ETV Bharat / state

ਪਿਤਾ ਦਿਵਸ: ਬਿਰਧ ਆਸ਼ਰਮ 'ਚ ਰਹਿ ਰਹੇ ਮਾਪੇ ਅੱਜ ਵੀ ਬੱਚਿਆਂ ਨੂੰ ਉਡੀਕ ਰਹੇ

ਬਿਰਧ ਆਸ਼ਰਮ ਵਿੱਚ ਰਹਿ ਰਹੇ ਇੱਕ ਪਿਤਾ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਦਿਨ ਰਾਤ ਯਾਦ ਕਰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਨਾਲ ਰਹੇ।

ਅੰਮ੍ਰਿਤਸਰ ਭਾਈ ਘਨ੍ਹੱਈਆ ਬਿਰਧ ਘਰ
ਅੰਮ੍ਰਿਤਸਰ ਭਾਈ ਘਨ੍ਹੱਈਆ ਬਿਰਧ ਘਰ
author img

By

Published : Jun 21, 2020, 9:17 PM IST

ਅੰਮ੍ਰਿਤਸਰ: ਜਿੱਥੇ ਪੂਰੇ ਦੇਸ਼ ਵਿੱਚ ਪਿਤਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਕੁਝ ਮਾਤਾ ਪਿਤਾ ਬਿਰਧ-ਆਸ਼ਰਮ ਵਿੱਚ ਅੱਜ ਵੀ ਆਪਣੇ ਧੀਆਂ-ਪੁੱਤਰਾਂ ਦੀ ਉਡੀਕ ਕਰ ਰਹੇ ਹਨ।

ਅੰਮ੍ਰਿਤਸਰ ਭਾਈ ਘਨ੍ਹੱਈਆ ਬਿਰਧ ਘਰ

ਬਿਰਧ ਆਸ਼ਰਮ ਵਿੱਚ ਰਹਿ ਰਹੇ ਇੱਕ ਪਿਤਾ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਦਿਨ ਰਾਤ ਯਾਦ ਕਰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਨਾਲ ਰਹੇ।

ਇਸ ਮੌਕੇ ਆਸ਼ਰਾਮ ਵਿੱਚ ਰਹਿ ਇੱਕ ਹੋਰ ਬਜ਼ੁਰਗ ਨੇ ਦੱਸਿਆ ਕਿ ਉਹ ਮੁੰਬਾਈ ਦਾ ਰਹਿਣ ਵਾਲਾ ਹੈ, ਉਸਦੀ ਇੱਕ ਧੀ ਹੈ ਜੋ ਸੀਰੀਅਲ ਵਿੱਚ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਉਹ ਸ਼ੂਟਿੰਗ ਕਹਿ ਕੇ ਹਰ ਰੋਜ ਰਾਤ ਨੂੰ 11-12 ਵਜੇ ਘਰ ਆਉਂਦੀ ਸੀ, ਜਿਸ ਕਰਕੇ ਉਸ ਦਾ ਘਰ ਵਿੱਚ ਇਕੱਲੇ ਰਹਿਣਾ ਮੁਸ਼ਕਿਲ ਹੋ ਜਾਂਦਾ ਸੀ ਅਤੇ ਖਾਣ ਪੀਣ ਨੂੰ ਵੀ ਕੁਝ ਨਹੀਂ ਮਿਲਦਾ ਸੀ। ਉਹ ਘਰ ਵਿੱਚ ਦੁਖੀ ਰਹਿੰਦਾ ਸੀ, ਜਿਸ ਕਾਰਨ ਉਹ ਅੰਮ੍ਰਿਤਸਰ ਬਿਰਧ ਆਸ਼ਰਮ ਆ ਕੇ ਰਹਿਣ ਲੱਗ ਪਿਆ। ਉਸ ਨੇ ਕਿਹਾ ਬਿਰਧ ਆਸ਼ਰਮ ਵਿੱਚ ਆਉਣ ਤੋਂ ਬਾਅਦ ਉਸਦੀ ਧੀ ਨੇ ਇੱਕ ਵਾਰ ਵੀ ਉਸ ਨਾਲ ਸੰਪਰਕ ਨਹੀਂ ਕੀਤਾ।

ਉੱਥੇ ਹੀ ਇਨ੍ਹਾਂ ਬਜ਼ੁਰਗਾਂ ਦੀ ਸੇਵਾ ਕਰ ਰਹੇ ਸਮਾਜ ਸੇਵੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ, ਜਦੋਂ ਉਹ ਇਨ੍ਹਾਂ ਦੀ ਸੇਵਾ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦ ਉਹ ਛੋਟੇ ਸਨ ਤਦ ਵੀ ਉਹ ਆਪਣੇ ਮਾਤਾ-ਪਿਤਾ ਦੀ ਸੇਵਾ ਕਰਦੇ ਸੀ ਅਤੇ ਅੱਜ ਵੀ ਉਨ੍ਹਾਂ ਨੂੰ ਇਨ੍ਹਾਂ ਵਿੱਚ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਦਿਖਦੇ ਹਨ।

ਇਹ ਵੀ ਪੜੋ: ਏਸ਼ੀਅਨ ਪੈਰਾ ਗੇਮਜ਼ 'ਚ ਤਮਗ਼ਾ ਜੇਤੂ ਨੌਕਰੀ ਲਈ ਕੱਟ ਰਿਹੈ ਸਰਕਾਰੀ ਦਫ਼ਤਰਾਂ ਦੇ ਚੱਕਰ

ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਸਮਾਂ ਮਿਲਦਾ ਹੈ, ਉਹ ਹਮੇਸ਼ਾ ਹੀ ਇਨ੍ਹਾਂ ਦੇ ਨਾਲ ਸਮਾਂ ਬਤੀਤ ਕਰਦੇ ਹਨ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਆਪਣੇ ਪਰਿਵਾਰ ਦੇ ਨਾਲ ਹੀ ਸਮਾਂ ਬਤੀਤ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਤਾ-ਪਿਤਾ ਦਾ ਜ਼ਰੂਰ ਧਿਆਨ ਰੱਖਣ ਤਾਂ ਜੋ ਕਿ ਕਿਸੇ ਵੀ ਮਾਤਾ-ਪਿਤਾ ਨੂੰ ਇਹੋ ਜਿਹੇ ਦਿਨ ਨਾ ਵੇਖਣੇ ਪੈਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.