ETV Bharat / state

The Fury of China Door: ਕੌਮੀ ਪੱਧਰ ਦੀ ਖਿਡਾਰਨ ਦੇ ਭਵਿੱਖ ਉੱਤੇ "ਫਿਰੀ" ਚਾਈਨਾ ਡੋਰ !

author img

By

Published : Feb 8, 2023, 12:19 PM IST

ਅੰਮ੍ਰਿਤਸਰ ਦੇ ਵੇਰਕਾ ਵਿਖੇ ਰਹਿਣ ਵਾਲੀ ਸਾਫਟ ਬਾਲ ਦੀ ਕੌਮੀ ਪੱਧਰ ਦੀ ਖਿਡਾਰਨ ਲਵਪ੍ਰੀਤ ਕੌਰ ਦੇ ਭਵਿੱਖ ਉਤੇ ਚਾਈਨਾ ਡੋਰ ਫਿਰ ਗਈ ਹੈ। ਇਹ ਖੂਨੀ ਡੋਰ ਉਸ ਦੇ ਮੂੰਹ ਉਤੇ ਫਿਰਨ ਕਾਰਨ ਉਸ ਦੀ ਜ਼ੁਬਾਨ ਕੱਟੀ ਗਈ। ਪਰਿਵਾਰ ਵੱਲੋਂ ਇਸ ਦੀ ਜ਼ਿੰਮੇਵਾਰ ਸਰਕਾਰ ਨੂੰ ਠਹਿਰਾਇਆ ਜਾ ਰਿਹਾ ਹੈ।

Player's tongue was cut off with China Door in Amritsar
The fury of China Door : ਕੌਮੀ ਪੱਧਰ ਦੀ ਖਿਡਾਰਨ ਦੇ ਭਵਿੱਖ 'ਤੇ "ਫਿਰੀ" ਚਾਈਨਾ ਡੋਰ !

ਅੰਮ੍ਰਿਤਸਰ : ਅੰਮ੍ਰਿਤਸਰ ਦੇ ਵੇਰਕਾ ਦੀ ਰਹਿਣ ਵਾਲੀ 20 ਸਾਲਾ ਲਵਪ੍ਰੀਤ ਕੌਰ ਸਾਫਟ ਬਾਲ 'ਚ ਸਟੇਟ ਤੇ ਨੈਸ਼ਨਲ ਲੈਵਲ 'ਤੇ ਅਨੇਕਾਂ ਮੈਡਲ ਜਿੱਤ ਕੇ ਮਾਪਿਆਂ ਦਾ ਨਾਮ ਰੋਸ਼ਨ ਕਰ ਚੁੱਕੀ ਹੈ ਪਰ ਹੁਣ ਉਸ ਦੀ ਖੇਡ ਹੀ ਨਹੀਂ ਸਗੋਂ ਜ਼ਿੰਦਗੀ ਵੀ ਰੁੱਕ ਚੁੱਕੀ ਹੈ। ਦਰਅਸਲ ਬੀਤੀ ਦਿਨੀਂ ਲੁਧਿਆਣਾ ਤੋਂ ਕੋਚਿੰਗ ਕੈਂਪ ਵਿੱਚ ਹਿੱਸਾ ਲੈਣ ਤੋਂ ਬਾਅਦ 2 ਫਰਵਰੀ ਨੂੰ ਲਵਪ੍ਰੀਤ ਨੇ ਨੈਸ਼ਨਲ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਜਾਣਾ ਸੀ। ਘਰ ਵਿੱਚ ਖੁਸ਼ੀ ਦਾ ਮਾਹੌਲ ਸੀ, ਤਿਆਰੀਆਂ ਚੱਲ ਰਹੀਆਂ ਸਨ ਪਰ ਜਦੋਂ ਇਕ ਫਰਵਰੀ ਨੂੰ ਲਵਪ੍ਰੀਤ ਲੁਧਿਆਣਾ ਤੋਂ ਅੰਮ੍ਰਿਤਸਰ ਦੇ ਬਸ ਸਟੈਂਡ ਉਤੇ ਪਹੁੰਚੀ ਤੇ ਉਸ ਦਾ ਭਰਾ ਮਨਿੰਦਰ ਨੂੰ ਉਸ ਨੂੰ ਐਕਟਿਵਾ 'ਤੇ ਲੈਣ ਲਈ ਗਿਆ।

ਖੁਸ਼ੀ ਖੁਸ਼ੀ ਦੋਨੋਂ ਭੈਣ ਭਰਾ ਘਰ ਜਾ ਰਹੇ ਸਨ। ਇਕ ਦਮ ਲਵਪ੍ਰੀਤ ਦੇ ਮੂੰਹ ਉਤੇ ਚਾਈਨਾ ਡੋਰ ਫਿਰੀ ਤੇ ਉਸ ਦੀ ਜ਼ੁਬਾਨ ਕੱਟੀ ਗਈ। ਬਸ ਉਸ ਦੀ ਉਡਾਣ ਨੂੰ ਉਥੇ ਹੀ ਬਰੇਕਾਂ ਲੱਗ ਗਈਆਂ। ਜ਼ੁਬਾਨ ਦੀ ਸਰਜਰੀ ਤੇ ਚਿਹਰੇ ਦੀ ਕਸਮੇਟਿਕਸ ਸਰਜਰੀ ਤੋਂ ਬਾਅਦ ਘਰ ਵਿੱਚ ਨਿਰਾਸ਼ ਬੈਠੀ ਗੁਰੂ ਨਗਰੀ ਦੀ ਇਸ ਧੀ ਨੂੰ ਇੰਤਜ਼ਾਰ ਹੈ ਕਿ ਕਦੋਂ ਉਸ ਦੀ ਬੋਲਣ ਦੀ ਸ਼ਕਤੀ ਪਰਤੇਗੀ ਤੇ ਕਦੋਂ ਮੁੜ ਤੋਂ ਉਹ ਖੇਡ ਦੇ ਮੈਦਾਨ ਵਿੱਚ ਜਾ ਕੇ ਆਪਣੇ ਸੁਫ਼ਨੇ ਪੂਰੇ ਕਰੇਗੀ।

ਇਹ ਵੀ ਪੜ੍ਹੋ : Social service organization: ਸੜਕਾਂ ਉੱਤੇ ਲਾਵਾਰਿਸ ਘੁੰਮਦੇ ਬੱਚੇ ਨੂੰ ਸਮਾਜ ਸੇਵੀ ਸੰਸਥਾ ਨੇ ਸਾਂਭਿਆ, ਘਰਦਿਆਂ ਕੋਲ ਪਹੁੰਚਾ ਕੇ ਇਲਾਜ ਦਾ ਚੁੱਕਿਆ ਬੀੜਾ

ਉਧਰ ਆਪਣੀ ਧੀ ਦੀ ਹਾਲਤ ਤੋਂ ਦੁਖੀ ਪਰਿਵਾਰ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ। ਪਰਿਵਾਰ ਆਪਣੇ ਨਾਲ ਬੀਤੇ ਇਸ ਦੁਖਾਂਤ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ ਤੇ ਮੰਗ ਕਰ ਰਿਹਾ ਹੈ ਕਿ 7-8 ਸਾਲ ਤੋਂ ਖੇਡ ਦੇ ਮੈਦਾਨ ਵਿੱਚ ਸੂਬੇ ਦਾ ਨਾਮ ਰੋਸ਼ਨ ਕਰਨ ਵਾਲੀ ਇਸ ਧੀ ਦੇ ਇਲਾਜ ਦਾ ਖਰਚਾ ਸਰਕਾਰ ਚੁੱਕੇ। ਪਰਿਵਾਰ ਦੀ ਇਹ ਜ਼ੋਰਦਾਰ ਮੰਗ ਹੈ ਕਿ ਸਰਕਾਰ ਚਾਈਨਾ ਡੋਰ ਨੂੰ ਮੁਕੰਮਲ ਤੋਂਰ ਉਤੇ ਬੰਦ ਕਰੇ ਤਾਂ ਜੋ ਕਹਿਰ ਇਸ ਕਾਤਲ ਡੋਰ ਨੇ ਇਸ ਪਰਿਵਾਰ ਤੇ ਢਾਹਿਆ ਹੈ ਉਹ ਕਿਸੇ ਹੋਰ ਨਾਲ ਨਾ ਵਾਪਰੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.