ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਕੋਟਲਾ ਕਾਜੀਆਂ (Kotla Qazi of Ajnala village) ਅੰਦਰ ਪੋਟਾਸ਼ ਫਟਣ ਨਾਲ ਇੱਕ ਬੱਚੇ ਦੀ ਮੌਤ (Death of a child by potash explosion) ਹੋਣ ਅਤੇ ਦੋ ਬੱਚਿਆਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪਿੰਡ ਵਿੱਚ ਵਾਲੀਬਾਲ ਦਾ ਟੂਰਨਾਮੈਂਟ (Volleyball tournament) ਚੱਲ ਰਿਹਾ ਸੀ, ਜਿਸ ਦੀ ਖੁਸ਼ੀ ਵਿੱਚ ਬੱਚਿਆਂ ਵੱਲੋਂ ਪਟਾਕੇ ਚਲਾਉਣ ਲਈ ਪੋਟਾਸ਼ ਨੂੰ ਕੁੱਟਿਆ ਜਾ ਰਿਹਾ ਸੀ, ਜਿਸ ਦੌਰਾਨ ਘੁੱਟਦੇ ਹੋਏ ਪੋਟਾਸ਼ ਦਾ ਬਲਾਸਟ ਹੋ ਗਿਆ ਅਤੇ ਇਕ ਬੱਚੇ ਦੀ ਮੌਤ ਹੋ ਗਈ ਅਤੇ ਦੋ ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ (Private Hospital, Amritsar) ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਉੱਥੇ ਹੀ ਵੱਡੀ ਗਿਣਤੀ ਵਿਚ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪਿੰਡ ਵਾਸੀ ਸਕੱਤਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਟੂਰਨਾਮੈਂਟ ਚੱਲ ਰਿਹਾ ਸੀ, ਉਸ ਦੀ ਖ਼ੁਸ਼ੀ ਵਿੱਚ ਬੱਚਿਆਂ ਵੱਲੋਂ ਪੋਟਾਸ਼ ਕੋਟੀ ਜਾ ਰਹੇ ਸੀ ਜਿਸ ਦੌਰਾਨ ਬਲਾਸਟ ਹੋ ਗਿਆ ਅਤੇ ਇੱਕ ਬੱਚੇ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ:ਬਠਿੰਡਾ ’ਚ 42 ਲੱਖ ਦੀ ਲੁੱਟ ਦੇ ਮਾਮਲੇ ’ਚ ਮੁਅੱਤਲ ਏਐਸਆਈ ਸ਼ਾਮਲ- ਸੂਤਰ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਅਜਨਾਲਾ ਦੇ ਐੱਸ.ਐੱਚ.ਓ. ਮੁਖਤਾਰ ਸਿੰਘ (SHO of Ajnala police station Mukhtar Singh) ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਤਾ ਲਗਾਇਆ ਜਾਵੇਗਾ ਕਿ ਇਹ ਆਕਾਸ਼ ਕਿੱਥੋਂ ਆਈ ਸੀ।
ਇਹ ਵੀ ਪੜ੍ਹੋ:ਵੱਡਾ ਹਾਦਸਾ ਟੱਲਿਆ, ਰੋਪੜ 'ਚ ਮਾਲਗੱਡੀ ਦੀਆਂ 16 ਬੋਗੀਆਂ ਪਲਟੀਆਂ