ਅੰਮ੍ਰਿਤਸਰ: ਕੋਰੋਨਾ ਮਹਾਮਾਰੀ ਦੇ ਸਮੇ ਜਿਥੇ ਪੰਜਾਬ ਦੇ ਲੋਕ ਮਰ ਰਹੇ ਹਨ, ਉਥੇ ਹੀ ਪੰਜਾਬ ਸੂਬੇ ਦੇ ਮੰਤਰੀ ਆਪਸੀ ਰਜਿਸ਼ ਦੇ ਚਲਦੇ ਆਪਸ ਵਿਚ ਲੜਣ ਵਿਚ ਮਸ਼ਰੂਫ ਹਨ। ਇਹ ਕਹਿਣਾ ਹੈ ਬੀਜੇਪੀ ਦੇ ਰਾਸ਼ਟਰੀ ਮੰਤਰੀ ਤਰੁਣ ਚੁੱਘ ਦਾ।
ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਤੰਜ ਕਸਦਿਆ ਕਿਹਾ ਕਿ ਪੰਜਾਬ ਦੇ ਕਿਸੇ ਵੀ ਮੰਤਰੀ ਕੋਲ ਪੰਜਾਬ ਦੇ ਲੋਕਾਂ ਦਾ ਹਾਲ ਜਾਣਨ ਦਾ ਸਮਾਂ ਨਹੀ ਹੈ। ਭਾਰਤ ਵਿਚ ਪੰਜਾਬ ਅਜਿਹਾ ਰਾਜ ਹੈ ਜਿਥੇ ਮੌਤ ਦਰ ਸਭ ਤੋਂ ਜ਼ਿਆਦਾ ਹੈ, ਪਰ ਪੰਜਾਬ ਸਰਕਾਰ ਦਾ ਇਸ ਵਲ ਕੋਈ ਧਿਆਨ ਨਹੀ ਹੈ। ਇਸ ਸੰਬਧੀ ਗਲਬਾਤ ਕਰਦਿਆਂ ਬੀਜੇਪੀ ਦੇ ਕੌਮੀ ਬੁਲਾਰੇ ਤਰੁਣ ਚੁੱਘ ਨੇ ਕਿਹਾ ਕਿ ਕਾਗਰਸ ਦੇ ਸਾਂਸਦ ਵਲੋਂ ਅੰਮ੍ਰਿਤਸਰ ਮੈਡੀਕਲ ਕਾਲਜ ਨੂੰ ਪੀਪੀਈ ਕਿੱਟਾਂ ਲਈ ਫੰਡ ਦਿੱਤਾ ਗਿਆ ਹੈ, ਉਸ ਵਿਚ ਵੀ ਘੁਟਾਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਲਿਪਤ ਹਨ।
ਸੂਬੇ ’ਚ ਰੇਤ, ਸ਼ਰਾਬ ਮਾਫੀਆ ਦੇ ਨਾਲ ਨਾਲ ਗੈਂਗਸਟਰਾਂ ਤੋਂ ਵੀ ਲੋਕ ਭੈਅਭੀਤ: ਚੁੱਘ
ਪੰਜਾਬ ਅੰਦਰ ਵੈਕਸੀਨੇਸ਼ਨ ਫੇਲ੍ਹ, ਟੀਕਾਕਰਨ ਫੇਲ੍ਹ, ਰੇਤ ਅਤੇ ਸ਼ਰਾਬ ਮਾਫੀਆ ਅਤੇ ਗੈਂਗਸਟਰ ਸੂਬੇ ਦੇ ਲੋਕਾਂ ਨੂੰ ਭੈਅਭੀਤ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਡਿਗਦੇ ਸਿਹਤ ਮਿਆਰ ਨੂੰ ਉੱਚਾ ਚੁੱਕਣ ਤਾਂ ਜੋ ਰਾਜਨੀਤੀ ਤੋਂ ਉਪਰ ਉਠ ਪੰਜਾਬ ਦੇ ਲੋਕਾਂ ਨੂੰ ਵੈਕਸੀਨ ਮੁਹਈਆ ਕਰਵਾ ਕੋਰੋਨਾ ਮਹਾਂਮਾਰੀ ਵਿਰੁੱਧ ਜੰਗ ਜਿੱਤੀ ਜਾ ਸਕੇ।
ਇਹ ਵੀ ਪੜ੍ਹੋ: ਕਾਂਗਰਸੀ ਆਗੂ ਨੂੰ ਪਤਨੀ ਨੇ ਰੰਗ-ਰਲੀਆਂ ਮਨਾਉਂਦੇ ਕੀਤਾ ਕਾਬੂ