ETV Bharat / state

ਮਜੀਠੀਆ ਦਾ ਸਿੱਧੂ ’ਤੇ ਤੰਜ਼, '20 ਤਰੀਕ ਤੋਂ ਬਾਅਦ ਦਰਸ਼ਨੀ ਘੋੜਾ ਵੀ ਨਹੀਂ ਰਹਿਣਾ'

ਬਿਕਰਮ ਮਜੀਠੀਆ ਨੇ ਚਰਨਜੀਤ ਚੰਨੀ ਅਤੇ ਨਵਜੋਤ (Charanjit Channi and Navjot Sidhu) ਸਿੱਧੂ ਜੰਮਕੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਚੰਨੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਗਰੀਬ ਦਾ ਮਖੌਟਾ ਪਹਿਨਿਆ ਹੋਇਆ ਹੈ, ਨਾਲ ਹੀ ਉਨ੍ਹਾਂ ਨਵਜੋਤ ਸਿੱਧੂ ਦੇ ਅਰਬੀ ਘੋੜੇ ਦੇ ਬਿਆਨ ਨੂੰ ਲੈ ਕੇ ਤੰਜ਼ ਕਸਿਆ ਹੈ।

ਮਜੀਠੀਆ ਨੇ ਚੰਨੀ-ਸਿੱਧੂ ਰਗੜੇ!
ਮਜੀਠੀਆ ਨੇ ਚੰਨੀ-ਸਿੱਧੂ ਰਗੜੇ!
author img

By

Published : Feb 8, 2022, 7:50 PM IST

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਨੂੰ ਲੈ ਕੇ ਚੋਣ ਦੰਗਲ ਭਖ ਚੁੱਕਿਆ ਹੈ। ਸੱਤਾ ਹਾਸਿਲ ਕਰਨ ਲਈ ਸਿਆਸੀ ਪਾਰਟੀਆਂ ਵੱਲੋਂ ਜ਼ੋਰ ਅਜਮਾਇਸ਼ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕਾ ਸੀਟ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਆਪਣੇ ਚੋਣ ਪ੍ਰਚਾਰ ਵਿੱਚ ਡਟੇ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ (Navjot Sidhu and Bikram Majithia) ਵੱਲੋਂ ਇੱਕ ਦੂਜੇ ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਪਿਛਲੇ ਦਿਨੀਂ ਨਵਜੋਤ ਸਿੱਧੂ ਵੱਲੋਂ ਮਜੀਠੀਆ ਤੇ ਨਿਸ਼ਾਨੇ ਸਾਧੇ ਗਏ ਸਨ। ਇਸਦੇ ਚੱਲਦੇ ਹੀ ਹੁਣ ਬਿਕਰਮ ਮਜੀਠੀਆ ਵੱਲੋਂ ਨਵਜੋਤ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਖਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ।

ਚੰਨੀ ਦੇ ਗਰੀਬ ਹੋਣ ਨੂੰ ਲੈਕੇ ਚੁੱਕੇ ਸਵਾਲ

ਨਵਜੋਤ ਕੌਰ ਸਿੱਧੂ ਦੇ ਚੰਨੀ ਬਾਰੇ ਬਿਆਨ ’ਤੇ ਮਜੀਠੀਆ ਨੇ ਕਿਹਾ ਕਿ ਉਹ ਮੈਡਮ ਸਿੱਧੂ ਦਾ ਧੰਨਵਾਦ ਕਰਦੇ ਹਨ। ਮਜੀਠੀਆ ਨੇ ਕਿਹਾ ਕਿ ਉਹ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਹਨ ਕਿ ਚੰਨੀ ਵੱਲੋਂ ਗਰੀਬ ਦਾ ਮਖੌਟਾ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਚੰਨੀ ਦੇ ਘਰ ਵਿੱਚੋਂ ਭਾਰੀ ਮਾਤਰਾ ਵਿੱਚ ਨਗਦੀ ਸਮੇਤ ਹੋਰ ਸਮਾਨ ਮਿਲਿਆ ਹੈ।

ਮਜੀਠੀਆ ਦੀ ਰਾਹੁਲ ਗਾਂਧੀ ਨੂੰ ਅਪੀਲ

ਮਜੀਠੀਆ ਨੇ ਚੰਨੀ-ਸਿੱਧੂ ਰਗੜੇ!

ਇਸ ਦੌਰਾਨ ਉਨ੍ਹਾਂ ਰਾਹੁਲ ਗਾਂਧੀ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੀ ਗਰੀਬੀ ਹਟਾਉਣੀ ਹੈ ਤਾਂ ਹਰ ਬੰਦੇ ਨੂੰ ਚੰਨੀ ਜੀ ਵਰਗਾ ਗਰੀਬ ਬਣਾ ਦਿਓ ਤੇ ਦੇਸ਼ ਵਿੱਚੋਂ ਗਰੀਬੀ ਖ਼ਤਮ ਹੋ ਜਾਵੇਗੀ।

ਨਵਜੋਤ ਸਿੱਧੂ ’ਤੇ ਨਿਸ਼ਾਨੇ ਸਾਧੇ

ਇਸ ਮੌਕੇ ਮਜੀਠੀਆ ਨੇ ਨਵਜੋਤ ਸਿੱਧੂ ਤੇ ਵਰ੍ਹਦਿਆਂ ਕਿਹਾ ਕਿ ਨਵਜੋਤ ਕੌਰ ਸਿੱਧੂ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਕਿ ਕਿਉਂਕਿ ਸਿੱਧੂ ਤਾਂ ਹੁਣ ਫੇਸ ਨਹੀਂ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਪਹਿਲਾਂ ਸਿੱਧੂ ਕਹਿੰਦਾ ਸੀ ਕਿ ਉਹ ਅਰਬੀ ਘੋੜਾ ਹੈ ਅਤੇ ਉਸਨੇ ਦਰਸ਼ਨੀ ਘੋੜਾ ਬਣਕੇ ਨਹੀਂ ਰਹਿਣਾ। ਉਨ੍ਹਾਂ ਕਿਹਾ ਕਿ ਰਾਹੁਲ ਨੇ ਸਿੱਧੂ ਨੂੰ ਦਰਸ਼ਨੀ ਘੋੜਾ ਬਣਾ ਦਿੱਤਾ ਹੈ ਅਤੇ 20 ਤਰੀਕ ਤੋਂ ਬਾਅਦ ਸਿੱਧੂ ਦਰਸ਼ਨੀ ਘੋੜਾ ਵੀ ਨਹੀਂ ਰਹਿਣਾ ਕਿਉਂਕਿ ਇਸਨੂੰ ਕਿਸੇ ਨੇ ਦੇਖਣ ਵੀ ਨਹੀਂ ਜਾਣਾ। ਮਜੀਠੀਆ ਨੇ ਕਿਹਾ ਕਿ ਸਿੱਧੂ ਪਰਿਵਾਰ ਦੀ ਲੜਾਈ ਸਿਰਫ ਕੁਰਸੀ ਤੱਕ ਦੀ ਹੈ।

ਇਹ ਵੀ ਪੜ੍ਹੋ:ਬੈਂਸ ਦੀ ਗ੍ਰਿਫਤਾਰੀ ’ਤੇ ਭੜਕੇ ਬਲਵਿੰਦਰ ਬੈਂਸ, ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.