ETV Bharat / state

ਅੰਮ੍ਰਿਤਸਰ ਪੁਲਿਸ ਨੇ ਮਹਿਲਾ ਦੇ ਕਤਲ ਦੀ ਸੁਲਝਾਈ ਗੁੱਥੀ, 2 ਕਾਬੂ - ਪੁਲਿਸ ਨੇ ਮੁਲਜ਼ਾਮਾ ਨੂੰ ਗ੍ਰਿਫ਼ਤਾਰ ਕੀਤਾ

ਕਥੂਨੰਗਲ ਵਿੱਚ ਬੀਤੀਂ ਦਿਨੀਂ ਹਰਵਿੰਦਰ ਕੌਰ ਨਾਂਅ ਦੀ ਮਹਿਲਾ ਦੇ ਕਤਲ ਮਾਮਲੇ 'ਚ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਗੁੱਥੀ ਸੁਲਝਾਈ।

Police solve case in 1 woman's murder case
1 ਮਹਿਲਾ ਦੇ ਕਤਲ ਮਾਮਲੇ 'ਚ ਪੁਲਿਸ ਨੇ ਗੁੱਥੀ ਸੁਲਝਾਈ
author img

By

Published : Oct 26, 2020, 9:07 PM IST

Updated : Oct 27, 2020, 3:06 PM IST

ਅੰਮ੍ਰਿਤਸਰ: ਕਥੂਨੰਗਲ ਵਿੱਚ ਬੀਤੀਂ ਦਿਨੀਂ ਹਰਵਿੰਦਰ ਕੌਰ ਨਾਂਅ ਦੀ ਮਹਿਲਾ ਦੇ ਕਤਲ ਮਾਮਲੇ 'ਚ ਪੁਲਿਸ ਨੇ ਮੁਲਜ਼ਾਮਾਂ ਨੂੰ ਗ੍ਰਿਫ਼ਤਾਰ ਕਰਕੇ ਗੁੱਥੀ ਸੁਲਝਾਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮੁਖ ਮੁਲਜ਼ਮ ਰਾਜਵਿੰਦਰ ਕੌਰ ਅਤੇ ਉਸ ਦੇ ਪ੍ਰੇਮੀ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਸਬੰਧੀ ਐਸਪੀ (ਜਾਂਚ) ਗੌਰਵ ਤੁਰਾ ਨੇ ਕਿਹਾ ਕਿ ਮ੍ਰਿਤਕ ਹਰਵਿੰਦਰ ਕੌਰ ਨੂੰ ਆਪਣੀ ਜਠਾਨੀ ਰਾਜਵਿੰਦਰ ਕੌਰ 'ਤੇ ਮਨਦੀਪ ਸਿੰਘ ਨਾਲ ਪ੍ਰੇਮ ਸਬੰਧ ਹੋਣ ਦਾ ਸੱਕ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਪਲਵਿੰਦਰ ਕੌਰ 24 ਤਾਰੀਕ ਨੂੰ ਰਾਜਵਿੰਦਰ ਕੌਰ ਦੇ ਘਰ ਗਈ ਸੀ, ਜਦੋਂ ਉਹ ਜਿਆਦਾ ਸਮਾਂ ਘਰ ਵਾਪਸ ਨਹੀਂ ਪਰਤੀ ਤਾਂ ਮ੍ਰਿਤਕ ਦੇ ਪਤੀ ਪਲਵਿੰਦਰ ਸਿੰਘ ਨੂੰ ਸੱਕ ਹੋਇਆ।

1 ਮਹਿਲਾ ਦੇ ਕਤਲ ਮਾਮਲੇ 'ਚ ਪੁਲਿਸ ਨੇ ਗੁੱਥੀ ਸੁਲਝਾਈ

ਜਿਸ ਤੋਂ ਬਾਅਦ ਮ੍ਰਿਤਕ ਦਾ ਪਤੀ ਪਲਵਿੰਦਰ ਸਿੰਘ ਜਦੋਂ ਰਾਜਵਿੰਦਰ ਕੌਰ ਦੇ ਘਰ ਪਹੁੰਚਿਆ ਅਤੇ ਉਸ ਨੇ ਦੇਖਿਆ ਕਿ ਹਰਵਿੰਦਰ ਕੌਰ ਦੀ ਲਾਸ਼ ਸੜੀ ਹੋਈ ਸੀ। ਮ੍ਰਿਤਕ ਦੇ ਪਤੀ ਨੇ ਉਸੇ ਸਮੇਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਦੇ ਦੱਸਿਆ ਕਿ ਇਹ ਕਤਲ ਰਾਜਵਿੰਦਰ ਕੌਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕੀਤਾ ਸੀ ਅਤੇ ਹਰਵਿੰਦਰ ਕੌਰ ਦੀ ਲਾਸ਼ ਦੀ ਪਛਾਣ ਨਾ ਹੋ ਸਕੇ, ਇਸ ਲਈ ਲਾਸ਼ ਸਾੜ ਦਿੱਤੀ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਰਾਜਵਿੰਦਰ ਕੌਰ ਅਤੇ ਉਸ ਦੇ ਪ੍ਰੇਮੀ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Last Updated : Oct 27, 2020, 3:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.