ਅੰਮ੍ਰਿਤਸਰ: ਜ਼ਿਲ੍ਹਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪੁਲਿਸ ਨੇ ਤਲਾਸ਼ੀ ਦੌਰਾਨ ਇੱਕ ਟਰੱਕ ਵਿੱਚੋਂ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ। ਦਰਾਅਸਰ ਪੁਲਿਸ ਨੇ ਤਲਾਸ਼ੀ ਦੌਰਾਨ ਇੱਕ ਟਰੱਕ ਵਿੱਚੋਂ 50 ਕਿਲੋ ਹੈਰੋਇਨ ਬਰਾਮਦ (police recovered 50 kg of heroin) ਕੀਤੀ ਹੈ।
ਇਹ ਵੀ ਪੜੋ: ਲੁਧਿਆਣਾ ਮਾਲ 'ਚ ਲੁਕੇ 5 ਗੈਂਗਸਟਰ ਗ੍ਰਿਫਤਾਰ
ਦੱਸਿਆ ਜਾ ਰਿਹਾ ਹੈ ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਰਸਤੇ ਮੁਲੱਠੀ ਦੇ ਭਰੇ ਟਰੱਕ ਵਿੱਚੋਂ 50 ਕਿਲੋ ਹੈਰੋਇਨ ਬਰਾਮਦ (police recovered 50 kg of heroin) ਕੀਤੀ ਗਈ ਹੈ। ਇਹ ਹੈਰੋਇਨ ਅਟਾਰੀ ਸਰਹੱਦ ’ਤੇ ਜਾਂਚ ਦੌਰਾਨ ਫੜੀ ਗਈ ਹੈ। ਦੱਸ ਦਈਏ ਕਿ ਨਵੀਂ ਦਿੱਲੀ ਵਿੱਚ ਕਿਸੇ ਵੱਡੀ ਵਪਾਰਕ ਕੰਪਨੀ ਕੋਲ ਇਹ ਮੁਲੱਠੀ ਜਾਣੀ ਸੀ। ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ 250 ਕਰੋੜ ਰੁਪਏ ਦੀ ਕੀਮਤ ਹੈ।
ਦੱਸ ਦਈਏ ਕਿ 23 ਅਪ੍ਰੈਲ ਨੂੰ ਭਾਰਤੀ ਕਸਟਮ ਦੇ ਅਧਿਕਾਰੀਆਂ ਅਫਗਾਨਿਸਤਾਨ ਤੋਂ ਆਏ ਡਰਾਈ ਫਰੂਟ ਦੀ ਰੂਟੀਨ ਵਿੱਚ ਚੈਕਿੰਗ ਕਰਨੀ ਸ਼ੁਰੂ ਕੀਤੀ ਸੀ ਕਿ ਅਟਾਰੀ ਸਰਹੱਦ ਤੇ ਸਥਿਤ ਪਾਕਿਸਤਾਨ ਨਾਲ ਬਣੀ ਸਾਂਝੀ ਜੁਆਇੰਟ ਚੈੱਕ ਪੋਸਟ ਆਈ ਸੀ ਪੀ ਦਿ ਗੁਦਾਮਾਂ ਵਿਚੋਂ ਮੁਲੱਠੀ ਦੀ ਪਏ ਬੋਰੀਆ ਦੀ ਜਾਂਚ ਕੀਤੀ ਜਾ ਰਹੀ ਸੀ ਕਿ ਲਗਾਤਾਰ ਇੱਕ ਇੱਕ ਕਰਦਿਆਂ ਭਾਰਤੀ ਕਸਟਮ ਦੇ ਅਧਿਕਾਰੀਆਂ ਨੂੰ ਮਲੱਠੀ ਦੇ ਬੋਰਿਆਂ ਵਿੱਚੋਂ ਵੱਡੀ ਮਾਤਰਾ ਵਿੱਚ ਹੈਰੋਇਨ ਮਿਲੀ ਜਿਸ ਦੀ ਖ਼ਬਰ ਲਿਖੇ ਜਾਣ ਤੱਕ ਜਾਂਚ ਚੱਲ ਰਹੀ ਸੀ ਤੇ ਸੂਤਰਾਂ ਵੱਲੋਂ ਇਸ ਦੀ ਮਾਤਰਾ 50 ਕਿੱਲੋ ਤੋਂ ਵਧੇਰੇ ਦੱਸੀ ਜਾ ਰਹੀ ਹੈ।
ਸਰਕਾਰੀ ਸੂਤਰਾਂ ਮੁਤਾਬਕ ਭਾਰਤੀ ਸੂਹੀਆ ਏਜੰਸੀਆਂ ਕਸਟਮ ਵਿਭਾਗ ਤੇ ਬੀ ਐੱਸ ਐੱਫ ਨੂੰ ਅਫਗਾਨਿਸਤਾਨ ਤੋਂ ਆਉਣ ਵਾਲੇ ਡਰਾਈ ਫਰੂਟ ਵਿਚ ਹੈਰੋਇਨ ਆਉਣ ਦੀ ਗੁਪਤ ਸੂਚਨਾ ਪ੍ਰਾਪਤ ਪਹਿਲਾਂ ਤੋਂ ਹੀ ਹੋ ਗਈ ਸੀ ਜਿਸ ਲਈ ਭਾਰਤੀ ਏਜੰਸੀਆਂ ਭਾਰਤੀ ਕਸਟਮ ਤੇ ਬੀ ਐਸ ਐਫ ਵੱਲੋਂ ਚੌਕਸੀ ਵਧਾਉਂਦਿਆਂ ਅਫਗਾਨਿਸਤਾਨ ਤੋਂ ਵਾਇਆ ਪਾਕਿਸਤਾਨ ਹੁੰਦੇ ਹੋਏ ਭਾਰਤ ਆਉਣ ਵਾਲੇ ਹਰੇਕ ਸਮਾਨ ਹਰੇ ਡਰਾਈ ਫਰੂਟ ਤੇ ਬਾਜ਼ ਅੱਖ ਰੱਖੀ ਜਾ ਰਹੀ ਸੀ ਜਿਸ ਲਈ ਭਾਰਤੀ ਕਸਟਮ ਨੂੰ ਇਕ ਵੱਡੀ ਸਫਲਤਾ ਹਾਸਲ ਹੁੰਦੀ ਹੋਈ ਮਿਲੀ ਹੈ।
ਸੂਤਰਾਂ ਅਨੁਸਾਰ ਤਸਕਰੀ ਦੇ ਤਾਰ ਅੰਮ੍ਰਿਤਸਰ ਦੇ ਇੱਕ ਵੱਡੇ ਵਪਾਰੀ ਨਾਲ ਜੁੜਨ ਦੀ ਖਬਰ ਹੈ ਅਤੇ ਇਹ ਮੁਲੱਠੀ ਨਵੀ ਦਿੱਲੀ ਦੀ ਸ਼੍ਰੀ ਬਾਲਾ ਜੀ ਟ੍ਰੈਡਿੰਗ ਕੰਪਨੀ ਦੀ ਸੀ।
ਇਹ ਵੀ ਪੜੋ: ਵਿਰੋਧ ਤੋਂ ਬਾਅਦ ਮਾਨ ਸਰਕਾਰ ਨੇ ਫੈਸਲਾ ਲਿਆ ਵਾਪਿਸ