ਅੰਮ੍ਰਿਤਸਰ : ਪਾਕਿਸਤਾਨ ਸਰਕਾਰ ਵੱਲੋਂ ਇਕ ਭਾਰਤੀ ਮਛੇਰੇ ਦੀ ਮ੍ਰਿਤਕ ਦੇਹ ਅਟਾਰੀ ਵਾਘਾ ਸਰਹੱਦ ਦੇ ਰਾਹੀਂ ਭਾਰਤ ਭੇਜੀ ਗਈ ਹੈ। ਇਹ ਮ੍ਰਿਤਕ ਦੇਹ ਪਾਕਿਸਤਾਨ ਰੇਂਜਰਾਂ ਨੇ ਭਾਰਤੀ ਬੀਐਸ ਐੱਫ ਰੇਂਜਰਾਂ ਦੇ ਹਵਾਲੇ ਕੀਤੀ। ਇਸ ਮੌਕੇ ਅਟਾਰੀ ਵਾਘਾ ਸਰਹੱਦ ਉੱਤੇ ਮੌਜੂਦ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਇਹ ਗੁਜਰਾਤ ਦੇ ਸਮੁੰਦਰ ਵਿੱਚ ਮਛਲੀਆਂ ਫੜਦਾ ਪਾਕਿਸਤਾਨ ਦੀ ਸਰਹਦ ਵਿੱਚ ਦਾਖਿਲ ਹੋ ਗਿਆ, ਜਿਸ ਦੇ ਚਲਦੇ ਪਾਕਿਸਤਾਨ ਦੀ ਪੁਲਿਸ ਵੱਲੋਂ ਇਸ ਨੂੰ ਫੜ੍ਹ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਇਸਨੂੰ ਸਜ਼ਾ ਸੁਣਾਈ ਸੀ।
ਮਛੇਰੇ ਨੂੰ ਲਿਜਾਂਦਾ ਜਾਵੇਗਾ ਗੁਜਰਾਤ : ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੀ ਮੁਨਾਰੀ ਜੇਲ ਕਰਾਚੀ ਦੇ ਵਿੱਚ ਸਜਾ ਦੇ ਦੌਰਾਨ ਇਹ ਬਿਮਾਰ ਹੋ ਗਿਆ ਤੇ ਇਸ ਦੀ ਮੌਤ ਹੋ ਗਈ। ਇਸ ਮਛੇਰੇ ਨੂੰ ਗੁਜਰਾਤ ਤੋਂ ਫਿਸ਼ਰ ਅਸਿਸਟੈਂਟ ਕਮਿਸ਼ਨਰ ਗੁਜਰਾਤ ਲੈ ਕੇ ਜਾਣਗੇ।
ਜੁਲਾਈ ਮਹੀਨੇ ਪਾਕਿ ਕੈਦੀ ਸੀ ਰਿਹਾਅ : ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਵਿੱਚ ਭਾਰਤ ਸਰਕਾਰ ਵੱਲੋਂ 18 ਦੇ ਕਰੀਬ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਸੀ। ਅਟਾਰੀ ਵਾਘਾ ਸਰਹੱਦ ਦੇ ਰਸਤਿਓਂ ਪਾਕਿਸਤਾਨ ਲਈ ਰਵਾਨਾ ਕੀਤੇ ਗਏ ਸਨ। ਇਨ੍ਹਾਂ ਵਿੱਚੋਂ 6 ਦੇ ਕਰੀਬ ਮਛੇਰਿਆਂ ਅਤੇ 6 ਕੈਦੀ ਵੀ ਸਨ, ਜੋ ਗੁਜਰਾਤ ਦੀ ਜੇਲ ਤੋਂ ਰਿਹਾਅ ਹੋ ਕੇ ਅਟਾਰੀ ਵਾਘਾ ਸਰਹੱਦ ਉੱਤੇ ਪਹੁੰਚੇ ਸਨ। ਕੈਦੀਆਂ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਸੀ ਕਿ ਅਸੀਂ 7 ਦੇ ਕਰੀਬ ਮਛੇਰੇ ਬੇੜੀ ਵਿੱਚ ਸਵਾਰ ਹੋ ਕੇ ਮੱਛੀਆਂ ਫ਼ੜ ਰਹੇ ਸੀ ਅਤੇ ਗਲਤੀ ਨਾਲ ਭਾਰਤ ਦੀ ਸਰਹੱਦ ਵਿਚ ਦਾਖਲ ਹੋ ਗਏ ਇਸ ਤੋਂ ਬਾਅਦ ਗੁਜਰਾਤ ਪੁਲਿਸ ਨੇ ਸਾਨੂੰ ਫ਼ੜ ਲਿਆ ਅਤੇ ਸਾਨੂੰ ਸਾਡੇ ਪੰਜ ਸਾਲ ਦੇ ਕਰੀਬ ਸਜਾ ਹੋਈ।
- Husband Murdered his Wife: ਇਟਲੀ ਤੋਂ ਆਏ ਪਤੀ ਵਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲ
- Karwa Chauth Mehndi : ਕਰਵਾ ਚੌਥ ਦੇ ਵਰਤ ਤੋਂ ਪਹਿਲਾਂ ਮਾਨਸਾ ਦੇ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ, ਸੁਹਾਗਣਾਂ ਲਗਵਾ ਰਹੀਆਂ ਮਹਿੰਦੀ
- Train accident in Faridkot: ਲਾਪਰਵਾਹੀ ਨੇ ਲਈ ਦੋ ਸੁਰੱਖਿਆ ਗਾਰਡਾਂ ਦੀ ਜਾਨ, ਕੰਨਾਂ 'ਚ ਹੈਡਫੋਨ ਲਗਾ ਕੇ ਕਰ ਰਹੇ ਸਨ ਰੇਲਵੇ ਟਰੈਕ ਕਰਾਸ
ਉੱਥੇ ਹੀ ਰਾਜਸਥਾਨ ਦੀ ਅਲਵਰ ਜਿਲ੍ਹੇ ਦੀ ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਦੋ ਕੈਦੀ ਆਪਣੀ ਸਜਾ ਪੂਰੀ ਕਰਕੇ ਅਟਾਰੀ ਵਾਹਘਾ ਸਰਹੱਦ ਰਾਹੀਂ ਆਪਣੇ ਵਤਨ ਰਵਾਨਾ ਹੋਏ ਸਨ। ਇਸ ਮੌਕੇ ਮੁਹੰਮਦ ਅਨੀਫ਼ ਖ਼ਾਨ ਨੇ ਦੱਸਿਆ ਕਿ ਉਹ ਨੇਪਾਲ ਦੇ ਰਸਤੇ ਭਾਰਤ ਦੀ ਸਰਹੱਦ ਵਿੱਚ ਦਾਖਲ ਹੋਇਆ ਸੀ ਤੇ ਰਾਜਸਥਾਨ ਦੀ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ 20 ਦਿਨ ਦੀ ਸਜ਼ਾ ਹੋਈ ਸੀ ਪਰ ਦੋਵਾਂ ਦੇਸ਼ਾਂ ਦੇ ਸਮਝੌਤੇ ਨੂੰ ਲੈ ਕੇ ਉਸਨੂੰ 6 ਸਾਲ ਦੇ ਕਰੀਬ ਸਜ਼ਾ ਕੱਟਣੀ ਪਈ। ਅੱਜ ਉਹ ਆਪਣੇ ਘਰ ਪਾਕਿਸਤਾਨ ਜਾ ਰਿਹਾ ਹੈ। ਉਸਨੇ ਕਿਹਾ ਉਸਦੇ ਬਜੁਰਗ ਪਹਿਲਾਂ ਭਾਰਤ ਵਿੱਚ ਹੀ ਰਹਿੰਦੇ ਸਨ।