ETV Bharat / state

ਅੰਮ੍ਰਿਤਸਰ: ਸੜਕ ’ਚ ਘਟੀਆ ਮਟੀਰੀਅਲ ਪਾਉਣ ਤੇ ਸਥਾਨਕ ਲੋਕਾਂ ਨੇ ਕੀਤਾ ਵਿਰੋਧ

ਬੇਅੰਤ ਨਗਰ 'ਚ ਬਣ ਰਹੀ ਸੜਕ 'ਤੇ ਘਟੀਆ ਮਟੀਰੀਅਲ ਪਾਉਣ ਅਤੇ ਸੀਮੈਂਟ ਦੀ ਵਰਤੋਂ ਨਾ ਕਰਨ ਕਾਰਨ ਸਥਨਾਕ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪਹਿਲਾਂ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ ਅਤੇ ਸੜਕ ਨੂੰ ਸਹੀ ਢੰਗ ਨਾਲ ਬਣਾਇਆ ਜਾਵੇ।

ਅੰਮ੍ਰਿਤਸਰ:  ਸੜਕ ’ਚ ਘਟੀਆ ਮਟੀਰੀਅਲ ਪਾਉਣ ਤੇ ਸਥਾਨਕ ਲੋਕਾਂ ਨੇ ਕੀਤਾ ਵਿਰੋਧ
ਅੰਮ੍ਰਿਤਸਰ: ਸੜਕ ’ਚ ਘਟੀਆ ਮਟੀਰੀਅਲ ਪਾਉਣ ਤੇ ਸਥਾਨਕ ਲੋਕਾਂ ਨੇ ਕੀਤਾ ਵਿਰੋਧ
author img

By

Published : May 29, 2021, 6:45 PM IST

ਅੰਮ੍ਰਿਤਸਰ: ਅਜਨਾਲਾ ਦੇ ਮੁਹੱਲਾ ਬੇਅੰਤ ਨਗਰ ਅੰਦਰ ਬਣ ਰਹੀ ਨਵੀਂ ਸੜਕ ਵਿੱਚ ਘਟੀਆ ਮਟੀਰੀਅਲ ਪਾਉਣ ਅਤੇ ਸੀਮੈਂਟ ਦੀ ਵਰਤੋਂ ਨਾ ਕਰਨ ਨੂੰ ਲੈ ਕੇ ਅਕਾਲੀ ਕੌਂਸਲਰ ਅਤੇ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਨਵੀਂ ਬਣ ਰਹੀ ਸੜਕ ’ਤੇ ਸਵਾਲ ਚੁੱਕੇ ਅਤੇ ਸੜਕ ’ਤੇ ਖਾਲੀ ਬਜਰ ਪਾਉਣ ਦਾ ਵਿਰੋਧ ਕੀਤਾ। ਇਸ ਮੌਕੇ ਸਥਨਾਕ ਲੋਕਾਂ ਨੇ ਕਿਹਾ ਕਿ ਸੜਕ ਬਣਾਉਣ ਦੇ ਵਿੱਚ ਬਹੁਤ ਘਟੀਆ ਪੱਧਰ ਦਾ ਮਟੀਰੀਅਲ ਵਰਤਿਆ ਜਾ ਰਿਹਾ ਹੈ। ਜਿਸ ਕਾਰਨ ਸਥਨਾਕ ਲੋਕਾਂ ਨੇ ਇਸ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ।

ਅੰਮ੍ਰਿਤਸਰ: ਸੜਕ ’ਚ ਘਟੀਆ ਮਟੀਰੀਅਲ ਪਾਉਣ ਤੇ ਸਥਾਨਕ ਲੋਕਾਂ ਨੇ ਕੀਤਾ ਵਿਰੋਧ

ਦੂਜੇ ਪਾਸੇ ਕੌਂਸਲਰ ਜਸਪਾਲ ਸਿੰਘ ਢਿੱਲੋਂ ਅਤੇ ਸ਼ਿਵਪਾਲ ਨੇ ਕਿਹਾ ਕਿ ਬਹੁਤ ਹੀ ਨਾਲਾਇਕੀ ਦੇ ਨਾਲ ਇਹ ਸੜਕ ਬਣਾਈ ਜਾ ਰਹੀ ਹੈ। ਉੱਥੇ ਸੀਮਿੈਂਟ ਬਿੱਲਕੁਲ ਵੀ ਨਹੀਂ ਵਰਤਿਆ ਜਾ ਰਿਹਾ। ਨਾਲ ਹੀ ਗਲੀਆਂ ਦੇ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਪਰ ਇਨ੍ਹਾਂ ਵੱਲੋਂ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਜਿਸ ਕਾਰਨ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪਹਿਲਾਂ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ ਅਤੇ ਸੜਕ ਨੂੰ ਸਹੀ ਢੰਗ ਨਾਲ ਬਣਾਇਆ ਜਾਵੇ।

ਇਸ ਸਬੰਧ ’ਚ ਨਗਰ ਪੰਚਾਇਤ ਅਜਨਾਲ਼ਾ ਦੇ ਜੇ.ਈ ਗਗਨਦੀਪ ਸਿੰਘ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੀ ਉਹ ਕੰਮ ਕਰ ਰਹੇ ਹਨ।

ਇਹ ਵੀ ਪੜੋ: Black Fungus :ਬਠਿੰਡਾ 'ਚ ਵਧਿਆ ਬਲੈਕ ਫੰਗਸ ਦਾ ਕਹਿਰ ਹੁਣ ਤੱਕ 4 ਮੌਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.