ਅੰਮ੍ਰਿਤਸਰ: ਸਰਕਾਰ ਵੱਲੋਂ ਗੰਨੇ ਦਾ ਪੂਰਾ ਮੁੱਲ ਨਾ ਮਿਲਣ ਦੀ ਸੂਰਤ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਹੈ। ਕਿਸਾਨਾਂ ਨੇ ਜਲੰਧਰ ਕੈਂਟ ਤੇ ਰੇਲਵੇ ਟਰੈਕ ਜਾਮ ਕਰਕੇ ਰੇਲਵੇ ਦੀ ਆਵਾਜਾਈ ਨੂੰ ਠੱਪ ਕੀਤਾ ਹੋਇਆ ਹੈ। ਜਿਸ ਕਰਕੇ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਰੇਲਾਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਈਆ ਹਨ। ਜਿਸ ਕਰਕੇ ਯਾਤਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਮਹਾਰਾਸ਼ਟਰ ਤੋਂ ਅੰਮ੍ਰਿਤਸਰ ਪਹੁੰਚੇ, ਯਾਤਰੂਆਂ ਦਾ ਕਹਿਣਾ ਹੈ, ਕਿ ਉਹ ਮਹਾਰਾਸ਼ਟਰ ਤੋਂ ਜੰਮੂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੇ ਸਨ, ਜਿੱਥੋਂ ਇਨ੍ਹਾਂ ਯਾਤਰੀਆਂ ਨੇ ਆਪਣੇ ਘਰ ਮਹਾਰਾਸ਼ਟਰ ਨੂੰ ਜਾਣਾ ਸੀ, ਪਰ ਉੱਥੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਅੱਜ ਸਾਰੀਆ ਟਰੇਨਾਂ ਬਿਲਕੁਲ ਬੰਦ ਹਨ।
ਜਿਸ ਦੇ ਚਲ ਦੇ ਸਾਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਯਾਤਰੀਆਂ ਦਾ ਕਹਿਣਾ ਹੈ, ਕਿ ਹੁਣ ਸਾਡੇ ਕੋਲ ਜ਼ਿਆਦਾ ਪੈਸੇ ਵੀ ਨਹੀਂ ਹਨ। ਜਿਸ ਦੇ ਚਲਦੇ ਹੁਣ ਅਸੀਂ ਸਰਕਾਰ ਕੋਲੋਂ ਬੇਨਤੀ ਕਰਦੇ ਹਾਂ, ਕਿ ਉਹ ਜਲਦ ਤੋਂ ਜਲਦ ਰੇਲ ਚਾਲੂ ਕਰੇ, ਤਾਂ ਜੋ ਅਸੀਂ ਆਪਣੇ ਘਰ ਪਹੁੰਚ ਸਕੀਏ।
ਉਧਰ ਕਿਸਾਨਾਂ ਦਾ ਕਹਿਣਾ ਹੈ, ਕਿ ਜਦੋਂ ਤੱਕ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂੂਰੀਆ ਨਹੀਂ ਕਰਦੀ, ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਹੁਣ ਸਵਾਲ ਇਹ ਹੈ, ਕਿ ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲੋਂ ਧਿਆਨ ਨਹੀਂ ਦਿੰਦੀ, ਤਾਂ ਕਿ ਇਹ ਟ੍ਰੇਨਾਂ ਬੰਦ ਹੀ ਰਹਿਣਗੀਆਂ, ਜੇਕਰ ਟ੍ਰੇਨਾਂ ਬੰਦ ਰਹਿਣਗੀਆਂ, ਤਾਂ ਦੂਜਿਆ ਸੂਬਿਆ ਜਾ ਦੂਜਿਆ ਸ਼ਹਿਰਾਂ ਤੋਂ ਅੰਮ੍ਰਿਤਸਰ ਜਾਂ ਬਿਆਸ ਆਦੇ ਥਾਵਾਂ ‘ਤੇ ਪਹੁੰਚੇ ਲੋਕ ਕਿਵੇਂ ਆਪਣੇ ਘਰਾਂ ਨੂੰ ਪਰਤਣਗੇ।