ਅੰਮ੍ਰਿਤਸਰ: ਜੇਕਰ ਤੁਸੀਂ ਸੋਸ਼ਲ ਮੀਡੀਆ 'ਤੇ ਐਕਟਿਵ ਹੋ ਤਾਂ ਤੁਸੀਂ ਪਰਭਲੀਨ ਕੌਰ(Parbhalin Kaur) ਦਾ ਨਾਮ ਜ਼ਰੂਰ ਸੁਣਿਆ ਹੋਣਾ। ਜੇਕਰ ਨਹੀਂ ਸੁਣਿਆ ਤਾਂ ਦੇਖਿਆ ਜ਼ਰੂਰ ਹੋਣਾ।
ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ, ਜਿਥੇ ਲੋਕ ਰਾਤੋ ਰਾਤ ਪ੍ਰਸਿੱਧੀ ਪਾ ਲੈਂਦੇ ਹਨ ਅਤੇ ਸਟਾਰ ਬਣ ਜਾਂਦੇ ਹਨ। ਅਜਿਹੀ ਹੀ ਇੱਕ ਸਟਾਰ ਅੰਮ੍ਰਿਤਸਰ ਦੀ ਧੀ 11 ਸਾਲਾਂ ਪ੍ਰਭਲੀਨ ਕੌਰ ਹੈ, ਜਿਸਨੇ ਲੌਕਡਾਊਨ ਦੇ ਸਮੇਂ ਦਾ ਸਹੀ ਇਸਤੇਮਾਲ ਕਰਦੇ ਹੋਏ, ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਅਪਲੋਡ ਕਰਕੇ ਕਾਫੀ ਮਸ਼ਹੂਰੀ ਪ੍ਰਾਪਤ ਕਰ ਚੁੱਕੇ ਹਨ।
ਜਿਸਦੇ ਚਲਦੇ ਉਸਨੂੰ ਸੋਸ਼ਲ ਮੀਡੀਆ ਦੀਆਂ ਸਾਈਟਾਂ 'ਤੇ ਕਾਫੀ ਇਨਾਮ ਵੀ ਮਿਲੇ ਹਨ ਅਤੇ ਸਮਾਜ ਵਿੱਚ ਵੱਖਰੀ ਪਹਿਚਾਣ ਵੀ ਮਿਲੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਪਰਭਲੀਨ ਕੌਰ ਦੀ ਮਾਤਾ ਅਰਵਿੰਦਰ ਕੌਰ ਨੇ ਦੱਸਿਆ ਕਿ ਅੱਜ ਦੇ ਸਮੇਂ ਵਿਚ ਜਿਥੇ ਲੋਕ ਧੀਆਂ ਨੂੰ ਬੋਝ ਸਮਝਦੇ ਹਨ, ਉਥੇ ਹੀ ਸਾਡੀਆਂ ਧੀ ਨੇ ਸਾਡਾ ਬਹੁਤ ਹੀ ਮਾਣ ਵਧਾਇਆ ਹੈ ਅਤੇ ਸਾਨੂੰ ਸਮਾਜ ਵਿੱਚ ਵੱਖਰੀ ਪਹਿਚਾਣ ਵੀ ਦਿਵਾਈ ਹੈ।
ਜਿਸਦੇ ਚਲਦੇ ਅਸੀਂ ਜਦੋਂ ਸਮਾਜ ਵਿੱਚ ਵਿਚਰਦੇ ਹਾਂ ਤਾਂ ਜਦੋਂ ਲੋਕ ਸਾਨੂੰ ਪਰਭਲੀਨ ਕੌਰ ਦੇ ਨਾਮ ਨਾਲ ਜਾਣਦੇ ਹਨ, ਉਦੋਂ ਕਾਫੀ ਮਾਣ ਮਹਿਸੂਸ ਕਰਦੇ ਹਾਂ। ਅਸੀਂ ਉਹਨਾਂ ਲੋਕਾਂ ਨੂੰ ਵੀ ਇਹ ਅਪੀਲ ਕਰਦੇ ਹਾਂ ਕਿ ਉਹ ਵੀ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦੇਣ ਨਾ ਕਿ ਉਹਨਾਂ ਨੂੰ ਬੋਝ ਸਮਝਣ। ਰੂੜੀਵਾਦੀ ਸੋਚ ਤੋਂ ਹੱਟ ਧੀਆਂ ਦੇ ਭੱਵਿਖ ਲਈ ਦੇ ਰਹੇ ਹਨ ਧੀਆਂ ਦਾ ਸਾਥ।
ਇਹ ਵੀ ਪੜ੍ਹੋ: ਆਖਿਰ ਬਾਰਡਰ ਜਾਵੇਗਾ ਆਪਣੇ ਵਤਨ ਵਾਪਿਸ