ETV Bharat / state

ਰੇਡ ਕਰਨ ਆਏ ਪੁਲਿਸ ਮੁਲਾਜ਼ਮ 18 ਤੋਲੇ ਸੋਨਾ ਤੇ ਨਗਦੀ ਲੁੱਟ ਹੋਏ ਫਰਾਰ ! - Police raided Amritsar

ਅੰਮ੍ਰਿਤਸਰ ਵਿਖੇ ਪਿਛਲੇ ਦਿਨਾਂ ਵਿੱਚ ਪੁਲਿਸ ਵਰਦੀ ਵਿੱਚ ਆਏ ਮੁਲਾਜ਼ਮਾਂ ਵੱਲੋਂ ਇੱਕ ਸ਼ਖ਼ਸ ਘਰ ਰੇਡ ਕੀਤੀ ਗਈ ਅਤੇ ਉਸ ਕੋਲੋਂ ਕਰੀਬ 18 ਤੋਲੇ ਸੋਨਾ ਅਤੇ ਨਗਦੀ ਲੁੱਟ ਕੇ ਫਰਾਰ ਹੋ ਗਏ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਪੀੜਤ ਦੇ ਬਿਆਨਾਂ ਦੇ ਆਧਾਰ ਉੱਪਰ 3 ਪੁਲਿਸ ਮੁਲਾਜ਼ਮਾਂ ਅਤੇ ਉਨ੍ਹਾਂ ਨਾਲ ਇਸ ਵਾਰਦਾਤ ਵਿੱਚ ਸ਼ਾਮਿਲ 2 ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਰੇਡ ਕਰਨ ਆਏ ਪੁਲਿਸ ਮੁਲਾਜ਼ਮ 18 ਤੋਲੇ ਸੋਨਾ ਤੇ ਨਗਦੀ ਲੁੱਟ ਹੋਏ ਫਰਾਰ

author img

By

Published : Jun 25, 2022, 10:11 PM IST

ਅੰਮ੍ਰਿਤਸਰ: ਜ਼ਿਲ੍ਹੇ ਦੇ ਅਟਾਰੀ ਅਧੀਨ ਆਉਂਦੇ ਪਿੰਡ ਉਦੋਕੇ ਦੇ ਵਿੱਚ ਪਿਛਲੇ ਦਿਨੀਂ ਪੁਲਿਸ ਅਧਿਕਾਰੀਆਂ ਵੱਲੋਂ ਇੱਕ ਘਰ ’ਚ ਰੇਡ ਕੀਤੀ ਗਈ। ਇਸ ਘਟਨਾ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਘਰ ਦੇ ਮਾਲਕ ਦਾ ਨਾਂ ਹਰਦੇਵ ਸਿੰਘ ਹੈ ਤਾਂ ਕੁਝ ਮੁਲਜ਼ਮ ਪੁਲਿਸ ਦੀ ਵਰਦੀ ਵਿੱਚ ਅਤੇ ਕੁਝ ਸਿਵਲ ਕੱਪੜਿਆਂ ਵਿੱਚ ਉਸਦੇ ਘਰ ਵਿੱਚ ਦਾਖਲ ਹੋਏ। ਇਸ ਦੌਰਾਨ ਉਨ੍ਹਾਂ ਹਰਦੇਵ ਸਿੰਘ ਨੂੰ ਕਿਹਾ ਤੁਸੀਂ ਗਲਤ ਕੰਮ ਕਰਦੇ ਹੋ ਤਾਂ ਤੁਹਾਡੇ ਘਰ ਦੀ ਚੈਕਿੰਗ ਕਰਨੀ ਹੈ ਜਿਸ ਦੇ ਚੱਲਦੇ ਉਸ ਪੁਲਿਸ ਟੀਮ ਵੱਲੋਂ ਘਰ ਵਿੱਚ ਚੈਕਿੰਗ ਕੀਤੀ ਗਈ।

ਇਸ ਦੌਰਾਨ ਉਨ੍ਹਾਂ ਦਾ 18 ਤੋਲੇ ਸੋਨਾ ਤੇ 80 ਹਜ਼ਾਰ ਕੈਸ਼ ਲੁੱਟ ਲਿਆ ਤੇ ਪੁਲਿਸ ਟੀਮ ਵੱਲੋਂ ਹਰਦੇਵ ਸਿੰਘ ਨੌਜਵਾਨ ਨੂੰ ਵੀ ਕਿਡਨੈਪ ਕਰ ਲਿਆ ਗਿਆ ਤਾਂ ਜਾਂਦੇ ਹੋਏ ਰਸਤੇ ਵਿੱਚ ਉਸ ਨੂੰ ਸੁੱਟ ਦਿੱਤਾ। ਜਾਣਕਾਰੀ ਅਨੁਸਾਰ ਮੁਲਜ਼ਮਾਂ ਵੱਲੋਂ ਪੀੜਤ ਨੂੰ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਦਿੱਤੀ ਗਈ।

ਰੇਡ ਕਰਨ ਆਏ ਪੁਲਿਸ ਮੁਲਾਜ਼ਮ 18 ਤੋਲੇ ਸੋਨਾ ਤੇ ਨਗਦੀ ਲੁੱਟ ਹੋਏ ਫਰਾਰ

ਇਸ ਘਟਨਾ ਦੀ ਹਰਦੇਵ ਸਿੰਘ ਵੱਲੋਂ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ। ਇਸ ਆਧਾਰ ’ਤੇ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇਕ ਨੌਜਵਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜੋ ਕਿ ਇੱਕ ਜਿੰਮ ਦਾ ਮਾਲਕ ਹੈ ਉਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜੋ ਵੀ ਪੁਲਿਸ ਮੁਲਾਜ਼ਮ ਹਰਦੇਵ ਸਿੰਘ ਦੇ ਘਰ ਆਏ ਸੀ ਤੇ ਉਸ ਕੋਲੋਂ ਸੋਨਾ ਤੇ ਨਗਦੀ ਰਕਮ ਲੈ ਕੇ ਗਏ ਹਨ ਇਸ ਦਾ ਪਤਾ ਕੀਤਾ ਜਾਵੇਗਾ ਕਿ ਉਹ ਕਿੱਥੋਂ ਦੇ ਮੁਲਾਜ਼ਮ ਹਨ ਤੇ ਜਲਦ ਹੀ ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।

ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਨੇ ਕਿਹਾ ਜਿਸ ਨੇ ਸਾਨੂੰ ਇਸ ਦੀ ਸ਼ਿਕਾਇਤ ਕੀਤੀ ਹੈ ਉਸ ਦੇ ਬਿਆਨ ਦੇ ਆਧਾਰ ’ਤੇ ਉਨ੍ਹਾਂ ਨੇ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਅਤੇ ਮੁਕੱਦਮਾ ਦਰਜ ਕਰ ਲਿਆ ਹੈ। ਇਸਦੇ ਨਾਲ ਹੀ ਉਨ੍ਹਾਂ ਇਸ ਮਾਮਲੇ ਵਿੱਚ ਬਾਕੀਆਂ ਨੂੰ ਵੀ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦਾ ਜਿੰਮ ਹੈ ਉਹ ਜਿਮ ਦਾ ਮਾਲਕ ਹੈ ਇਸ ਕੋਲੋਂ 4 ਤੋਲੇ ਸੋਨਾ ਬਰਾਮਦ ਹੋ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਵਿਜੀਲੈਂਸ ਦਾ ਵੱਡਾ ਖੁਲਾਸਾ: IAS ਸੰਜੇ ਪੋਪਲੀ ਘਰੋਂ ਵੱਡੀ ਬਰਾਮਦਗੀ !

ETV Bharat Logo

Copyright © 2024 Ushodaya Enterprises Pvt. Ltd., All Rights Reserved.