ਅੰਮ੍ਰਿਤਸਰ: ਬੀਤੇ ਦਿਨੀ 3 ਖੇਤੀ ਆਰਡੀਨੈਂਸ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਬਿਆਨ 'ਤੇ ਟਿੱਪਣੀ ਕਰਦਿਆਂ ਪੰਜਾਬੀਆਂ ਬਾਰੇ ਸ਼ੋਸਲ ਮੀਡੀਆ (Social media) 'ਤੇ ਭੱਦੀ ਸ਼ਬਦਾਵਲੀ ਕਰਨ ਵਾਲੀ ਕੰਗਨਾ ਰਣੌਤ (Kangana Ranaut) ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਅੰਮ੍ਰਿਤਸਰ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਦੇ ਆਗੂ ਅਨਿਲ ਵਸ਼ੀਸਟ (Anil Vashisht) ਅਤੇ ਹੋਰ ਵਰਕਰਾਂ ਵੱਲੋਂ ਕੰਗਨਾ ਰਣੋਤ (Social media) ਦੇ ਪੁਤਲੇ 'ਤੇ ਜੁੱਤੀਆਂ ਦੇ ਹਾਰ ਪਾ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਜਮ ਕੇ ਨਾਅਰੇਬਾਜੀ ਕੀਤੀ ਗਈ।
ਜਿਸ ਦੇ ਚਲਦੇ ਵਿਰੋਧ ਵੱਜੋਂ ਅਸੀਂ ਅੰਮ੍ਰਿਤਸਰ ਦੇ ਚਾਟੀਵਿੰਡ ਗੇਟ ਵਿਖੇ ਕੰਗਨਾ ਰਣੋਤ (Kangana Ranaut) ਦੇ ਪੁਤਲੇ ਨੂੰ ਜੁਤੀਆ ਦਾ ਹਾਰ ਪਾ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਉਸਨੂੰ ਇਸ ਭੱਦੀ ਸ਼ਬਦਾਵਲੀ ਦੀ ਵਰਤੋਂ ਨਾ ਕਰਨ ਅਤੇ ਆਪਣਾ ਦਿਮਾਗੀ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਹੈ।
ਉਹਨਾ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਅਤੇ ਸ਼ਹੀਦੀ ਸੁਰਮਿਆ ਦੀ ਧਰਤੀ ਹੈ ਅਜਿਹੇ ਸੂਬੇ ਦੇ ਲੋਕਾਂ ਬਾਰੇ ਗਲਤ ਟਿੱਪਣੀ ਕਰਨਾ ਬਹੁਤ ਹੀ ਮੰਦਭਾਗਾ ਹੈ। ਜਿਸ ਬਾਰੇ ਉਸਨੂੰ ਸੋਚ ਸਮਝ ਕੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: '84 ਦੇ ਮੁੱਦੇ 'ਤੇ ਕੰਗਨਾ ਦਾ ਭੜਕਾਉ ਬਿਆਨ