ਅੰਮ੍ਰਿਤਸਰ: ਮਸ਼ਹੂਰ ਪੰਜਾਬੀ ਗਾਇਕ ਦਿਲਜਾਨ ਦੀ ਜੰਡਿਆਲਾ ਵਿੱਚ ਹੋਏ ਇੱਕ ਭਿਆਨਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ। ਪੁਲਿਸ ਨੇ ਦੱਸਿਆ ਕਿ ਪੰਜਾਬੀ ਗਾਇਕ ਦਿਲਜਾਨ ਗੱਡੀ ’ਚ ਜਲੰਧਰ ਤੋਂ ਅੰਮ੍ਰਿਤਸਰ ਵੱਲ ਨੂੰ ਆ ਰਿਹਾ ਸੀ ਕਿ ਰਸਤੇ ਚ ਉਸਦੀ ਗੱਡੀ ਸੜਕ ’ਤੇ ਖੜੇ ਇਕ ਵਾਹਨ ਨਾਲ ਜਾ ਟਕਰਾਈ ਜਿਸ ਕਾਰਨ ਮੌਕੇ ਤੇ ਹੀ ਪੰਜਾਬੀ ਦਿਲਜਾਨ ਦੀ ਮੌਤ ਹੋ ਗਈ।
ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਬਿਲੇਗੌਰ ਹੈ ਕਿ ਦਿਲਜਾਨ ਦੀ ਪਤਨੀ ਅਤੇ ਬੱਚਿਆ ਨੇ ਕੈਨੇਡਾ ਤੋਂ ਆਉਣਾ ਹੈ ਜਿਸ ਕਾਰਨ ਉਨ੍ਹਾਂ ਦਾ ਪੋਸਟਮਾਰਟਮ 5 ਅਪ੍ਰੈਲ ਨੂੰ ਕੀਤਾ ਜਾਵੇਗਾ। ਪੰਜਾਬ ਗਾਇਕ ਦਿਲਜਾਨ ਦੀ ਮੌਤ ਨਾਲ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਇਸ ਘਾਟੇ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕੇਗਾ।
ਇਹ ਵੀ ਪੜੋ: ਮਥੁਰਾ ਗੈਂਗ ਦਾ ਮੁਖੀ, ਦੋ ਨਸ਼ਾ ਤਸਕਰਾਂ ਨਾਲ ਡਰੱਗ ਮਨੀ ਅਤੇ ਨਸ਼ੇ ਸਣੇ ਕਾਬੂ