ETV Bharat / state

High voltage wires: ਰਿਹਾਇਸ਼ੀ ਇਲਾਕੇ ਤੋਂ ਲੰਘਦੀਆਂ ਹਾਈਵੋਲਟੇਜ ਤਾਰਾਂ ਤੋਂ ਲੋਕ ਪਰੇਸ਼ਾਨ, ਕਿਸੇ ਵੀ ਸਮੇਂ ਜਾਨਲੇਵਾ ਹਾਦਸੇ ਨੂੰ ਤਾਰਾਂ ਦੇ ਸਕਦੀਆਂ ਨੇ ਸੱਦਾ - ਹਾਈਵੋਲਟੇਜ ਤਾਰਾਂ ਹਟਾਉਣ ਦੀ ਮੰਗ

ਅੰਮ੍ਰਿਤਸਰ ਦੇ ਵੱਲਾ ਇਲਾਕੇ ਵਿੱਚ ਲੋਕ 11 ਹਜ਼ਾਰ ਹਾਈਵੋਲਟੇਜ ਤਾਰਾਂ ਤੋ ਪਰੇਸ਼ਾਨ ਹਨ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਇਹ ਖਤਰਨਾਕ ਤਾਰਾਂ ਉਨ੍ਹਾਂ ਦੇ ਘਰਾਂ ਅਤੇ ਛੱਤਾਂ ਉੱਤੋਂ ਲੰਘਦੀਆਂ ਹਨ ਅਤੇ ਕਈ ਵਾਰ ਛੋਟੇ ਬੱਚਿਆਂ ਨੂੰ ਕਰੰਟ ਤੱਕ ਲੱਗ ਚੁੱਕਾ ਹੈ, ਪਰ ਬਿਜਲੀ ਵਿਭਾਗ ਨੇ ਇਸ ਮੁੱਦੇ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ। ਸਥਾਨਕਵਾਸੀਆਂ ਨੇ ਜਾਨਲੇਵਾ ਤਾਰਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ।

People upset by high voltage wires in Amritsar

author img

By

Published : Feb 1, 2023, 5:10 PM IST

High voltage wires: ਰਿਹਾਇਸ਼ੀ ਇਲਾਕੇ ਤੋਂ ਲੰਘਦੀਆਂ ਹਾਈਵੋਲਟੇਜ ਤਾਰਾਂ ਤੋਂ ਲੋਕ ਪਰੇਸ਼ਾਨ, ਕਿਸੇ ਵੀ ਸਮੇਂ ਜਾਨਲੇਵਾ ਹਾਦਸੇ ਨੂੰ ਤਾਰਾਂ ਦੇ ਸਕਦੀਆਂ ਨੇ ਸੱਦਾ

ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਹਲਕਾ ਪੂਰਬੀ ਦੇ ਵਲਾ ਇਲਾਕੇ ਦਾ ਹੈ ਜਿਥੇ ਘਰਾਂ ਅਤੇ ਦੁਕਾਨਾਂ ਦੀਆਂ ਛੱਤਾਂ ਉਪਰੋ ਲੰਘ ਰਹੀਆ 11000 ਹਜਾਰ ਵੋਲਟੇਜ ਦੀਆ ਤਾਰਾਂ ਦੇ ਕਾਰਨ ਲੌਕਾ ਦੇ ਘਰਾਂ ਵਿੱਚ ਕਰੰਟ ਆ ਰਿਹਾ ਹੈ। ਘਰਾਂ ਵਿੱਚ ਆ ਰਹੇ ਕਰੰਟ ਦੇ ਚੱਲਦੇ ਇਲਾਕੇ ਦੀ ਛੋਟੀ ਬੱਚੀ ਕਰੰਟ ਦਾ ਸ਼ਿਕਾਰ ਹੋਈ ਜਿਸਦੇ ਚਲਦੇ ਉਸਦੇ ਹੱਥਾ ਦੀਆਂ ਉਗਲੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈ ਹਨ।

ਹਾਈਵੋਲਟੇਜ ਤਾਰਾਂ: ਇਸ ਗੰਭੀਰ ਮਸਲੇ ਨੂੰ ਲੈ ਕੇ ਇਲਾਕਾ ਨਿਵਾਸੀਆ ਵਿਚ ਰੌਸ ਵੇਖਣ ਨੂੰ ਮਿਲਿਆ ਹੈ। ਇਸ ਸੰਬਧੀ ਪੀੜੀਤ ਪਰਿਵਾਰਾਂ ਦੇ ਮੈਂਬਰਾਂ ਨੇ ਦੱਸਿਆ ਕਿ ਵਲਾ ਵਿਖੇ ਘਰਾ ਅਤੇ ਦੁਕਾਨਾਂ ਦੀਆ ਛੱਤਾ ਉਪਰੋਂ ਲੰਘ ਰਹੀਆਂ 11000 ਵੋਲਟੇਜ ਦੀਆ ਤਾਰਾ ਆਏ ਦਿਨ ਹਾਦਸਿਆਂ ਨੂੰ ਸਦਾ ਦੇ ਰਹੀਆ ਹਨ ਅਤੇ ਛੋਟੇ ਬਚੇ ਕਰੰਟ ਲਗਣ ਨਾਲ ਬਾਲ ਬਾਲ ਬਚੇ ਹਨ। ਉਨ੍ਹਾਂ ਕਿਹਾ ਅੱਜ ਵੀ ਇਕ ਛੋਟੀ ਬਚੀ ਦੇ ਕੰਰਟ ਲਗਣ ਨਾਲ ਹਥਾ ਦੀਆ ਹਥੇਲੀਆਂ ਸੜ ਗੲਈਆ ਹਨ।ਉਨ੍ਹਾਂ ਕਿਹਾ ਇੰਨੇ ਗੰਭੀਰ ਮਸਲੇ ਨੂੰ ਲੈਕ ਪ੍ਰਸ਼ਾਸ਼ਨ ਬਿਲਕੁੱਲ ਵੀ ਸੰਜੀਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਨੁਮਾਇੰਦੇ ਵੀ ਇਸ ਵਲ ਧਿਆਨ ਨਹੀ ਦੇ ਰਹੇ। ਉਨ੍ਹਾਂ ਕਿਹਾ ਇਸ ਤੋ ਪਹਿਲਾਂ ਕਾਂਗਰਸ ਦੀ ਸਰਕਾਰ ਸਮੇਂ ਤਤਕਾਲੀ ਮੰਤਰੀ ਨਵਜੋਤ ਕੌਰ ਸਿੱਧੂ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਸੀ ਅਤੇ ਇਸ ਸੰਬਧੀ ਅਲਟੀਮੇਟਮ ਦਿੱਤੇ ਜਾਣ ਤੋਂ ਬਾਅਏਦ ਵੀ ਤਾਰਾਂ ਨੂੰ ਇੱਥੋਂ ਨਹੀਂ ਹਟਾਇਆ ਗਿਆ।

ਇਹ ਵੀ ਪੜ੍ਹੋ: Businessmen satisfied: ਇੰਡਸਟਰੀ ਨੂੰ ਲੈ ਕੇ ਬਜਟ ਵਿੱਚ ਚੰਗੀਆਂ ਤਜਵੀਜ਼ਾਂ, ਕਾਰੋਬਾਰੀਆਂ ਨੇ ਬਜਟ ਨੂੰ ਲੈਕੇ ਜਤਾਈ ਖੁਸ਼ੀ

ਕਰੰਟ ਘਰਾਂ ਵਿੱਚ ਪਹੁੰਚ ਜਾਂਦਾ ਹੈ: ਇਲਾਕਾਵਾਸੀਆਂ ਨੇ ਕਿਹਾ ਕਿ ਜਦੋਂ ਬਰਸਾਤ ਹੁੰਦੀ ਹੈ ਤਾਂ ਇੰਨ੍ਹਾਂ ਹਾਈਵੋਲਟੇਜ ਤਾਰਾਂ ਤੋਂ ਕਰੰਟ ਘਰਾਂ ਵਿੱਚ ਆ ਜਾਂਦਾ ਹੈ ਅਤੇ ਕਈ ਵਾਰ ਛੋਟੇ ਬੱਚੇ ਕਰੰਟ ਦੀ ਲਪੇਟ ਵਿੱਚ ਆ ਜਾਣ ਕਾਰਨ ਗੰਭੀਰ ਜ਼ਖ਼ਮੀ ਹੋਏ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਿਆਸੀ ਆਗੂਆਂ ਦੇ ਮਾਮਲਾ ਧਿਆਨ ਵਿੱਚ ਵੀ ਲਿਆਂਦਾ ਗਿਆ ਪਰ ਕੋਈ ਵੀ ਐਕਸ਼ਨ ਹੁਣ ਤੱਕ ਨਹੀਂ। ਸਥਾਨਕਵਾਸੀਆਂ ਨੇ ਕਿਹਾ ਕਿ ਬਿਜਲੀ ਮਹਿਕਮੇ ਨੇ ਵੀ ਹਾਈਵੋਲਟੇਜ ਤਾਰਾਂ ਪਾਉਣ ਸਮੇ ਇਹ ਨਹੀਂ ਸੋਚਿਆ ਕਿ ਇਹ ਤਾਰਾਂ ਰਿਹਾਇਸ਼ੀ ਇਲਾਕੇ ਵਿੱਚ ਪਾਉਣੀਆਂ ਕਿੰਨੀਆਂ ਖਤਰਨਾਕ ਹਨ। ਸਥਾਨਕਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਪ੍ਰਸ਼ਾਸਨ ਨੂੰ ਹੁਕਮ ਦੇਕੇ ਜਲਦ ਹੀ ਇੰਨ੍ਹਾਂ ਜਾਨਲੇਵਾ ਤਾਰਾਂ ਨੂੰ ਰਿਹਾਇਸ਼ੀ ਇਲਾਕੇ ਤੋਂ ਦੂਰ ਕਰੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.