ETV Bharat / state

ਅੰਮ੍ਰਿਤਸਰ 'ਚ ਪੈਟਰੋਲ ਪੰਪ ਦੇ ਬਾਹਰ ਮਹਿਲਾ ਅਤੇ ਵਿਅਕਤੀ ਵਿਚਾਲੇ ਝਗੜਾ, ਇਕ ਦੂਜੇ ਦੇ ਮਾਰੇ ਥੱਪੜ, ਵੀਡੀਓ ਵਾਇਰਲ - ਮਹਿਲਾ ਨੇ ਲਗਾਏ ਪਰੇਸ਼ਾਨ ਕਰਨ ਦੇ ਇਲਜਾਮ

ਅੰਮ੍ਰਿਤਸਰ ਵਿੱਚ ਇੱਕ ਮਹਿਲਾ ਅਤੇ ਵਿਅਕਤੀ ਵਿਚਾਲੇ ਝਗੜਾ ਅਤੇ ਆਪਸ ਵਿੱਚ ਕੁੱਟਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਇਕ ਦੂਜੇ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ। ਇਸ ਮਾਮਲੇ ਦੀ ਵੀਡੀਓ ਵੀ ਵਾਇਰਲ ਹੋਈ ਹੈ।

Quarrel between brother-in-law and sister-in-law outside the petrol pump in Amritsar, scuffle with each other
ਅੰਮ੍ਰਿਤਸਰ 'ਚ ਪੈਟਰੋਲ ਪੰਪ ਦੇ ਬਾਹਰ ਮਹਿਲਾ ਅਤੇ ਵਿਅਕਤੀ ਵਿਚਾਲੇ ਝਗੜਾ, ਇਕ ਦੂਜੇ ਦੇ ਮਾਰੇ ਥੱਪੜ
author img

By

Published : Jul 13, 2023, 4:47 PM IST

ਝਗੜੇ ਸਬੰਧੀ ਜਾਣਕਾਰੀ ਦਿੰਦੀ ਹੋਈ ਲੜਕੀ ਅਤੇ ਪੁਲਿਸ ਮੁਲਾਜ਼ਮ

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਸੜਕ ਉੱਤੇ ਇੱਕ ਮਹਿਲਾ ਅਤੇ ਵਿਅਕਤੀ ਵਿਚਾਲੇ ਝਗੜਾ ਹੋਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦੋਵੇਂ ਇਕ ਦੂਜੇ ਦੇ ਥੱਪੜ ਮਾਰ ਰਹੇ ਹਨ। ਇਹ ਆਪਸ ਵਿੱਚ ਜੀਜਾ-ਸਾਲੀ ਦੱਸੇ ਜਾ ਰਹੇ ਹਨ। ਮਹਿਲਾਂ ਦੇ ਵੱਲੋਂ ਵਿਅਕਤੀ ਦੇ ਥੱਪੜ ਜੜੇ ਜਾ ਰਹੇ ਹਨ। ਇਸਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਸੀਸੀਟੀਵੀ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਮਹਿਲਾ ਸਣੇ ਤਿੰਨੇ ਲੋਕ ਆਪਸ ਵਿੱਚ ਥੱਪੜੋ-ਥੱਪੜੀ ਹੋ ਰਹੇ ਹਨ।

ਮਹਿਲਾ ਨੇ ਲਗਾਏ ਇਲ਼ਜ਼ਾਮ : ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਨੇ ਦੱਸਿਆ ਕਿ ਉਸਦੀ ਵੱਡੀ ਭੈਣ ਦਾ ਵਿਆਹ ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਨਾਲ ਹੋਇਆ ਸੀ ਅਤੇ ਉਹ ਜਦੋਂ ਵੀ ਕੰਮ ਤੋਂ ਆਪਣੇ ਘਰ ਵਾਪਸ ਜਾਂਦੀ ਹੈ ਤਾਂ ਰਸਤੇ ਵਿੱਚ ਉਸਦਾ ਜੀਜਾ ਗੁਰਪ੍ਰੀਤ ਸਿੰਘ ਅਤੇ ਉਸਦੇ ਇੱਕ ਸਾਥੀ ਰੋਜ਼ਾਨਾ ਹੀ ਉਸਨੂੰ ਤੰਗ ਪ੍ਰੇਸ਼ਾਨ ਕਰਦੇ ਹਨ। ਅੱਜ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਘਰ ਆ ਰਹੀ ਸੀ ਤਾਂ ਉਸਦੇ ਜੀਜੇ ਦੇ ਨਾਲ ਇੱਕ ਹੋਰ ਔਰਤ ਸੀ ਅਤੇ ਬਾਅਦ ਵਿੱਚ ਉਸਦੇ ਉਨ੍ਹਾਂ ਵੱਲੋਂ ਥੱਪੜ ਵੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਉਸਦੀ ਵੱਡੀ ਭੈਣ ਦਾ ਇਸ ਲੜਕੇ ਦੇ ਨਾਲ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਸੀ ਪਰ ਹੁਣ ਦੋਵਾਂ ਦੇ ਵਿੱਚ ਆਪਸੀ ਸਬੰਧ ਠੀਕ ਨਹੀਂ ਹੈ। ਉਹਨਾਂ ਦੇ ਤਲਾਕ ਦੇ ਲਈ ਹਾਈਕੋਰਟ ਵਿੱਚ ਕੇਸ ਵੀ ਚੱਲ ਰਿਹਾ ਹੈ। ਇਸ ਕਰਕੇ ਉਸਦਾ ਜੀਜਾ ਨਜਾਇਜ਼ ਤੌਰ ਉੱਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ।

ਸ਼ਿਵਾਲਾ ਚੌਕੀ ਪੁਲਿਸ ਨੇ ਇਸ ਬਾਰੇ ਕਿਹਾ ਕਿ ਇਸ ਮਾਮਲੇ ਵਿੱਚ ਪਰਿਵਾਰਿਕ ਮੈਂਬਰ ਉਨ੍ਹਾਂ ਨੂੰ ਮਿਲਣ ਪਹੁੰਚੇ ਹਨ, ਫਿਲਹਾਲ ਉਹਨਾਂ ਦੀ ਸ਼ਿਕਾਇਤ ਲੈ ਲਈ ਗਈ ਹੈ ਅਤੇ ਇਹ ਮਾਮਲਾ ਰੋਡ ਉੱਤੇ ਸਥਿਤ ਪੈਟਰੋਲ ਪੰਪ ਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.