ETV Bharat / state

Parents protest outside school: ਮਾਪਿਆਂ ਨੇ ਸਕੂਲ 'ਤੇ ਵਾਧੂ ਫੀਸਾਂ ਵਸੂਲ ਦੇ ਲਾਏ ਇਲਜ਼ਾਮ - ਨਾਜਾਇਜ਼ ਫੀਸ ਵਸੂਲਣ

ਅਜਨਾਲਾ ਦੇ ਕਾਨਵੈਂਟ ਸਕੂਲ ਦੇ ਬਾਹਰ ਮਾਪਿਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਕਾਰੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਸਕੂਲ ਉਹਨਾਂ ਨੂੰ ਵਾਧੂ ਫੀਸਾਂ ਭਰਵਾ ਰਿਹਾ ਹੈ।

Etv Bharat
Etv Bharat
author img

By

Published : Mar 2, 2023, 5:06 PM IST

ਮਾਪਿਆਂ ਨੇ ਸਕੂਲ 'ਤੇ ਵਾਧੂ ਫੀਸਾਂ ਵਸੂਲ ਦੇ ਲਾਏ ਇਲਜ਼ਾਮ

ਅਜਨਾਲਾ: ਮਾਪਿਆਂ ਵੱਲੋਂ ਅਕਸਰ ਹੀ ਸਕੂਲਾਂ 'ਤੇ ਜਿਆਦਾ ਫੀਸ ਲੈਣ ਦੇ ਇਲਜ਼ਾਮ ਲਗਾਏ ਜਾਂਦੇ ਹਨ। ਅਜਿਹਾ ਹੀ ਮਾਮਲਾ ਹੁਣ ਅਜਨਾਲਾ ਦੇ ਕਾਨਵੈਂਟ ਸਕੂਲ ਤੋਂ ਸਾਹਮਣੇ ਆਇਆ ਜਿੱਥੇ ਕਿ ਮਾਪਿਆਂ ਨੇ ਸਕੂਲ ਪ੍ਰਸਾਸ਼ਨ 'ਤੇ ਹਰ ਸਾਲ ਦਾਖਲਾ ਫੀਸ ਲੈਣ ਦਾ ਇਲਜ਼ਾਮ ਲਗਾਇਆ ਹੈ। ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਵੱਲੋਂ ਆਨੇ-ਬਹਾਨੇ ਫੀਸ ਵਸੂਲੀ ਜਾਂਦੀ ਹੈ। ਕਦੇ ਤਾਂ ਬਿਲਡਿੰਗ ਫੰਡ ਅਤੇ ਕਦੇ ਟਿਊਸ਼ਨ ਫੀਸ ਲਈ ਜਾ ਰਹੀ ਹੈ। ਜਿਸ ਕਾਰਨ ਮਾਪਿਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਮਸਲੇ ਦੇ ਹੱਲ ਲਈ ਅਸੀਂ ਸਕੂਲ ਦੇ ਬਾਹਰ ਧਰਨਾ ਦਿੱਤਾ ਸੀ। ਮਾਪਿਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਸਕੂਲ ਦੀਆਂ ਨਾਜਾਇਜ਼ ਫੀਸਾਂ ਨੂੰ ਭਰ ਸਕਦੇ, ਅਸੀਂ ਇੱਕ ਵਾਰ ਦਾਖ਼ਲੇ ਸਮੇਂ ਹੀ ਸਾਰੀ ਫ਼ੀਸ ਦੇ ਚੱਕੇ ਹਾਂ ਪਰ ਫ਼ਿਰ ਵੀ ਹਰ ਸਾਲ ਫੀਸਾਂ 'ਚ ਵਧਾ ਕਰ ਕੇ ਮਾਪਿਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮਾਪਿਆਂ ਵੱਲੋਂ ਇਸ ਸਬੰਧੀ ਐੱਸ.ਡੀ.ਐੱਮ. ਨੂੰ ਪੱਤਰ ਲਿਖ ਕੇ ਫੀਸ ਮੁਆਫ਼ ਕਰਨ ਦੀ ਮੰਗ ਕੀਤੀ ਗਈ ਹੈ।

ਸਕੂਲ ਦਾ ਪੱਖ: ਇਸਮੇ ਮਾਮਲੇ ਨੂੰ ਲੈ ਕੇ ਸਕੂਲ ਦੇ ਫਾਦਰ ਨੇ ਆਪਣਾ ਪੱਖ ਰੱਖਿਆ ਹੈ। ਮੀਡੀਆ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਸਿਰਫ਼ ਇੱਕ-ਦੋ ਮਾਪੇ ਹੀ ਹਨ ਜੋ ਫੀਸ ਮੁਆਫ਼ ਕਰਨ ਲਈ ਆਖ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਮਾਪਿਆਂ 'ਤੇ ਵੀ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾ ਦਿੱਤੇ। ਉਨ੍ਹਾਂ ਆਖਿਆ ਕਿ ਬੱਚਿਆਂ ਦੇ ਪੇਪਰ ਚੱਲ ਰਹੇ ਹਨ ਪਰ ਮਾਪੇ ਪ੍ਰਦਰਸ਼ਨ ਕਰਕੇ ਬੱਚਿਆਂ ਦੀ ਪੜਾਈ ਨੂੰ ਖ਼ਰਾਬ ਕਰ ਰਹੇ ਹਨ। ਨਾਜਾਇਜ਼ ਫੀਸ ਵਸੂਲਣ ਉੱਤੇ ਫਾਦਰ ਨੇ ਆਖਿਆ ਕਿ ਅਸੀਂ ਕੋਈ ਵੀ ਨਾਜਾਇਜ਼ ਫੀਸ ਨਹੀਂ ਵਸਲੂ ਰਹੇ, ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਜਦੋਂ ਬੱਚੇ ਦਾ ਦਾਖਲਾ ਹੁੰਦਾ ਹੈ ਤਾਂ 13 ਸਾਲ ਤੱਕ ਬਸ ਹੀ ਵਾਰ ਹੀ ਫੀਸ ਲਈ ਜਾਂਦੀ ਹੈ, ਬਾਕੀ ਮਾਪਿਆਂ ਨੂੰ ਹਰ ਇੱਕ ਚੀਜ਼ ਬਾਰੇ ਜਾਣਾਕਾਰੀ ਦਿੱਤੀ ਜਾਂਦੀ ਹੈ। ਫੀਸ ਮੁਆਫ਼ ਕਰਨ ਦੇ ਸਵਾਲ ਦਾ ਜਵਾਬ ਦਿੰਦੇ ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਫੀਸ ਮੁਆਫ਼ ਕਰਨ ਲੱਗ ਗਏ ਤਾਂ ਸਕੂਲ ਨੂੰ ਕਿਵੇਂ ਚਲਾਵਾਂਗੇ। ਸਾਰੇ ਸਕੂਲ ਦੀ ਫੀਸ ਪੂਰੇ ਜ਼ਿਲ੍ਹੇ ਦੇ ਸਕੂਲਾਂ ਨਾਲ ਘੱਟ ਹੈ।

ਐੱਸਡੀਐੱਮ ਦਾ ਬਿਆਨ: ਮਾਪਿਆਂ ਦੇ ਇਨ੍ਹਾਂ ਇਲਜ਼ਾਮਾਂ ਬਾਰੇ ਜਦੋਂ ਐੱਸ.ਡੀ.ਐੱਮ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਮਾਪਿਆਂ ਵੱਲੋਂ ਸਕੂਲ ਦੇ ਖਿਲਾਫ਼ ਸ਼ਿਕਾਇਤ ਦਿੱਤੀ ਗਈ ਹੈ। ਜਿਸ ਦੀ ਜਾਂਚ ਲਈ ਅਸੀਂ ਮਾਪਿਆਂ ਅਤੇ ਸਕੂਲ ਦੇ ਪ੍ਰਿੰਸੀਪਲ ਨੂੰ ਬੁਲਾਇਆ ਹੈ, ਉਨ੍ਹਾਂ ਦੋਵਾਂ ਦਾ ਪੱਖ ਸੁਣ ਕੇ ਹੀ ਕੋਈ ਨਤੀਜਾ ਕੱਢਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਇੱਕ ਗੱਲ ਹੋਰ ਸਾਫ਼ ਕਰ ਦਿੱਤੀ ਕਿ ਕੋਰੋਨਾ ਕਾਲ ਦੌਰਾਨ ਜੋ ਵੀ ਸੁਪਰੀਮ ਕੋਰਟ ਨੇ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀ ਸਨ ਕਿ ਮਾਪਿਆਂ ਤੋਂ ਜਿਆਦਾ ਫੀਸਾਂ ਨਾ ਵਸੂਲ ਕੀਤੀਆਂ ਜਾਣ ਅਤੇ ਨਾ ਹੀ ਫੀਸਾਂ 'ਚ ਵਾਧਾ ਕੀਤਾ ਜਾਵੇ। ਐੱਸ.ਡੀ.ਐੱਮ ਨੇ ਕਿਹਾ ਕਿ ਜੇਕਰ ਕੋਈ ਵੀ ਸਕੂਲ ਅਜਿਹਾ ਕਰ ਰਿਹਾ ਹੈ, ਕਿਸੇ ਨੇ ਵੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Ludhiana News: ਕੈਨੇਡਾ ਬੈਠੀ ਕੁੜੀ ਨੇ ਤੋੜਿਆ ਮੁੰਡੇ ਦਾ ਦਿਲ ਤਾਂ ਟੈਂਕੀ 'ਤੇ ਚੜ੍ਹਿਆ ਨੌਜਵਾਨ, ਜਾਣੋ ਅੱਗੇ ਕੀ ਹੋਇਆ

ETV Bharat Logo

Copyright © 2025 Ushodaya Enterprises Pvt. Ltd., All Rights Reserved.