ਅੰਮ੍ਰਿਤਸਰ: ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਸੁਖਚੈਨ ਸਿੰਘ ਅਤੇ ਮਾਤਾ ਵਰਿੰਦਰ ਕੌਰ ਦਾ ਪੁੱਤਰ ਹਰਸਿਮਰਨ ਸਿੰਘ 7 ਨਵੰਬਰ ਨੂੰ ਘਰੋਂ ਲਾਪਤਾ ਹੋ ਗਿਆ। ਜਿਸ ਦੀ ਭਾਲ ਉਹ ਲਗਾਤਾਰ ਕਰ ਰਹੇ ਹਨ। ਇਨ੍ਹਾਂ ਦਾ ਪੁੱਤਰ ਆਸਟ੍ਰੇਲੀਆ ਦੀ ਫਾਈਲ ਲਗਾ ਕੇ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਅਚਾਨਕ ਹੀ ਘਰੋਂ ਕੋਈ ਕੰਮ ਲਈ ਗਿਆ ਤਾਂ ਹਜੇ ਤੱਕ ਵਾਪਸ ਨਹੀਂ ਪਰਤਿਆ। ਅੱਜ ਵੀ ਇਹ ਮਾਂ ਬਾਪ ਆਪਣੇ ਪੁੱਤਰ ਦੀ ਉਡੀਕ ਕਰ ਰਹੇ ਹਨ। ਜੋ ਵੀ ਇਸ ਨੌਜਵਾਨ ਦਾ ਪਤਾ ਦੱਸੇਗਾ ਉਸ ਨੂੰ 10 ਹਜ਼ਾਰ ਰੁਪਏ ਇਨਾਮ ਦੇਣ ਦੀ ਗੱਲ ਵੀ ਕਰ ਰਹੇ ਹਨ।
ਆਸਟ੍ਰੇਲੀਆ ਦੀ PR: ਅੰਮ੍ਰਿਤਸਰ ਦੀ ਜਿਥੇ ਇੱਕ ਅੰਮ੍ਰਿਤਧਾਰੀ ਇੰਜੀਨਅਰ ਨੌਜਵਾਨ ਜੋ ਕਿ ਪੇਸ਼ੇ ਤੋਂ ਇੰਜੀਨੀਅਰ ਸੀ ਅਤੇ ਉਸ ਵੱਲੋਂ ਵਿਦੇਸ਼ਾਂ ਵਿਚ ਸਭ ਨਾਲੋਂ ਮੁਸ਼ਕਿਲ ਦੇਸ਼ ਦੀ ਪੀ ਆਰ (PR) ਵੀ ਹਾਸਲ ਕਰ ਲਈ ਸੀ ਪਰ ਜਿਸ ਤਰ੍ਹਾਂ ਹੀ ਉਸ ਦੀ ਪੀਆਰ (PR) ਆਈ ਦਾ ਉਹ ਆਪਣੇ ਘਰ ਬਾਹਰ ਕਿਸੇ ਕੰਮ ਲਈ ਗਿਆ ਤਾਂ ਅੱਜ ਤੱਕ ਵਾਪਸ ਨਹੀਂ ਪਰਤਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਮਾਂ-ਬਾਪ ਦਾ ਰੋ-ਰੋ ਕੇ ਬੁਰਾ ਹਾਲ ਹੈ।
ਅਚਾਨਕ ਹੀ ਘਰੋ ਚਲਾ ਗਿਆ: ਬੁੱਢੀਆਂ ਅੱਖਾਂ ਆਪਣੇ ਪੁੱਤਰ ਦੀ ਉਡੀਕ ਕਰ ਰਹੀਆਂ ਹਨ ਉਸਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਬਹੁਤ ਲਾਇਕ ਸੀ ਅਤੇ ਉਸ ਵੱਲੋਂ ਵਿਦੇਸ਼ ਜਾਣ ਲਈ ਬਹੁਤ ਸਾਰੇ ਟੈਸਟ ਵੀ ਪਾਸ ਕੀਤੇ ਗਏ ਉਸ ਨੇ ਆਸਟ੍ਰੇਲੀਆ ਦੀ ਲਈ ਅਪਲਾਈ ਕੀਤਾ ਸੀ ਤਾਂ ਉਸਨੂੰ ਪੀਆਰ ਦੀ ਆਫਰ ਵੀ ਆ ਗਈ ਸੀ ਪਰ ਉਹ ਅਚਾਨਕ ਇਹ ਆਪਣੇ ਘਰੋਂ ਗਾਇਬ ਹੋ ਗਿਆ।
ਮਾਤਾ ਪਿਤਾ ਦਾ ਰੋ ਰੋ ਬੁਰਾ ਹਾਲ: ਗੁੰਮਸ਼ੁਦਾ ਪੁੱਤਰ ਦੀ ਯਾਦ ਵਿੱਚ ਮਾਂ-ਬਾਪ ਰੋ-ਰੋ ਕੇ ਬੁਰਾ ਹਾਲ ਹੈ ਅੱਗੇ ਉਨ੍ਹਾਂ ਦੱਸਿਆ ਕਿ ਨਾ ਤਾਂ ਉਸ ਕੋਲ ਕੋਈ ਡਾਕੂਮੈਂਟ ਹਨ ਅਤੇ ਨਾ ਹੀ ਉਹ ਆਪਣਾ ਮੋਬਾਇਲ ਫੋਨ ਲੈ ਗਿਆ ਹੈ ਉਸ ਦੀ ਜਗ੍ਹਾ ਜਗ੍ਹਾ ਉਤੇ ਭਾਲ ਕੀਤੀ ਜਾਂ ਰਹੀ ਹੈ। ਉਹਨਾਂ ਵੱਲੋਂ ਪੁੱਛਗਿੱਛ ਕੀਤੀ ਗਈ ਪਰ ਹਜੇ ਤੱਕ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਮਾਤਾ ਵਰਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰ ਦੀ ਆਸ ਵਿੱਚ ਦਿਨ ਰਾਤ ਰੱਬ ਅੱਗੇ ਝੋਲੀਆਂ ਅੱਡ ਰਹੀ ਹੈ ਅਤੇ ਸੁਤੇ ਵੀ ਆਪਣੇ ਪੁੱਤਰ ਨੂੰ ਆਵਾਜ਼ ਮਾਰਦੀ ਹੈ। ਜੇਕਰ ਉਨ੍ਹਾਂ ਦੇ ਪੁੱਤਰ ਦੀ ਤਸਵੀਰ ਵੇਖਣ ਤੋਂ ਬਾਅਦ ਕੋਈ ਵੀ ਵਿਅਕਤੀ ਉਨ੍ਹਾਂ ਦੀ ਮਦਦ ਕਰਦਾ ਹੈ ਤਾਂ ਉਹ ਉਨ੍ਹਾਂ ਦਾ ਧੰਨਵਾਦ ਕੀਤਾ ਜਾਵੇਗਾ। ਉਸ ਵਿਅਕਤੀ ਨੂੰ ਉੱਚ ਇਨਾਮ ਵੀ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:- AIUDF ਦੇ ਸੰਸਦ ਮੈਂਬਰ ਅਜਮਲ ਨੇ ਔਰਤਾਂ ਅਤੇ ਹਿੰਦੂਆਂ ਉੱਤੇ ਦਿੱਤੇ ਬਿਆਨ ਲਈ ਮੰਗੀ ਮੁਆਫੀ