ਅੰਮ੍ਰਿਤਸਰ: ਕੇਂਦਰ ਅਤੇ ਸੂਬਾ ਸਰਕਾਰ ਨਾਲ ਵੱਖ-ਵੱਖ ਮੰਗਾਂ ਨੂੰ ਲੈ ਕੇ ਖਫਾ ਕਿਸਾਨਾਂ ਦੀ ਪ੍ਰਸ਼ਾਸ਼ਨ ਜਾਂ ਫਿਰ ਪੰਜਾਬ ਸਰਕਾਰ ਨਾਲ ਕਿਧਰੇ ਗੱਲ ਬਣਦੀ ਨਜ਼ਰ ਨਹੀਂ ਆ ਰਹੀ ਹੈ। ਜਿਸ ਨੀਤੀ ਤਹਿਤ ਪੰਜਾਬ ਵਿੱਚ ਆਏ ਦਿਨ ਲੱਗ ਰਹੇ ਧਰਨਿਆਂ ਤੋਂ ਲੋਕ ਅੱਕੇ ਹੋਏ ਨਜ਼ਰ ਆ ਰਹੇ ਹਨ, ਤਾਜ਼ਾ ਜਾਣਕਾਰੀ ਅਨੁਸਾਰ ਕਿਸਾਨਾਂ ਵਲੋਂ 26 ਨਵੰਬਰ ਤੋਂ ਡੀਸੀ ਦਫ਼ਤਰ ਅੰਮ੍ਰਿਤਸਰ DC office in Amritsar ਅੱਗੇ ਪੱਕੇ ਧਰਨੇ ਲਗਾਉਣ ਦਾ ਐਲਾਨ ਕਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। Kisan Mazdoor Organizations Amritsar
ਕਿਸਾਨਾਂ ਮਜਦੂਰਾਂ ਦੀਆਂ ਹੰਗਾਮੀ ਮੀਟਿੰਗਾਂ:- ਇਸ ਸਬੰਧੀ ਕਿਸਾਨਾਂ ਵਲੋਂ ਪਿੰਡੋਂ ਪਿੰਡ ਮੀਟਿੰਗ ਕੀਤੀਆਂ ਜਾ ਰਹੀਆਂ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਦਿੱਲੀ ਮੋਰਚੇ ਸ਼ੁਰੂਆਤ ਦੀ ਦੂਜੀ ਵਰ੍ਹੇਗੰਢ ਮੌਕੇ 26 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਮੋਰਚਿਆਂ ਦੀ ਤਿਆਰੀ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਵਿੱਚ ਜੋਨ ਬਾਬਾ ਬਕਾਲਾ, ਜ਼ੋਨ ਮਹਿਤਾ ਅਤੇ ਜ਼ੋਨ ਤਰਸਿੱਕਾ ਦੇ ਕਿਸਾਨਾਂ ਮਜਦੂਰਾਂ ਦੀਆਂ ਹੰਗਾਮੀ ਮੀਟਿੰਗਾਂ ਕਰਵਾਈਆਂ ਗਈਆਂ ਹਨ।

26 ਨਵੰਬਰ ਦਾ ਮੋਰਚਾ ਪਰਦਾਫਾਸ਼ ਕਰੇਗਾ:- ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 26 ਨਵੰਬਰ ਦਾ ਮੋਰਚਾ ਪੰਜਾਬ ਤੇ ਭਾਰਤ ਸਰਕਾਰ ਵਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਦੇ ਨਾਲ ਨਾਲ ਕੇਂਦਰੀ ਭਾਜਪਾ ਸਰਕਾਰ ਤੇ ਪੰਜਾਬ ਦੀ ਆਪ ਸਰਕਾਰ ਦੀਆਂ ਕਥਿਤ ਕਾਰਪੋਰੇਟ ਪੱਖੀ ਨੀਤੀਆਂ ਦਾ ਪਰਦਾਫਾਸ਼ ਕਰੇਗਾ। ਉਨ੍ਹਾਂ ਦੱਸਿਆ ਕਿ ਮੋਰਚੇ ਦੀਆਂ ਮੰਗਾਂ ਵਿੱਚ ਲਖੀਮਪੁਰ ਖੀਰੀ ਕਤਲਕਾਂਡ ਦੇ ਆਰੋਪੀਆਂ ਨੂੰ ਸਜ਼ਾਵਾਂ ਦਿਵਾਉਣ ਮੋਰਚਿਆਂ ਵਿੱਚ ਕੀਤੇ ਪਰਚੇ ਰੱਦ ਕਰਵਾਉਣਾ ਰੇਤ ਦੀ ਨਾਜਾਇਜ਼ ਮਾਈਨਿੰਗ ਅਤੇ ਰੇਤਾ ਦੇ ਰੇਟ ਘਟਾਉਣ ਬੇਰੋਜ਼ਗਾਰੀ ਪਰਾਲੀ ਸਾੜਨ ਅਤੇ ਰੈਡ ਐਂਟਰੀ ਰੱਦ ਕਰਨਾ।

ਸਰਕਾਰਾਂ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ:- ਇਸ ਤੋਂ ਇਲਾਵਾ ਵਿਸ਼ਵ ਬੈਂਕ ਦੀ ਨੀਤੀ ਤਹਿਤ ਕਰਵਾਏ ਜਾ ਰਹੇ ਦਰਿਆਈ ਪਾਣੀਆਂ ਤੇ ਨਿੱਜੀ ਘਰਾਣਿਆਂ ਦੇ ਕਬਜ਼ੇ ਰੋਕਣਾ ਬੈਂਕਾਂ ਦਾ ਨਿੱਜੀਕਰਨ ਖਤਮ ਕਰਨਾ ਕਿਸਾਨਾਂ ਮਜਦੂਰਾਂ ਦੇ ਕਰਜ਼ੇ ਜਮੀਨ ਹੇਠਲੇ ਪਾਣੀਆਂ ਦਾ ਪੱਧਰ ਉੱਚਾ ਚੁੱਕਣਾ ਲਈ ਪੋਲਿਸੀ ਤਿਆਰ ਕਰਨ ਦੀ ਮੰਗ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਫਸਲ ਦੇ ਭਾਅ ਮਜਦੂਰਾਂ ਦੇ ਮਨਰੇਗਾ ਤਹਿਤ ਕੀਤੇ ਕੰਮਾਂ ਦੇ ਬਕਾਏ ਮਜਦੂਰਾਂ ਦੀ ਮਨਰੇਗਾ ਦੀ ਦਿਹਾੜੀ ਦੁੱਗਣੀ ਕੀਤੀ ਜਾਵੇ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਕਰਜ਼ੇ ਖਤਮ ਕਰਨ ਅਤੇ ਹੋਰ ਅਹਿਮ ਮੰਗਾਂ ਸ਼ਾਮਿਲ ਹਨ।
18 ਨਵੰਬਰ ਨੂੰ 5 ਜੋਨਾਂ ਦੀ ਵੱਡੀ ਕਨਵੈਨਸ਼ਨ:- ਉਨ੍ਹਾਂ ਕਿਹਾ ਕਿ ਲੰਬੇ ਮੋਰਚੇ ਦੀ ਤਿਆਰੀ ਦੇ ਚੱਲਦੇ ਹਰ ਪਿੰਡ ਤੋਂ ਤਿੰਨ-ਤਿੰਨ ਟਰਾਲੀਆਂ ਅਤੇ ਤਰਪਾਲਾਂ ਪਾ ਕੇ ਤਿਆਰੀਆਂ ਜੰਗੀ ਪੱਧਰ ਉੱਤੇ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ 5 ਜੋਨਾਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ 18 ਨਵੰਬਰ ਨੂੰ 5 ਜੋਨਾਂ ਦੀ ਵੱਡੀ ਕਨਵੈਨਸ਼ਨ ਪਿੰਡ ਰੁਮਾਣਾਚੱਕ ਵਿੱਚ ਕਰਕੇ ਮੋਰਚੇ ਦੀ ਤਿਆਰੀ ਹੋਰ ਵੀ ਵੱਡੇ ਪੱਧਰ 'ਤੇ ਕੀਤੀ ਜਾਵੇਗੀ।
ਇਹ ਵੀ ਪੜੋ:- ਡੇਰਾ ਪ੍ਰੇਮੀ ਦੇ ਕਤਲ ਮਗਰੋਂ ਏਡੀਜੀਪੀ ਪਹੁੰਚੇ ਘਟਨਾ ਦਾ ਜਾਇਜ਼ਾ ਲੈਣ