ਅੰਮ੍ਰਿਤਸਰ: ਜ਼ਿਲ੍ਹੇ ’ਚ ਭਾਰਤ ਪਾਕਿਸਤਾਨ ਵੰਡ ਮੌਕੇ ਮਾਰੇ ਗਏ ਲੋਕਾਂ ਦੀ ਯਾਦ ਨੂੰ ਸਮਰਪਿਤ ਸਮਾਰਕ ਜਿਸ ਨੂੰ ਮੁੜ ਤੋਂ ਤਿਆਰ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਸਮਾਰਕ ਨੈਸ਼ਨਲ ਹਾਈਵੇ ਅਤੇ ਸੁੰਦਰੀ ਕਰਨ ਦੀ ਭੇਂਟ ਚੜ ਗਿਆ ਸੀ ਪਰ ਹੁਣ ਇਸ ਨੂੰ ਮੁੜ ਬਣਾਇਆ ਜਾ ਰਿਹਾ ਹੈ। ਇਸ ਸਮਾਰਕ ਨੂੰ ਅਟਾਰੀ ਵਾਹਘਾ ਸਰਹੱਦ ’ਤੇ ਬਣਾਇਆ ਗਿਆ ਹੈ। ਜਿਸਦਾ ਫੋਕਲੋਰ ਰਿਸਰਚ ਅਕੈਡਮੀ ਵੱਲੋਂ ਜਾਇਜਾ ਲਿਆ ਗਿਆ।
ਇਸ ਦੌਰਾਨ ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਦੱਸਿਆ ਕਿ ਇਹ ਯਾਦਗਾਰੀ ਸਮਾਗਮ ਲਗਭਗ ਮੁਕੰਮਲ ਹੋਣ ਦੀ ਕਗਾਰ ’ਤੇ ਹੈ। ਬਸ ਕੁਝ ਥਾਂ ’ਤੇ ਹੀ ਪੱਥਰ ਲਗਾਉਣ ਦਾ ਕੰਮ ਹੀ ਬਾਕੀ ਰਹਿ ਗਿਆ ਹੈ, ਜੋ ਕਿ ਜਲਦ ਮੁਕੰਮਲ ਹੋ ਜਾਵੇਗਾ।
ਨਾਲ ਹੀ ਉਨ੍ਹਾਂ ਨੇ ਦੱਸਿਆ ਕਿ 14 ਅਗਸਤ ਨੂੰ ਫੋਕਲੋਰ ਰਿਸਰਚ ਅਕੈਡਮੀ ਅਤੇ ਹਿੰਦ ਪਾਕਿ ਦੋਸਤੀ ਮੰਚ ਵੱਲੋਂ ਇੱਥੇ ਮੋਮਬੱਤੀਆਂ ਜਗ੍ਹਾਂ ਸਮਾਗਮ ਕੀਤਾ ਜਾਵੇਗਾ। ਇਹ ਯਾਦਗਾਰ ਪਹਿਲਾ ਨੈਸ਼ਨਲ ਹਾਈਵੇ ਦੇ ਬਣਨ ਨਾਲ ਖਰਾਬ ਹੋ ਗਿਆ ਸੀ ਜਿਸ ਦਾ ਮੁੜ ਨਵੀਨੀਕਰਨ ਕੀਤਾ ਜਾ ਰਿਹਾ ਹੈ। ਜਲਦ ਹੀ ਲੋਕ ਇਸਨੂੰ ਦੇਖਣ ਲਈ ਆ ਸਕਣਗੇ।