ਅੰਮ੍ਰਿਤਸਰ: ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਗੁਰੂ ਰਾਮਦਾਸ ਟਰਸੱਟ ਵੱਲੋਂ ਸ਼ੁਰੂ ਕੀਤੇ ਗਏ ਨਰਸਿੰਗ ਕਾਲਜ ਦਾ ਉਦਘਾਟਨ ਕਰਨ ਲਈ ਪਹੁੰਚੇ। ਜਿਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਿਸਾਨਾਂ ਨਾਲ ਵਾਰ-ਵਾਰ ਬੈਠਕਾਂ ਕਰਨ ਨਾਲ ਕੋਈ ਹੱਲ ਨਿਕਲਣ ਵਾਲਾ ਨਹੀਂ ਹੈ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਉਨ੍ਹਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਅਤੇ ਕਿਸਾਨਾਂ ਦਾ ਗੁੱਸਾ ਉਦੋਂ ਹੀ ਸ਼ਾਂਤ ਹੋਵੇਗਾ ਤੇ ਇਸ ਦਾ ਹੱਲ ਵੀ ਉਸੇ ਸਮੇਂ ਹੀ ਨਿਕਲ ਆਏਗਾ।
'ਕਰਤਾਰਪੁਰ ਕੋਰੀਡੋਰ ਦੇ ਮੁੱਦੇ ’ਤੇ ਪਾਕਿਸਤਾਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ'
ਬੀਬੀ ਜਗੀਰ ਕੌਰ ਨੇ ਕਰਤਾਰਪੁਰ ਕੋਰੀਡੋਰ ਉੱਤੇ ਬੋਲਦੇ ਹੋਏ ਕਿਹਾ ਕਿ ਹੁਣ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਣਾ ਚਾਹੀਦਾ ਹੈ ਅਤੇ ਜੋ ਸਿੱਖ ਸੰਗਤ ਉੱਥੇ ਜਾ ਕੇ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਵਾਰ-ਵਾਰ ਚਿੱਠੀਆਂ ਲਿਖਣ ਨਾਲ ਕੋਈ ਵੀ ਹੱਲ ਨਹੀਂ ਨਿਕਲੇਗਾ ਹੁਣ ਸਾਨੂੰ ਪਾਕਿਸਤਾਨ ਨਾਲ ਗੱਲ ਕਰਨ ਦੀ ਜ਼ਰੂਰਤ ਹੈ। ਇਸ ਤਹਿਤ ਐਸਜੀਪੀਸੀ ਵੱਲੋਂ ਕਮੇਟੀ ਵੀ ਪਾਕਿਸਤਾਨ ਰਵਾਨਾ ਕੀਤੀ ਜਾਵੇਗੀ, ਜੋ ਪਾਕਿਸਤਾਨ ਸਰਕਾਰ ਦੇ ਨਾਲ ਕਰਤਾਰਪੁਰ ਕੋਰੀਡੋਰ ਦੇ ਮੁੱਦੇ ’ਤੇ ਗੱਲਬਾਤ ਕਰੇਗੀ।
ਜੋ ਔਰਤਾਂ ਟਰੈਕਟਰ ਚਲਾ ਸਕਦੀਆਂ ਹਨ, ਉਹ 26 ਜਨਵਰੀ ਵਾਲੇ ਦਿਨ ਟਰੈਕਟਰ ਮਾਰਚ ’ਚ ਜ਼ਰੂਰ ਸ਼ਾਮਲ ਹੋਣ
ਉਨ੍ਹਾਂ ਨੇ ਕਿਹਾ ਕਿ ਜੋ ਔਰਤਾਂ 26 ਜਨਵਰੀ ਵਾਲੇ ਦਿਨ ਟਰੈਕਟਰ ਰੈਲੀ ’ਚ ਸ਼ਾਮਲ ਹੋ ਰਹੀਆਂ ਹਨ, ਉਨ੍ਹਾਂ ਔਰਤਾਂ ਦਾ ਇਹ ਸ਼ਲਾਘਾਯੋਗ ਕਦਮ ਹੈ ਜਿਸ ਤੋਂ ਉਹ ਬੇਹੱਦ ਖੁਸ਼ ਹਨ ਕਿਉਂਕਿ ਅੱਜ ਦੇਸ਼ ਦੀ ਬੇਟੀ ਵੀ ਦੇਸ਼ ਦੇ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਸ ਇਨ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਟਰੈਕਟਰ ਨਹੀਂ ਚਲਾ ਸਕਦੀ ਪਰ ਜੋ ਔਰਤਾਂ ਟਰੈਕਟਰ ਚਲਾ ਸਕਦੀਆਂ ਉਨ੍ਹਾਂ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਜ਼ਰੂਰ ਉਤਾਰਨਾ ਚਾਹੀਦਾ ਹੈ।