ETV Bharat / state

Amritsar news: ਨਿਹੰਗ ਸਿੰਘਾਂ ਅਤੇ ਕ੍ਰਿਸਚਨ ਭਾਈਚਾਰੇ 'ਚ ਇੱਕ ਵਾਰ ਫਿਰ ਹੋਇਆ ਤਕਰਾਰ, ਨਿਹੰਗ ਸਿੰਘਾਂ 'ਤੇ ਹਮਲਾ ਕਰਨ ਦੇ ਇਲਜ਼ਾਮ - Amritsar latest news

ਪੰਜਾਬ ਵਿੱਚ ਕ੍ਰਿਸਚਨ ਭਾਈਚਾਰੇ ਅਤੇ ਸਿੱਖਾਂ ਵਿਚਕਾਰ ਤਕਰਾਰ ਚਲਦਾ ਆ ਰਿਹਾ ਹੈ। ਹੁਣ ਤਾਜ਼ਾ ਘਟਨਾ ਅੰਮ੍ਰਿਤਸਰ ਤੋਂ ਸਾਹਮਣੇ ਆਏ ਹੈ। ਜਿੱਥੇ ਕ੍ਰਿਸਚਨ ਭਾਈਚਾਰੇ ਨੇ ਨਿਹੰਗ ਸਿੰਘਾਂ ਉਤੇ ਇਲਜ਼ਾਮ ਲਗਾਏ ਹਨ, ਪੜੋ ਕੀ ਹੈ ਪੂਰਾ ਮਾਮਲਾ...

Amritsar news
Amritsar news
author img

By

Published : Apr 8, 2023, 5:21 PM IST

Amritsar news

ਅੰਮ੍ਰਿਤਸਰ : ਪਿਛਲੇ ਕੁਝ ਮਹੀਨੇ ਪਹਿਲਾਂ ਅੰਮ੍ਰਿਤਸਰ 'ਤੇ ਮਹਿਤਾ ਰੋਡ ਉਤੇ ਕ੍ਰਿਸ਼ਚਨ ਭਾਈਚਾਰੇ ਅਤੇ ਨਿਹੰਗ ਜਥੇਬੰਦੀਆਂ ਵਿਚ ਇਕ ਖ਼ੂਨੀ ਟਕਰਾਅ ਹੋਇਆ ਸੀ। ਇਸ ਤੋਂ ਬਾਅਦ ਅੱਜ ਇਕ ਵਾਰ ਫਿਰ ਤੋਂ ਇਸਾਈ ਭਾਈਚਾਰੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹਨਾਂ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ ਦੇ ਉਤੇ ਕੁਝ ਨਿਹੰਗ ਸਿੰਘਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸਾਈ ਭਾਈਚਾਰੇ ਨੇ ਦੱਸੀ ਝਗੜੇ ਦੀ ਕਹਾਣੀ: ਇਸਾਈ ਭਾਈਚਾਰੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਸ਼ੋਭਾ ਯਾਤਰਾ ਕੱਥੂਨੰਗਲ ਤੋਂ ਸ਼ੁਰੂ ਕਰ ਕੇ ਬਟਾਲੇ ਤੱਕ ਕੀਤੀ ਗਈ ਸੀ। ਜਿਸ ਦੌਰਾਨ ਨਿਹੰਗ ਸਿੰਘਾਂ ਨੇ ਦੋ ਗੱਡੀਆਂ 'ਤੇ ਆ ਕੇ ਉਹਨਾਂ ਦੇ ਨਾਲ ਮਾਰਕੁਟਾਈ ਕੀਤੀ। ਜਿਸ ਵਿੱਚ ਉਨ੍ਹਾਂ ਦੇ ਕੁਝ ਸ਼ਰਧਾਲੂ ਵੀ ਜ਼ਖਮੀ ਹੋਏ ਹਨ ਉਨ੍ਹਾਂ ਕਿਹਾ ਕਿ ਇਸਦੇ ਚੱਲਦੇ ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਜਿੰਨੀ ਦੇਰ ਤੱਕ ਪੁਲਿਸ ਪ੍ਰਸ਼ਾਸ਼ਨ ਵੱਲੋਂ ਹਮਲਾਵਰਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਓਨੀ ਦੇਰ ਤੱਕ ਉਹ ਇਹ ਧਰਨਾ ਨਹੀਂ ਚੁੱਕਣਗੇ। ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਸਿੱਖਾਂ ਦੇ ਭੇਸ ਵਿੱਚ ਆਏ ਹਮਲਾਵਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਹੁੰਦੇ ਉਨੀ ਦੇਰ ਤੱਕ ਰੋਸ ਪ੍ਰਦਰਸ਼ਨ ਜਾਰੀ ਰਹੇਗਾ ਅਤੇ ਅਸੀਂ ਸੰਘਰਸ਼ ਹੋਰ ਤਿੱਖਾ ਕਰਨਗੇ।

ਪੁਲਿਸ ਦਾ ਬਿਆਨ: ਦੂਸਰੇ ਪਾਸੇ ਇਸ ਮਾਮਲੇ ਵਿੱਚ ਫਤਿਹਗੜ੍ਹ ਚੂੜੀਆਂ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਨੌਜਵਾਨ ਦੇ ਅਨੁਸਾਰ ਉਹ ਦੇਰ ਰਾਤ ਆਪਣੇ ਪਨੀਰ ਲੈਣ ਲਈ ਜਦੋਂ ਦੁਕਾਨ ਤੇ ਪਹੁੰਚਿਆ ਪਿੱਛੇ ਤੋਂ ਆਏ ਦੋ ਨੌਜਵਾਨਾਂ ਨੇ ਉਸ ਨੂੰ ਗੱਡੀ ਸਾਈਟ ਤੇ ਕਰਨ ਲਈ ਕਿਹਾ ਅਤੇ ਬਾਅਦ ਵਿੱਚ ਉਸ ਦੇ ਮਗਰ ਆ ਕੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਕਿਹਾ ਕਿ ਇਸਾਈ ਭਾਈਚਾਰੇ ਨੇ ਸੋਭਾ ਯਾਤਰਾ ਕੀਤੀ ਹੈ ਉਹ ਮੇਨ ਰੋਡ ਉਤੇ ਸੀ ਜਿਸ ਨੂੰ ਕਰਨ ਲਈ ਖਾਸ ਇਜ਼ਾਜਤ ਦੀ ਲੋੜ ਸੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਗੁਰਦਾਸਪੁਰ ਵਿੱਚ ਕੱਢੀ ਜਾ ਰਹੀ ਸੀ ਜਾ ਫਿਰ ਅੰਮ੍ਰਿਤਸਰ ਵਿੱਚ ਹੋਈ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮਸੀਹ ਭਾਈਚਾਰੇ ਦੇ ਲੋਕ ਸੋਭਾ ਯਾਤਰਾ ਸਮੇਂ ਪੁਲਿਸ ਉਤੇ ਸੁਰੱਖਿਆ ਨਾਂ ਦੇਣ ਦੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਸੀ ਫਿਰ ਵੀ ਉਨ੍ਹਾਂ ਨੂੰ ਮੁੁਹੱਇਆ ਨਹੀਂ ਕਰਵਾਈ ਗਈ।

ਇਹ ਵੀ ਪੜ੍ਹੋ:- ਐੱਨਸੀਈਆਰਟੀ ਦੇ ਸਿਲੇਬਸ ਉੱਤੇ ਐੱਸਜੀਪੀਸੀ ਨੇ ਜਤਾਇਆ ਇਤਰਾਜ਼, ਗਲਤ ਜਾਣਕਾਰੀ ਨੂੰ ਤੁਰੰਤ ਹਟਾਉਣ ਦੀ ਕੀਤੀ ਮੰਗ

ETV Bharat Logo

Copyright © 2025 Ushodaya Enterprises Pvt. Ltd., All Rights Reserved.