ETV Bharat / state

ਅਟਾਰੀ ਸਰਹੱਦ ਰਾਹੀਂ 125 ਲੋਕਾਂ ਦੀ ਵਤਨ ਵਾਪਸੀ

ਲੌਕਡਾਊਨ ਕਾਰਨ ਭਾਰਤ ਵਿੱਚ ਫਸੇ ਪਾਕਿਸਤਾਨੀ ਨਾਗਰਿਕਾਂ ਨੂੰ ਹੁਣ ਭਾਰਤ ਸਰਕਾਰ ਵਾਪਸ ਭੇਜ ਰਹੀ ਹੈ। ਅੱਜ ਇਨ੍ਹਾਂ ਵਿੱਚੋਂ 125 ਨਾਗਰਿਕਾਂ ਦੀ ਅਟਾਰੀ ਸਰਹੱਦ ਰਸਤੇ ਵਤਨ ਵਾਪਸੀ ਹੋਈ। ਇਨ੍ਹਾਂ ਵਿਚੋਂ ਗੁਜਰਾਤ, ਦਿੱਲੀ, ਯੂਪੀ, ਐਮਪੀ, ਮਹਾਰਾਸ਼ਟਰ, ਰਾਜਸਥਾਨ, ਜੰਮੂ ਤੋਂ ਵਿੱਚ ਫਸੇ ਲੋਕ ਸ਼ਾਮਲ ਹਨ।

Pakistani nationals returning home through the Attari border
ਅਟਾਰੀ ਸਰਹੱਦ ਰਾਹੀਂ 125 ਲੋਕਾਂ ਦੀ ਵਤਨ ਵਾਪਸੀ
author img

By

Published : Nov 4, 2020, 3:23 PM IST

Updated : Nov 4, 2020, 4:00 PM IST

ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ ਲੌਕਡਾਊਨ 'ਚ ਭਾਰਤ ਵਿੱਚ ਪਾਕਿਸਤਾਨ ਦੇ ਕਈ ਪਰਿਵਾਰ ਫਸੇ ਹੋਏ ਹਨ, ਜਿਨ੍ਹਾਂ ਦੀ ਵਤਨ ਵਾਪਸੀ ਦੇ ਇੰਤਜ਼ਾਮ ਭਾਰਤ ਸਰਕਾਰ ਵੱਲੋਂ ਲਗਾਤਾਰ ਜਾਰੀ ਹੈ। ਅੱਜ ਇਨ੍ਹਾਂ ਵਿੱਚੋਂ 125 ਨਾਗਰਿਕਾਂ ਦੀ ਅਟਾਰੀ ਸਰਹੱਦ ਰਸਤੇ ਵਾਪਸੀ ਹੋਈ।

ਅਟਾਰੀ ਸਰਹੱਦ ਰਾਹੀਂ 125 ਲੋਕਾਂ ਦੀ ਵਤਨ ਵਾਪਸੀ

ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਵਿਦਿਆਰਥੀ ਜੋ ਪਾਕਿਸਤਾਨ ਵਿੱਚ ਆਪਣੀ ਪੜ੍ਹਾਈ ਕਰ ਰਹੇ ਹਨ, ਉਹ ਵੀ ਲੌਕਡਾਊਨ ਕਾਰਨ ਆਪਣੇ ਦੇਸ਼ ਆ ਗਏ ਸੀ। ਹੁਣ ਉਹ ਵੀ ਪਾਕਿਸਤਾਨ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਲਈ ਜਾ ਰਹੇ ਹਨ।

ਯੂਐਨਓ ਦੇ ਚੀਫ਼ ਮੇਜਰ ਜੋਸਫ ਪਾਕਿਸਤਾਨ ਲਈ ਹੋਏ ਰਵਾਨਾ

ਇਸ ਲੜੀ ਵਿੱਚ ਅੱਜ ਅਟਾਰੀ ਵਾਹਗਾ ਸਰਹੱਦ ਰਾਹੀਂ 125 ਲੋਕ ਪਾਕਿਸਤਾਨ ਲਈ ਰਵਾਨਾ ਹੋਏ। ਪੁਲਿਸ ਮੁਤਾਬਕ ਇਹ ਲੋਕ ਲੌਕਡਾਊਨ ਤੋਂ ਪਹਿਲਾਂ ਭਾਰਤ ਆਏ ਸਨ ਤੇ ਅੱਜ ਇਨ੍ਹਾਂ ਦੀ ਵਤਨ ਵਾਪਸੀ ਹੋਈ।

ਇਨ੍ਹਾਂ ਲੋਕਾਂ ਦੇ ਚਿਹਰੇ 'ਤੇ ਵਤਨ ਵਾਪਸ ਜਾਉਣ ਦੀ ਖੁਸ਼ੀ ਸਾਫ਼ ਝਲਕ ਰਹੀ ਸੀ। ਪਾਕਿਸਤਾਨ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਕੋਰੋਨਾ ਕਾਰਨ ਲੱਗੇ ਲੌਕਡਾਊਨ ਕਾਰਨ ਭਾਰਤ ਵਿੱਚ ਪਿਛਲੇ 7-8 ਮਹੀਨੇ ਤੋਂ ਫਸ ਗਏ ਸਨ।

ਪਾਕਿਸਤਾਨੀ ਨਿਵਾਸੀਆਂ ਨੇ ਦੱਸਿਆ ਕਿ ਉਹ ਇਲਾਜ ਲਈ ਦਿੱਲੀ ਆਏ ਸਨ ਪਰ ਲੌਕਡਾਊਨ ਕਾਰਨ ਭਾਰਤ ਵਿੱਚ ਫਸ ਗਏ ਸਨ। ਉਹ ਬਹੁਤ ਖੁਸ਼ ਹੈ ਕਿ ਸਰਕਾਰ ਨੇ ਉਨ੍ਹਾਂ ਦੀ ਮੁਸ਼ਕਲ ਹੱਲ ਕਰ ਦਿੱਤੀ ਤੇ ਉਹ ਹੁਣ ਆਪਣੇ ਪਰਿਵਾਰ ਨੂੰ ਮਿਲਣਗੇ।

ਅਟਾਰੀ ਸਰਹੱਦ 'ਤੇ ਤਾਇਨਾਤ ਪੰਜਾਬ ਪੁਲਿਸ ਦੇ ਪ੍ਰੋਟੋਕਾਲ ਅਧਿਕਾਰੀ ਅਰੁਣਪਾਲ ਸਿੰਘ ਦਾ ਕਹਿਣਾ ਹੈ ਕਿ ਅੱਜ 125 ਪਾਕਿਸਤਾਨੀ ਨਾਗਰਿਕਾਂ ਨੂੰ ਭੇਜਿਆ ਜਾਵੇਗਾ ਅਤੇ 150 ਦੇ ਕਰੀਬ ਵਿਦਿਆਰਥੀ ਵੀ ਪਾਕਿਸਤਾਨ ਜਾਣਾ ਚਾਹੁੰਦੇ ਹਨ ਜਿਨ੍ਹਾਂ ਨੂੰ ਫਿਲਹਾਲ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਹ ਲੋਕ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਰਹਿ ਰਹੇ ਸਨ। ਇਨ੍ਹਾਂ ਦਾ ਮੈਡੀਕਲ ਕਰਨ ਬਾਅਦ ਇੰਮੀਗਰੇਸ਼ਨ ਤੇ ਕਸਟਮ ਜਾਂਚ ਦੇ ਬਾਅਦ ਸਾਰੀਆਂ ਨੂੰ ਜੀਰੋ ਲਾਈਨ ਤੋਂ ਪਾਕਿਸਤਾਨ ਭੇਜ ਦਿੱਤਾ ਜਾਵੇਗਾ।

ਯੂਐਨਓ ਦੇ ਚੀਫ਼ ਮੇਜਰ ਜੋਸਫ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਲਈ ਹੋਏ ਰਵਾਨਾ

ਯੂਐਨਓ ਦੇ ਚੀਫ਼ ਮੇਜਰ ਜੋਸਫ ਪਾਕਿਸਤਾਨ ਦੌਰੇ 'ਤੇ ਹਨ। ਪੁਲਿਸ ਅਧਿਕਾਰੀ ਅਰੁਣਪਾਲ ਮੁਤਾਬਕ ਯੂਐਨਓ ਦੇ ਚੀਫ਼ ਮੇਜਰ ਜੋਸਫ ਪਾਕਿਸਤਾਨ ਵਿੱਚ ਭਾਰਤ-ਪਾਕਿ ਦੇ ਸਬੰਧਾਂ ਬਾਰੇ ਵਿਚਾਰ ਵਟਾਂਦਰੇ ਕਰਨਗੇ। ਉਹ ਜੰਮੂ-ਕਸ਼ਮੀਰ ਤੋਂ ਸਿੱਧੇ ਅਟਾਰੀ ਵਾਹਗਾ ਸਰਹੱਦ ਪਹੁੰਚੇ ਹਨ ਅਤੇ ਯੂਐਨਓ ਦੇ ਮੁਖੀ ਦੇ ਨਾਲ 6 ਮੈਂਬਰੀ ਟੀਮ ਵੀ ਸੀ।

Last Updated : Nov 4, 2020, 4:00 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.