ਅੰਮ੍ਰਿਤਸਰ: ਪੰਜਾਬ 'ਚ ਸੱਤਾ 'ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਇੱਕ ਹੀ ਨਾਅਰਾ ਦਿੱਤਾ ਜਾਂਦਾ ਸੀ ਉਹ ਸੀ ਬਦਲਾਅ ਦਾ ਨਾਅਰਾ। ਸੱਤਾ 'ਚ ਆਉਣ ਤੋਂ ਬਾਅਦ ਵੀ ਪਾਰਟੀ ਵੱਲੋਂ ਇੱਕ ਹੀ ਨਾਅਰਾ ਦਿੱਤਾ ਜਾ ਰਿਹਾ ਪੰਜਾਬ 'ਚ ਬਦਲਾਅ ਲਿਆਉਣ ਦਾ ਨਾਅਰਾ। ਚੱਲੋਂ ਅੱਜ ਇਸੇ ਬਦਲਾਅ ਦੀ ਤਸਵੀਰ ਤੁਹਾਨੂੰ ਅੰਮ੍ਰਿਤਸਰ ਦੇ ਇਲਾਕੇ ਮੋਹਕਮਪੂਰਾ ਵਿੱਚ ਵਿਖਾਉਂਦੇ ਹਾਂ। ਜਿੱਥੇ ਲੋਕਾਂ ਦੀ ਸਹੂਲਤ ਲਈ ਤਕਰੀਬਨ ਦੋ ਮਹੀਨੇ ਪਾਣੀ ਸਪਲਾਈ ਕਰਨ ਲਈ ਪਾਇਪ ਪਾਈ ਗਈ ਸੀ। ਜਿਸ ਨੂੰ ਪਾਉਣ ਲਈ ਸੜਕ ਨੂੰ ਪੁੱਟਿਆ ਗਿਆ। ਪਾਣੀ ਸਪਲਾਈ ਵਾਲੀ ਪਾਇਪ ਤਾਂ ਪੈ ਗਈ, ਪਰ ਸ਼ਾਇਦ ਸੜਕ ਪੁੱਟਣ ਵਾਲੇ ਮੁੜ ਸੜਕ ਨੂੰ ਬਣਾਉਣਾ ਭੁੱਲ ਗਏ ਤਾਂ ਹੀ ਤਾਂ ਦੋ ਮਹੀਨੇ ਬੀਤ ਜਾਣ ਮਗਰੋਂ ਵੀ ਸੜਕ ਜਿਉਂ ਦੀ ਤਿਉਂ ਹੈ। ਇਸ ਕਾਰਨ ਇਲਾਕਾ ਵਾਸੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ਇੰਨ੍ਹਾਂ ਲੋਕਾਂ ਕਿਸੇ ਨੇ ਸਾਰ ਨਹੀਂ ਲਈ ਅਤੇ ਥੱਕ ਕਿ ਇਨ੍ਹਾਂ ਵੱਲੋਂ ਆਪ ਹੀ ਟੁੱਟੀ ਹੋਈ ਇਸ ਸੜਕ ਨੂੰ ਮੁੜ ਬਣਾਉਣ ਦਾ ਫੈਸਲਾ ਕੀਤਾ ਗਿਆ।
ਲੋਕਾਂ ਦੇ ਇਲਜ਼ਾਮ: ਇਲਾਕਾ ਨਿਵਾਸੀ ਸੁਭਾਸ਼ ਦਾ ਕਹਿਣਾ ਹੈ ਕਿ ਬਦਲਾਅ-ਬਦਲਾਅ ਕਰਨ ਵਾਲੀ ਸਰਕਾਰ ਇਹੋ ਜਿਹਾ ਬਦਲਾਅ ਲੈ ਕੇ ਆਵੇਗੀ ਕਦੇ ਸੋਚਿਆ ਨਹੀਂ ਸੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਕਿਸੇ ਕੰਮ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਸੜਕ ਟੁੱਟਣ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰੀ 'ਤੇ ਵੀ ਅਸਰ ਪੈ ਰਿਹਾ ਇਸ ਤੋਂ ਇਲਾਵਾ ਉੱਡ ਰਹੀ ਧੂੜ ਮਿੱਟੀ ਕਾਰਨ ਲੋਕਾਂ ਦਾ ਜੀਣਾ ਮੌਹਾਲ ਹੋ ਗਿਆ ਹੈ। ਇਸੇ ਕਾਰਨ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਡਰ ਵੀ ਸਤਾ ਰਿਹਾ ਹੈ।
ਦੂਜੇ ਪਾਸੇ ਚਰਨਜੀਤ ਸਿੰਘ ਪਹਿਲਵਾਨ ਦਾ ਕਹਿਣਾ ਕਿ ਬਦਲਾਅ ਦੀਆਂ ਗੱਲਾਂ ਕਰਨ ਵਾਲੇ ਐੱਮ.ਐੱਲ.ਏ. ਜੀਵਨਜੋਤ ਕੌਰ ਜੀ ਨੇ ਤਾਂ ਜਿੱਤਣ ਤੋਂ ਬਾਅਦ ਇੱਕ ਗੇੜਾ ਤੱਕ ਇਸ ਇਲਾਕੇ ਵਿੱਚ ਨਹੀਂ ਮਾਰਿਆ। ਲੋਕਾਂ ਨੂੰ ਤਾਂ ਐੱਮ.ਐੱਲ.ਏ ਦਾ ਨਾਮ ਤੱਕ ਨਹੀਂ ਪਤਾ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਦੇ ਕੰਮ ਅਸੀਂ ਹੀਂ ਕਰਨੇ ਸੀ ਫਿਰ 92 ਐੱਮ.ਐੱਲ.ਏ. ਅਸੀਂ ਕਿਉਂ ਕੁਰਸੀ 'ਤੇ ਬੈਠਾਏ। ਸਰਕਾਰ 'ਤੇ ਭੜਕਦੇ ਹੋਏ ਇਲਾਕਾ ਨਿਵਾਸੀਆਂ ਨੇ ਕਿਹਾ ਸਾਨੂੰ ਅਜਿਹੀ ਸਰਕਾਰ ਅਤੇ ਅਜਿਹੇ ਬਦਲਾਅ ਦੀ ਕੋਈ ਲੋੜ ਨਹੀਂ ਜੇ ਸਭ ਕੁੱਝ ਆਮ ਲੋਕਾਂ ਨੂੰ ਆਪ ਹੀ ਕਰਨਾ ਪਵੇਗਾ।
ਇਹ ਵੀ ਪੜ੍ਹੋ: Police Arrest Shiv Sena Peotestors : ਅੰਮ੍ਰਿਤਪਾਲ ਸਿੰਘ ਦਾ ਪੁਤਲਾ ਸਾੜਨ ਆਏ ਸ਼ਿਵ ਸੈਨਾ ਪ੍ਰਦਰਸ਼ਨਕਾਰੀ ਪੁਲਿਸ ਨੇ ਹਿਰਾਸਤ 'ਚ ਲਏ