ਅੰਮ੍ਰਿਤਸਰ: 25ਵੇਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਸਾਫਮਾ ਤੇ ਪੰਜਾਬ ਜਾਗ੍ਰਿਤੀ ਮੰਚ ਨੇ 25ਵੇਂ ਹਿੰਦ-ਪਾਕਿ ਦੋਸਤੀ ਮੇਲੇ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਉਨ੍ਹਾਂ ਦੱਸਿਆ ਕਿ ਸੈਮੀਨਾਰ ਵਿੱਚ ਭਾਰਤ-ਪਾਕਿਸਤਾਨ ਦੇ ਸਾਂਤੀ ਪ੍ਰੇਮੀ ਇਮਤਿਆਜ਼ ਆਲਮ, ਸਾਇਦਾ ਦੀਪ, ਚੌਧਰੀ ਮਨਸੂਰ ਅਹਿਮਦ, ਮੁਹੰਮਦ ਤਹਿਸੀਲ, ਸਤਨਾਮ ਸਿੰਘ ਮਾਣਕ, ਜਤਿਨ ਦੇਸਾਈ, ਵਿਨੋਦ ਸ਼ਰਮਾ, ਸ਼ਾਹਿਦ ਸਦੀਕੀ, ਏ.ਆਰ. ਸ਼ਾਹੀਨ, ਸਾਹਿਦਾ ਹਮੀਦ, ਕਮਲਾ ਭਸੀਨ, ਡਾ. ਕੁਲਦੀਪ ਸਿੰਘ, ਡਾ. ਸਰਬਜੀਤ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਚਰਨਜੀਤ ਸਿੰਘ ਨਾਭਾ, ਰਮੇਸ਼ ਯਾਦਵ ਅਤੇ ਦੀਪਕ ਬਾਲੀ ਆਦਿ ਹਿੱਸਾ ਲੈਣਗੇ।
ਰਮੇਸ਼ ਯਾਦਵ ਨੇ ਦੱਸਿਆ ਕਿ ਇਸੇ ਦਿਨ ਸ਼ਾਮ 5 ਵਜੇ ਪਦਮਸ੍ਰੀ ਡਾ. ਸੁਰਜੀਤ ਪਾਤਰ ਦਾ ਲਿਖਿਆ ਅਤੇ ਪਾਕਿਸਤਾਨ ਦੇ ਨੌਜਵਾਨ ਗਾਇਕ ਜਫਰ ਅੱਲਾ ਲੌਕ ਵੱਲੋਂ ਗੀਤ ਗਾਇਆ ਜਾਵੇਗਾ। ਯੂ-ਟਿਊਬ 'ਤੇ ਇਸ ਦੀ ਪੇਸ਼ਕਾਰੀ ਬਲੌਸਿਮ ਮਿਊਜ਼ਿਕ ਸਟੂਡੀਓ ਕਰ ਰਿਹਾ ਹੈ। ਰਾਤ ਦੇ ਸਾਢੇ 11 ਵਜੇ ਅਟਾਰੀ-ਵਾਹਗਾ ਸਰਹੱਦ 'ਤੇ ਸੰਕੇਤਕ ਤੌਰ 'ਤੇ ਮੋਮਬੱਤੀਆਂ ਜਗਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਮੇਲੇ ਸਬੰਧੀ ਨਿਊਜ਼ੀਲੈਂਡ ਵਿਚਲੇ ਪੰਜਾਬੀਆਂ ਵਿੱਚ ਵੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿੱਥੇ ਅਵਤਾਰ ਸਿੰਘ ਟਹਿਣਾ ਮੇਲੇ ਸਬੰਧੀ ਇੱਕ ਸੰਗੀਤਕ ਮਹਿਫਲ ਕਰਵਾਉਣਗੇ ਅਤੇ ਮੋਮਬੱਤੀਆਂ ਜਗਾਉਣਗੇ।