ETV Bharat / state

Punjab Flood News: ਪ੍ਰਵਾਸੀਆਂ ਨੂੰ ਸਤਾਇਆ ਹੜ੍ਹ ਦਾ ਡਰ, ਮਜ਼ਬੂਰੀ 'ਚ ਕਰ ਰਹੇ ਘਰ ਵਾਪਸੀ - Punjab Flood update

ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਵੇਖਣ ਨੂੰ ਮਿਲ ਰਹੀ ਹੈ, ਪਰਵਾਸੀ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਨ, ਪਰ ਰੇਲਵੇ ਸੇਵਾਵਾਂ ਬਹਾਲ ਨਾ ਹੋਣ ਕਾਰਨ ਦਿੱਕਤਾਂ ਆ ਰਹੀਆਂ ਹਨ। ਪਰਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਪਿੰਡਾਂ ਵਿੱਚ ਹੜ੍ਹ ਆਏ ਹਨ ਇਸ ਲਈ ਘਰ ਜਾਣਾ ਚਾਹੁੰਦੇ ਹਨ।

Migrants are haunted by fear of flood waters, forced to return home, stuck at stations
Punjab Flood News :ਪ੍ਰਵਾਸੀਆਂ ਨੂੰ ਸਤਾਇਆ ਹੜ੍ਹ ਦੇ ਪਾਣੀਆਂ ਦਾ ਡਰ, ਮਜਬੂਰੀ 'ਚ ਕਰ ਰਹੇ ਘਰ ਵਾਪਸੀ,ਸਟੇਸ਼ਨਾਂ 'ਤੇ ਫਸੇ
author img

By

Published : Jul 15, 2023, 12:24 PM IST

ਪੰਜਾਬ ਵਿੱਚ ਪ੍ਰਵਾਸੀਆਂ ਨੂੰ ਸਤਾਉਣ ਲੱਗਾ ਹੜ੍ਹਾਂ ਦਾ ਡਰ

ਅੰਮ੍ਰਿਤਸਰ: ਪੰਜਾਬ ਵਿੱਚ ਹੜ੍ਹ ਆਉਣ ਤੋਂ ਬਾਅਦ ਜਿੱਥੇ ਪੰਜਾਬ ਵਾਸੀਆਂ ਦਾ ਹਾਲ ਬੇਹਾਲ ਹੈ ਉਸ ਤਰ੍ਹਾਂ ਹੀ ਪੰਜਾਬ ਵਿੱਚ ਰਹਿਣ ਵਾਲੇ ਪਰਵਾਸੀ ਵੀ ਇਹਨਾਂ ਹਲਾਤਾਂ ਤੋਂ ਡਰੇ ਹੋਏ ਹਨ। ਜੋ ਕਿ ਹੁਣ ਉਹ ਆਪਣੇ ਘਰਾਂ ਨੂੰ ਵਾਪਿਸ ਜਾਣਾ ਚਾਹੁੰਦੇ ਹਨ, ਪਰ ਇਸ ਵੇਲੇ ਉਹ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਫਸ ਗਏ ਹਨ। ਦੱਸ ਦਈਏ ਕਿ ਇਹ ਲੋਕ ਟਰੇਨ ਦੇ ਰਾਹੀਂ ਆਪਣੇ ਘਰਾਂ ਨੂੰ ਜਾਣ ਲਈ ਰੇਲਵੇ ਸਟੇਸ਼ਨ 'ਤੇ ਬੈਠੇ ਹਨ, ਪਰ ਹੜ੍ਹਾਂ ਕਾਰਨ ਰੇਲਵੇ ਵਿਭਾਗ ਵੱਲੋਂ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਇਹ ਰੇਲਵੇ ਸਟੇਸ਼ਨਾਂ ਉੱਤੇ ਫਸੇ ਹੋਏ ਹਨ।

ਰੇਲਵੇ ਵਿਭਾਗ ਵੱਲੋਂ ਨਹੀਂ ਦਿੱਤੀ ਜਾ ਰਹੀ ਸਹੀ ਜਾਣਕਾਰੀ : ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਅਸੀਂ ਪਿਛਲੇ ਦੋ ਤਿੰਨ ਦਿਨਾਂ ਤੋਂ ਇਥੇ ਰੇਲਵੇ ਸਟੇਸ਼ਨ 'ਤੇ ਫਸੇ ਹੋਏ ਹਾਂ, ਸਾਨੂੰ ਕਿਹਾ ਜਾ ਰਿਹਾ ਹੈ ਟਰੇਨ ਦੇਰੀ ਨਾਲ ਆਵੇਗੀ। ਕਦੀ ਕਿਹਾ ਜਾਂਦਾ ਹੈ ਰੱਦ ਕਰ ਦਿੱਤੀ ਗਈ ਹੈ, ਸਾਨੂੰ ਸਹੀ ਜਾਣਕਾਰੀ ਰੇਲਵੇ ਵਿਭਾਗ ਵੱਲੋਂ ਨਹੀਂ ਦਿੱਤੀ ਜਾ ਰਹੀ ਹੈ। ਪ੍ਰਵਾਸੀਆਂ ਨੇ ਕਿਹਾ ਕਿ ਸਾਡੇ ਬਿਹਾਰ ਦੇ ਵਿੱਚ ਹੜ੍ਹ ਆਏ ਹੋਏ ਹਨ। ਸਾਡੇ ਪਰਿਵਾਰ ਇਹਨਾਂ ਹੜ੍ਹਾਂ ਤੋਂ ਪ੍ਰੇਸ਼ਾਨ ਹਨ। ਜਿਸ ਕਾਰਨ ਸਾਨੂੰ ਉਹਨਾਂ ਦੀ ਬਹੁਤ ਚਿੰਤਾ ਹੋ ਰਹੀ ਹੈ ਤੇ ਅਸੀਂ ਵਾਪਿਸ ਜਾਣਾ ਚਾਹੁੰਦੇ ਹਾਂ। ਉਹਨਾਂ ਕਿਹਾ ਕਿ ਰੇਲਵੇ ਸਟੇਸ਼ਨ ਤੇ ਯਾਤਰੀਆਂ ਲਈ ਕੋਈ ਵੀ ਸੁਵਿਧਾ ਨਹੀਂ ਹੈ। ਉਹਨਾਂ ਕਿਹਾ ਕਿ ਨਾ ਤਾਂ ਪੀਣ ਲਈ ਪਾਣੀ ਹੈ ਅਤੇ ਨਾ ਹੀ ਬਾਥਰੂਮਾਂ ਵਿੱਚ ਸਫਾਈ ਦਾ ਕੋਈ ਸਹੀ ਪ੍ਰਬੰਧ ਹੈ। ਇਥੇ ਬਾਥਰੂਮ ਜਾਣ ਲਈ ਵੀ ਦਸ-ਦਸ ਰੁਪਏ ਦੇਣ ਪੈਂਦੇ ਹਨ।

ਸਿੱਖ ਭਾਈਚਾਰੇ ਵੱਲੋਂ ਕੀਤੀ ਜਾ ਰਹੀ ਲੰਗਰ ਦੀ ਸੇਵਾ: ਕੁੱਝ ਯਾਤਰੀਆਂ ਨੇ ਦੱਸਿਆ ਕਿ ਪੰਜਾਬੀ ਸਿੱਖ ਭਾਈਚਾਰੇ ਦੇ ਲੋਕ ਲੰਗਰ ਦੀ ਕਮੀ ਨਹੀਂ ਆਉਂਣ ਦਿੰਦੇ ਅਤੇ ਉਹਨਾਂ ਨੂੰ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ। ਪਰ ਰੇਲਵੇ ਵਿਭਾਗ ਵਲੋਂ ਯਾਤਰੀਆਂ ਕੋਈ ਵੀ ਸਹੁਲਤ ਨਹੀਂ ਦਿੱਤੀ ਜਾ ਰਹੀ। ਜਿਸ ਦੇ ਕਾਰਣ ਟ੍ਰੇਨ ਦੀ ਆਵਾਜਾਈ ਸਬੰਧੀ ਵੀ ਸਹੀ ਜਾਨਕਾਰੀ ਉਪਲਬਧ ਨਹੀਂ ਕਰਵਾਈ ਜਾ ਰਹੀ।ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਕਈ ਇਲਾਕਿਆਂ ਵਿੱਚ ਦਰਿਆਵਾਂ ਦੇ ਬੰਨ੍ਹ ਟੁੱਟਣ ਕਾਰਨ ਕਈ-ਕਈ ਪਿੰਡ ਡੁੱਬ ਗਏ ਹਨ। ਕਿਸਾਨਾਂ ਦੀ ਕਈ ਸੈਂਕੜੇ ਏਕੜ ਫਸਲ ਵੀ ਤਬਾਹ ਹੋ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.