ਅੰਮ੍ਰਿਤਸਰ: ਪੰਜਾਬ ਭਰ ਦੀਆਂ ਸਮੂਹ ਸਿੱਖ ਜਥੇਬੰਦੀਆਂ (Sikh Organizations) ਵੱਲੋਂ ਬਾਰਡਰ ਆਈ (Border IG) ਜੀ ਨੂੰ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਸਿਰਲੱਥ ਖਾਲਸਾ ਸਿੱਖ ਜਥੇਬੰਦੀ ਦੇ ਆਗੂ ਬਲਬੀਰ ਸਿੰਘ ਮੁੱਛਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਭਰ ਵਿੱਚੋਂ ਸਮੂਹ ਜਥੇਬੰਦੀਆਂ ਇਕੱਠੀਆਂ ਹੋ ਕੇ ਪੁੱਜੀਆਂ ਹਨ ਅਤੇ ਇਕ ਮੰਗ ਪੱਤ ਰਾਹੀਂ ਨਸ਼ੇ ਉੱਤੇ ਲਗਾਮ ਲਗਾਉਣ ਦੀ ਮੰਗ (Demanded to curb drugs )ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਸ਼ਰ੍ਹੇਆਮ ਪਿੰਡਾਂ ਦੇ ਵਿੱਚ ਨਸ਼ਾ ਵੇਚਿਆ ਜਾ ਰਿਹਾ ਹੈ ਅਤੇ ਨਸ਼ੇ ਦੇ ਸੌਦਾਗਰ ਬਿਨਾਂ ਕਿਸੇ ਡਰ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ।ਜਥੇਬੰਦੀ ਆਗੂਆਂ ਨੇ ਪ੍ਰਸ਼ਾਸਨ ਤੋਂ ਨਸ਼ੇ ਦੇ ਸੌਦਾਗਰਾਂ ਉੱਤੇ ਬਣਦੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।
ਉਨ੍ਹਾ ਕਿਹਾ ਗੁਰਘਰਾਂ ਅਤੇ ਧਾਰਮਿਕ ਸਥਾਨਾਂ ਲਈ ਆਉਣ ਵਾਲੀਆਂ ਰਾਹਾਂ ਉੱਤੇ ਨਸ਼ਾ ਵਿਕਣਾ ਬੰਦ ਕਰਵਾਇਆ ਜਾਵੇ ਕਿਉਂਕਿ ਇਸ ਨਾਲ ਮੱਥਾ ਟੇਕਣ ਆਉਣ ਵਾਲੀਆਂ ਸੰਗਤਾਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੋਈ ਨੌਜਵਾਨ ਬੱਚਾ ਨਸ਼ੇ ਦੇ ਕਾਰਨ ਟੀਕਾ ਲਗਾ ਕੇ ਮਰਦਾ ਹੈ ਤਾਂ ਅਧਿਕਾਰੀ ਜਵਾਬਦੇਹ ਹੋਣ ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੇ ਖਿਲਾਫ ਅਸੀਂ ਵੀ ਕਾਰਵਾਈ ਕਰ ਸਕਦੇ ਹਾਂ, ਪਰ ਅਸੀਂ ਪ੍ਰਸ਼ਾਸਨ ਨੂੰ ਇਕ ਵਾਰ ਚੇਤਾਉਣਾ ਚਾਹੁੰਦੇ ਹਾਂ, ਉਨ੍ਹਾਂ ਦਾ ਸਹਿਯੋਗ ਚਾਹੁੰਦੇ ਹਾਂ ਕਿ ਇਨ੍ਹਾਂ ਨਸ਼ੇ ਦੇ ਸੌਦਾਗਰਾਂ ਉੱਤੇ ਸਖਤ ਕਾਰਵਾਈ(Strict action on drug dealers) ਕੀਤੀ ਜਾਵੇ
ਜਥੇਬੰਦੀ ਆਗੂਆਂ ਨੇ ਅੱਗੇ ਕਿਹਾ ਕਿ ਜਿਹੜੇ ਥਾਣਿਆਂ ਦੇ ਵਿਚ ਪੁਲਿਸ ਅਧਿਕਾਰੀ ਬੈਠੇ ਹਨ ਉਹ ਕੋਈ ਠੋਸ ਕਾਰਵਾਈ ਨਸ਼ੇ ਸੌਦਾਗਰਾਂ ਉੱਤੇ ਨਹੀਂ ਕਰ ਰਹੇ ਜਿਸ ਦੇ ਚੱਲਦੇ ਅੱਜ ਮਜਬੂਰਨ ਬਾਰਡਰ ਆਈਜੀ ਰੇਂਜ ਨੂੰ ਮੰਗ ਪੱਤਰ ਦੇਣਾ ਪਿਆ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਵੱਲੋਂ ਵੀ ਕੋਈ ਕਾਰਵਾਈ ਨਾ ਕੀਤੀ ਗਈ ਤੇ ਸਾਡੇ ਵੱਲੋਂ ਪ੍ਰਸ਼ਾਸਨ ਦੇ ਖ਼ਿਲਾਫ਼ ਪੱਕਾ ਮੋਰਚਾ ਲਗਾਇਆ (A firm front against the administration) ਜਾਵੇਗਾ।
ਇਹ ਵੀ ਪੜ੍ਹੋ: ਖਾਲੀ ਹੱਥ ਪਰਤੀ ਤਰਨਤਾਰਨ ਪੁਲਿਸ, ਨਹੀਂ ਮਿਲਿਆ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਰਿਮਾਂਡ