ਅੰਮ੍ਰਿਤਸਰ : ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਇਕ ਵਾਰ ਫਿਰ ਪਾਕਿਸਤਾਨੀ ਅੱਤਵਾਦੀਆਂ ਅਤੇ ਸਮੱਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਦੇ ਜਵਾਨਾਂ ਨੇ ਡਰੋਨ ਰਾਹੀਂ ਭੇਜੇ ਗਏ ਹਥਿਆਰਾਂ ਦੀ ਖੇਪ ਜ਼ਬਤ ਕਰ ਲਈ ਹੈ। ਇਹ ਆਸਟ੍ਰੀਆ ਦਾ ਬਣਿਆ ਗਲਾਕ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਅੱਤਵਾਦੀ ਅਤੇ ਗੈਂਗਸਟਰ ਟਾਰਗੇਟ ਕਿਲਿੰਗ ਲਈ ਕਰ ਸਕਦੇ ਹਨ।
ਡਰੋਨ ਰਾਹੀਂ ਲਗਾਤਾਰ ਹੈਰੋਇਨ ਭੇਜਦਾ: ਦੱਸਣਯੋਗ ਹੈ ਕਿ ਪਾਕਿਸਤਾਨ ਆਪਣੇ ਗਲਤ ਇਰਾਦਿਆਂ ਨਾਲ ਭਾਰਤ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਰਾਹੇ ਪਾਉਣ ਲਈ ਡਰੋਨ ਰਾਹੀਂ ਲਗਾਤਾਰ ਹੈਰੋਇਨ ਭੇਜਦਾ ਰਹਿੰਦਾ ਹੈ। ਬਾਰਡਰ 'ਤੇ ਸਖਤ ਡਿਊਟੀ 'ਤੇ ਤਾਇਨਾਤ ਬੀਐਸਐਫ ਅਤੇ ਪੰਜਾਬ ਪੁਲਿਸ ਪੰਜਾਬ ਪੁਲਿਸ ਇਸ ਹਰਕਤਾਂ 'ਤੇ ਪਾਣੀ ਫੇਰ ਦਿੰਦੇ ਹਨ,ਕਈ ਜਗ੍ਹਾ ਤੋਂ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਪਰੇਸ਼ਨ ਦੌਰਾਨ ਹੈਰੋਇਨ ਅਤੇ ਡਰੋਨ ਬਰਾਮਦ ਕੀਤੇ ਗਏ ਹਨ। ਜਿੱਥੇ ਬੀਤੀ ਰਾਤ ਖਾਲੜਾ ਪਿੰਡ ਦੀ ਨਹਿਰ ਦੀ ਪਟਰੀ ਤੇ ਡਰੋਨ ਬਰਾਮਦ ਹੋਣ ਦੀ ਸਫਲਤਾ ਹਾਸਲ ਹੋਈ ਹੈ। ਉੱਥੇ ਹੀ ਅੱਜ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਖਾਲੜਾ ਵਿਖੇ ਡਰੋਨ ਰਾਹੀਂ ਸੁੱਟੇ ਦੋ ਪਿਸਟਲ ਬਰਾਮਦ ਹੋਏ ਹਨ।
- Sangrur Meritorious School Update: ਬਿਮਾਰ ਸਕੂਲੀ ਬੱਚਿਆਂ ਨੂੰ ਹਸਪਤਾਲ ਮਿਲਣ ਪੁੱਜੇ ਸਿੱਖਿਆ ਮੰਤਰੀ ਹਰਜੋਤ ਬੈਂਸ, ਖ਼ਰਾਬ ਭੋਜਨ ਖਾਣ ਨਾਲ ਹੋਏ ਸੀ ਬਿਮਾਰ
- Money Laundering Case: ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ED ਨੇ ਸੰਜੇ ਸਿੰਘ ਖਿਲਾਫ ਚਾਰਜਸ਼ੀਟ ਕੀਤੀ ਦਾਇਰ
- ਲੁਧਿਆਣਾ ਕਚਹਿਰੀ ਦੇ ਬਾਹਰ ਪਤੀ ਪਤਨੀ ਵਿਚਕਾਰ ਹੋਇਆ ਹੰਗਾਮਾ, ਦੋਵਾਂ ਨੇ ਇੱਕ ਦੂਜੇ ਦੀ ਕੀਤੀ ਖਿੱਚ ਧੂਹ
ਖਾਲੜਾ ਦੀ ਗਰਾਊਂਡ ਵਿੱਚ ਸ਼ੱਕੀ ਪੈਕਿੰਗ ਮਿਲੀ: ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡੀ ਐਸ ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਲੜਾ ਦੀ ਗਰਾਊਂਡ ਵਿੱਚ ਸ਼ੱਕੀ ਪੈਕਿੰਗ ਬਾਰੇ ਸੂਚਨਾ ਮਿਲੀ ਸੀ, ਇਸ ਦੀ ਸੂਚਨਾ 'ਤੇ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਅਤੇ ਡਰੋਨ ਦੁਆਰਾ ਸੁੱਟੇ ਜਾਣ ਦੇ ਸ਼ੱਕ ਵਿੱਚ ਜ਼ਮੀਨ ਵਿੱਚੋਂ ਪੀਲੀ ਟੇਪ ਨਾਲ ਲਪੇਟੇ ਪੈਕਿਟ ਬਰਾਮਦ ਹੋਏ ਜਿਨ੍ਹਾਂ ਨੂੰ ਖੋਲ ਕੇ ਦੇਖਣ ਤੇ ਦੋ ਪਿਸਤੌਲ ਬਰਾਮਦ ਕੀਤੇ ਗਏ, ਜਿਨ੍ਹਾਂ ਵਿੱਚੋਂ ਇੱਕ ਦੇ ਡਿੱਗਣ ਨਾਲ ਟੁੱਟ ਗਿਆ। ਇਹ ਦੋਵੇਂ ਪਿਸਤੌਲ ਆਸਟਰੀਆ ਵਿੱਚ ਬਣੇ ਹਨ।ਪੁਲਿਸ ਅਤੇ ਬੀਐਸਐਫ ਇਤਰਾਜ਼ਯੋਗ/ਗੈਰ-ਕਾਨੂੰਨੀ ਵਸਤੂਆਂ ਦੀ ਬਰਾਮਦਗੀ ਲਈ ਸਰਚ ਆਪਰੇਸ਼ਨ ਕਰ ਰਹੇ ਹਨ। ਇਸ ਸਬੰਧੀ ਥਾਣਾ ਖਾਲੜਾ ਵਿਖੇ ਮੁਕੱਦਮਾ ਨੰਬਰ 146 ਮਿਤੀ 2/12/23,10/11/12 ਏਅਰਕ੍ਰਾਫਟ ਐਕਟ 1934 ਅਤੇ 25 ਅਸਲਾ ਐਕਟ ਤਹਿਤ ਦਰਜ ਕਰਕੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੋ ਗਲੋਕ ਪਿਸਤੌਲ ਭੇਜੇ ਸਨ: ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਪੈਕਟ ਵਿੱਚ ਦੋ ਪਿਸਤੌਲ ਭੇਜੇ ਗਏ ਸਨ। ਇਹ ਆਸਟ੍ਰੀਆ ਦੀ ਬਣੀ ਅਤਿ-ਆਧੁਨਿਕ ਗਲੋਕ ਪਿਸਤੌਲ ਸੀ। ਇਸ ਦੇ ਨਾਲ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਪਿਸਤੌਲ ਦੀ ਵਰਤੋਂ ਟਾਰਗੇਟ ਕਿਲਿੰਗ ਲਈ ਕੀਤੀ ਜਾਂਦੀ ਹੈ।