 50 ਹਜ਼ਾਰ ਅਤੇ ਇਸ ਤੋਂ ਇਲਾਵਾ 85 ਹਜ਼ਾਰ ਦਵਾਈਆਂ ਦਾ ਭੁਗਤਾਨ ਕਰ ਚੁੱਕੇ ਹਨ। ਹੋਰ ਤਾਂ ਹੋਰ ਮਰੀਜ਼ ਛੱਡਣ ਸਮੇਂ 40 ਹਜ਼ਾਰ ਰੁਪਏ ਹੋਰ ਦਿੱਤੇ ਗਏ, ਜਿਨ੍ਹਾਂ ਵਿਚੋਂ ਉਨ੍ਹਾਂ ਨੂੰ 50 ਹਜ਼ਾਰ ਦੀ ਰਸੀਦ ਵੀ ਨਹੀਂ ਦਿੱਤੀ ਗਈ।
ਹਸਪਤਾਲ ਦੇ ਮੁਲਾਜ਼ਮ ਨੇ ਜ਼ਮਾਨਤ ਦੇ ਤੌਰ ’ਤੇ ਮੰਗੇ ਗਹਿਣੇ
ਉਨ੍ਹਾਂ ਦੱਸਿਆ ਕਿ ਮੌਕੇ ’ਤੇ ਉਨ੍ਹਾਂ ਕੋਲ 30 ਹਜ਼ਾਰ ਰੁਪਏ ਘੱਟ ਸਨ ਤਾਂ ਹਸਪਤਾਲ ਦੇ ਮੁਲਾਜ਼ਮ ਨੇ ਕਿਹਾ ਕਿ ਜੇ ਪੈਸੇ ਨਹੀਂ ਹਨ ਤਾਂ ਜ਼ਮਾਨਤ ਦੇ ਤੌਰ ’ਤੇ ਗਹਿਣੇ ਦੇ ਦਿਓ। ਮਰੀਜ਼ ਦੇ ਪਰਿਵਾਰਕ ਮੈਬਰਾਂ ਨੇ ਕਿਹਾ ਕਿ ਤੁਸੀਂ ਸਾਡੇ ਪਾਸੋਂ ਚੈਕ ਲੈ ਲਓ ਪਰ ਹਸਪਤਾਲ ਵਾਲਿਆਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਨਿਰਮਲ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਮਰੀਜ਼ ਦਾ ਸਵੇਰ ਤੋਂ ਕੋਈ ਇਲਾਜ ਵੀ ਨਹੀਂ ਹੋ ਰਿਹਾ। ਉਸਨੇ ਜ਼ਮਾਨਤ ਦੇ ਤੌਰ ’ਤੇ ਲਿਆਂਦੇ ਗਹਿਣੇ ਦਿਖਾਉਂਦਿਆਂ ਕਿਹਾ ਕਿ ਹਸਪਤਾਲ ਵਾਲਿਆਂ ਨੇ ਸਾਨੂੰ ਹਾਲੇ ਤੱਕ 50 ਹਜ਼ਾਰ ਰੁਪਏ ਦੀ ਰਸੀਦ ਵੀ ਨਹੀਂ ਦਿੱਤੀ।
ਇਸ ਸਬੰਧ ਵਿਚ ਜਾਂਚ ਅਧਿਕਾਰੀ ਏਐਸਆਈ ਗੁਰਮੀਤ ਸਿੰਘ ਨੇ ਕਿਹਾ ਕਿ ਨਿਰਮਲ ਕੌਰ ਵੱਲੋਂ ਇੱਕ ਨਿਜੀ ਹਸਪਤਾਲ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ, ਸਾਰੇ ਮਾਮਲੇ ਦੀ ਜਾਂਚ ਉਪਰੰਤ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਜ਼ਬੇ ਨੂੰ ਸਲਾਮ: ਸੇਵਾਮੁਕਤ ਫੌਜੀ ਵੱਲੋਂ ਕੋਰੋਨਾ ਜੰਗ ਲਈ ਦਾਨ