ਅੰਮ੍ਰਿਤਸਰ: ਉੱਪ ਮੁੱਖ ਮੰਤਰੀ ਓ.ਪੀ. ਸੋਨੀ (Deputy Chief Minister O.P. Sony) ਦੀ ਕੋਠੀ ਦਾ ਅਧਿਆਪਕਾਂ ਵੱਲੋਂ ਘਿਰਾਓ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ (Government of Punjab) ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਹਿਸਾਬ ਨਾਲ ਰੈਗੂਲਰ ਅਧਿਆਪਕਾਂ (Teachers) ਵਿੱਚ ਸ਼ਾਮਲ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ PHD ਤੱਕ ਦੀ ਸਿੱਖਿਆ ਹਾਸਲ ਕੀਤੀ ਹੋਈ ਹੈ, ਪਰ ਹਾਲੇ ਤੱਕ ਪੰਜਾਬ ਸਰਕਾਰ (Government of Punjab) ਵੱਲੋਂ ਉਨ੍ਹਾਂ ਨੂੰ ਕੋਈ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ।
ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ (Teachers) ਨੇ ਕਿਹਾ ਕਿ 2018 ਦੇ ਵਿੱਚ ਜਦੋਂ ਓ.ਪੀ. ਸੋਨੀ ਸਿੱਖਿਆ ਮੰਤਰੀ ਸਨ, ਉਦੋਂ ਉਨ੍ਹਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਅਧਿਆਪਕਾਂ (Teachers) ਨੂੰ ਪੱਕਾ ਕੀਤਾ ਜਾਵੇਗਾ, ਪਰ ਅਜੇ ਤੱਕ ਉਨ੍ਹਾਂ ਵੱਲੋਂ ਇੱਕ ਵੀ ਅਧਿਆਪਕ (Teachers) ਨੂੰ ਪੱਕਾ ਨਹੀਂ ਕੀਤਾ ਗਿਆ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਸੀਂ ਉਨ੍ਹਾਂ ਦੀ ਕੋਠੀ ਦੇ ਬਾਹਰ ਜਵਾਬ ਮੰਗਣ ਆਏ ਹਾਂ, ਕਿ ਜੋ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤੇ ਸੀ, ਉਸ ‘ਤੇ ਹੁਣ ਕਿਉਂ ਨਹੀਂ ਖੜ੍ਹੇ ਰਹਿ ਰਹੇ। ਪ੍ਰਦਰਸ਼ਨਕਾਰੀਆਂ ਨੇ ਉੱਪ ਮੁੱਖ ਮੰਤਰੀ ਓ.ਪੀ. ਸੋਨੀ (Deputy Chief Minister O.P. Sony) ‘ਤੇ ਅਧਿਆਪਕਾਂ ਨਾਲ ਧੋਖਾ ਧੜੀ ਦੇ ਇਲਜ਼ਾਮ ਲਗਾਏ ਹਨ।
ਅਧਿਆਪਕਾਂ ਨੇ ਕਿਹਾ ਕਿ ਉਹ 2014 ਤੂੰ ਮੈਰੀਟੋਰੀਅਸ ਸਕੂਲ ਵਿੱਚ ਠੇਕੇ ‘ਤੇ ਸੇਵਾ ਨਿਭਾਆ ਰਹੇ ਹਨ। ਜਿਸ ਦੇ ਚਲਦੇ ਅੱਜ ਅਸੀਂ ਆਪਣੀ ਕਾਬਲੀਅਤ ਦੇ ਆਧਾਰ ‘ਤੇ ਪੰਜਾਬ ਸਰਕਾਰ ਤੋਂ ਨੌਕੀਰ ਮੰਗ ਰਹੇ ਹਾਂ, ਪਰ ਸਰਕਾਰ ਨੌਕਰੀ ਦੇ ਬਦਲੇ ਉਨ੍ਹਾਂ ਨੂੰ ਜ਼ੇਲ੍ਹਾਂ ਤੇ ਡੰਡੇ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ‘ਤੇ 391 ਮੈਰੀਟੋਰੀਅਸ ਅਧਿਆਪਕਾਂ (Meritorious teachers) ਦਾ ਭਵਿੱਖ ਨਿਰਭਰ ਹੈ ਅਤੇ ਸਾਰੇ ਹੀ ਅਧਿਆਪਕ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਹਨ ਅਤੇ ਆਪਣੇ ਹੱਕ ਮੰਗਣ ਦੇ ਲਈ ਵਾਰ-ਵਾਰ ਪੰਜਾਬ ਸਰਕਾਰ ਦਾ ਦਰਵਾਜਾ ਖੜਕਾ ਰਹੇ ਹਨ।
ਇਹ ਵੀ ਪੜ੍ਹੋ:ਇਤਿਹਾਸ ਯਾਦ ਰੱਖੇਗਾ! 28 ਜਨਵਰੀ ਨੂੰ ਟਿਕੈਤ ਨੇ ਗਾਜ਼ੀਪੁਰ ਮੋਰਚੇ ਦੀ ਹੱਤਿਆ ਹੋਣ ਤੋਂ ਬਚਾਇਆ ਸੀ: ਯੋਗੇਂਦਰ ਯਾਦਵ