ਅੰਮ੍ਰਿਤਸਰ: ਕੋਰੋਨਾ ਕਾਰਨ ਪੈਦਾ ਹੋਏ ਹਾਲਾਤਾਂ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੇ ਆਪਣੇ ਅਧਿਕਾਰੀਆਂ ਅਤੇ ਦਾਨੀ ਸੱਜਣਾਂ ਤੋਂ ਵਿੱਤੀ ਸਹਿਯੋਗ ਮੰਗਿਆ ਹੈ। ਕਿਹੜੀ ਸਰਕਾਰ ਨੇ ਕਿੰਨਾ ਧਨ ਇੱਕਠਾ ਕੀਤਾ ਤੇ ਕਿੱਥੇ ਲੱਗਿਆ ਇਹ ਸਵਾਲ ਖੜੇ ਹਨ।
ਇਸ ਸਬੰਧੀ ਮਾਨਸਾ ਜ਼ਿਲ੍ਹਾ ਤੋਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਆਗੂ ਬੀਬੀ ਸਿਮਰਜੀਤ ਕੌਰ ਸਿੰਮੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕਿਹਾ ਕਿ ਹਜ਼ੂਰ ਸਾਹਿਬ ਵਿੱਚ ਫ਼ਸੇ ਸ਼ਰਧਾਲੂਆਂ ਬਾਰੇ ਹਰ ਇੱਕ ਨੂੰ ਚਿੰਤਾ ਸੀ ਜਿਸ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਨੇ ਆਪਣਾ ਯੋਗਦਾਨ ਪਾਇਆ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਰਧਾਲੂਆਂ ਦੀ ਪੰਜਾਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਜਾਂਚ ਕਿਉਂ ਨਹੀਂ ਕੀਤੀ। ਕਈ ਸ਼ਰਧਾਲੂ ਸਿੱਧੇ ਪਰਿਵਾਰਾਂ ਵਿੱਚ ਚਲੇ ਗਏ। ਉਨ੍ਹਾਂ ਕਿਹਾ ਕਿ ਜਦੋਂ 6 ਕੇਸ ਆਏ ਫਿਰ ਸਰਕਾਰ ਨੇ ਧਿਆਨ ਦਿੱਤਾ।
ਬੀਬੀ ਸਿੰਮੀ ਨੇ ਕਿਹਾ ਕੇਂਦਰ ਸਰਕਾਰ ਅਤੇ ਪੰਜਾਬ ਦੇ ਲੋਕਾਂ ਨੇ ਲੱਖਾਂ ਰੁਪਏ ਦਾਨ ਦੇ ਰੂਪ ਵਿੱਚ ਪੰਜਾਬ ਸਰਕਾਰ ਨੂੰ ਦਿੱਤੇ ਫਿਰ ਉਹ ਕਿਉਂ ਨਹੀਂ ਖਰਚੇ ? ਕਿੰਨੇ ਪੈਸੇ ਖਰਚੇ ਜਾਂ ਬਾਕੀ ਹੈ ਕਿਉਂ ਨਹੀਂ ਦਿਖਾ ਰਹੀ ਸਰਕਾਰ? ਉਨ੍ਹਾਂ ਕਿਹਾ ਕਿਹਾ ਕਿ ਲਾਭਪਾਤਰੀਆਂ ਨੂੰ ਕੇਂਦਰ ਸਰਕਾਰ ਨੇ ਪੈਸੇ ਦਿੱਤੇ ਪਰ ਪੰਜਾਬ ਸਰਕਾਰ ਨੇ ਕੁੱਝ ਵੀ ਨਹੀਂ ਦਿੱਤਾ।