ETV Bharat / state

ਅੰਮ੍ਰਿਤਸਰ ਦੇ ਨਿਊ ਗੋਲਡਨ ਐਵੀਨਿਊ ਇਲਾਕੇ 'ਚ ਲੱਗੀ ਭਿਆਨਕ ਅੱਗ - ਨਿਊ ਗੋਲਡਨ ਐਵੀਨਿਊ ਇਲਾਕੇ 'ਚ ਭਿਆਨਕ ਅੱਗ

ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਨੇੜੇ ਨਿਊ ਗੋਲਡਨ ਐਵੀਨਿਊ ਇਲਾਕੇ 'ਚ ਭਿਆਨਕ ਅੱਗ ਲੱਗ ਗਈ। ਅੱਗ ਇੰਨ੍ਹੀ ਤੇਜ਼ ਸੀ ਕਿ ਆਲੇ-ਦੁਆਲੇ ਦੀਆਂ ਝੁੱਗੀਆਂ ਸੜ ਕੇ ਸਵਾ ਹੋ ਗਈਆਂ। ਪੜਿਤ ਪਰਿਵਾਰਾਂ ਨੇ ਦੱਸਿਆ ਕਿ ਸਾਡੇ ਜਰੂਰੀ ਕਾਗਜ਼ਾਤ ਤੇ ਰੁਪਏ ਹੋਰ ਵੀ ਕਾਫੀ ਬੇਸ਼ਕੀਮਤੀ ਸਮਾਨ ਸੀ ਜੋ ਸਾਰਾ ਅੱਗ ਦੀ ਝਪੇਟ ਵਿੱਚ ਆ ਗਿਆ।

ਅੰਮ੍ਰਿਤਸਰ ਦੇ ਨਿਊ ਗੋਲਡਨ ਐਵੀਨਿਊ ਇਲਾਕੇ 'ਚ ਲੱਗੀ ਭਿਆਨਕ ਅੱਗ

author img

By

Published : Apr 15, 2022, 4:40 PM IST

ਅੰਮ੍ਰਿਤਸਰ: ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਨੇੜੇ ਨਿਊ ਗੋਲਡਨ ਐਵੀਨਿਊ ਇਲਾਕੇ 'ਚ ਭਿਆਨਕ ਅੱਗ ਲੱਗ ਗਈ। ਅੱਗ ਇੰਨ੍ਹੀ ਤੇਜ਼ ਸੀ ਕਿ ਆਲੇ-ਦੁਆਲੇ ਦੀਆਂ ਝੁੱਗੀਆਂ ਸੜ ਕੇ ਸਵਾ ਹੋ ਗਈਆਂ। ਪੜਿਤ ਪਰਿਵਾਰਾਂ ਨੇ ਦੱਸਿਆ ਕਿ ਸਾਡੇ ਜਰੂਰੀ ਕਾਗਜ਼ਾਤ ਤੇ ਰੁਪਏ ਹੋਰ ਵੀ ਕਾਫੀ ਬੇਸ਼ਕੀਮਤੀ ਸਮਾਨ ਸੀ ਜੋ ਸਾਰਾ ਅੱਗ ਦੀ ਝਪੇਟ ਵਿੱਚ ਆ ਗਿਆ।

ਜਾਣਕਾਰੀ ਦਿੰਦਿਆਂ ਹੋਏ ਪੜਿਤ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਸਾਡੇ ਗਵਾਂਢ ਕੁੱਝ ਬੱਚੇ ਛੱਤ ਤੇ ਪਟਾਕੇ ਚਲਾ ਰਹੇ ਸਨ, ਜਿਸ ਦੀ ਚਿੰਗਾਰੀ ਹੇਠਾਂ ਕੱਪੜੇ ਦੇ ਗੋਦਾਮ ਨੂੰ ਲੱਗ ਗਈ। ਅਸੀਂ ਸਾਰੇ ਬਾਹਰ ਕੱਪੜੇ ਛਾਂਟ ਰਹੇ ਸੀ ਜਿਸ ਤਰਾਂ ਅਸੀਂ ਧੂੰਆਂ ਉਡਦਾ ਵੇਖਿਆ ਤਾਂ ਅਸੀਂ ਆਪਣੇ ਬੱਚੇ ਲੈ ਕੇ ਬਾਹਰ ਨੂੰ ਭੱਜੇ ਪਰ ਸਾਡੀਆਂ ਝੁੱਗੀਆਂ ਦੇ ਅੰਦਰ ਸਾਡੀ ਜ਼ਿੰਦਗੀ ਭਰ ਦੀ ਕਮਾਈ ਤੇ ਜਰੂਰੀ ਦਸਤਾਵੇਜ਼ ਸਨ ਜੋ ਸਭ ਕੁੱਝ ਸੜ ਕੇ ਸਵਾ ਹੋ ਗਏ।

ਅੰਮ੍ਰਿਤਸਰ ਦੇ ਨਿਊ ਗੋਲਡਨ ਐਵੀਨਿਊ ਇਲਾਕੇ 'ਚ ਲੱਗੀ ਭਿਆਨਕ ਅੱਗ

ਗਲੀਆਂ ਤੰਗ ਹੋਣ ਕਰਕੇ ਅੱਗ ਬੁਝਾਣ ਵਾਲਿਆਂ ਗੱਡੀਆਂ ਅੰਦਰ ਤੱਕ ਨਹੀਂ ਆ ਸਕੀਆਂ। ਉਥੇ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਵਾਸੀ ਮਜ਼ਦੂਰ ਪੁਰਾਣੇ ਕੱਪੜੇ ਛਾਂਟਨ ਦਾ ਕੰਮ ਕਰਦੇ ਹਨ ਤੇ ਉਨ੍ਹਾਂ ਇਕ ਕੱਪੜੇ ਦਾ ਵੱਡਾ ਡੰਪ ਬਣਾਇਆ ਹੋਇਆ ਸੀ, ਜਿਸ ਨੂੰ ਅੱਗ ਲੱਗਣ ਕਾਰਨ ਇਨ੍ਹਾਂ ਦੇ ਦੋ ਵਹੀਕਲ ਤੇ ਹੋਰ ਘਰ ਦਾ ਸਾਰਾ ਸਮਾਨ ਸੜ ਕੇ ਸਵਾ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਅੱਗ ਲੱਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਥੇ ਹੀ ਹਲਕੇ ਦੀ ਵਿਧਾਇਕ ਜੀਵਣਜੋਤ ਕੌਰ ਵੀ ਮੌਕੇ ਤੇ ਪੁੱਜੇ ਤੇ ਅੱਗ ਲਗਣ ਦੇ ਕਾਰਨਾਂ ਦਾ ਜਾਇਜਾ ਲਿਆ। ਉਨ੍ਹਾਂ ਦੱਸਿਆ ਕਿ ਇਹ ਪਰਵਾਸੀ ਗਰੀਬ ਪਰਿਵਾਰ ਹਨ ਅਤੇ ਪੁਰਾਣੇ ਕੱਪੜੇ ਵੇਚਣ ਦਾ ਕੰਮ ਕਰਦੇ ਹਨ।

ਇਨ੍ਹਾਂ ਇੱਕ ਜਗਾ ਪੁਰਾਣੇ ਕੱਪੜੇ ਇਕੱਠੇ ਕਰ ਕੇ ਡੰਪ ਬਣਾਇਆ ਸੀ, ਜਿਸ ਨੂੰ ਅੱਗ ਲੱਗ ਗਈ। ਇਨ੍ਹਾਂ ਦਾ ਸਾਰਾ ਸਮਾਨ ਸੜ ਚੁੱਕਾ ਹੈ ਸਾਡੇ ਵੱਲੋਂ ਇਨ੍ਹਾਂ ਦੀ ਜਿੰਨੀ ਵੀ ਮਦਦ ਹੋਵੇਗੀ ਅਸੀਂ ਕਰਾਂਗੇ। ਪਰ ਇਸ ਇਲਾਕੇ ਦਾ ਵੀ ਕਾਫੀ ਕੰਮ ਹੋਣ ਵਾਲਾ ਹੈ, ਰਸਤੇ ਵਿੱਚ ਆਉਂਦੀਆਂ ਵੇਖਿਆ ਕਿ ਬਿਜਲੀ ਦੀਆਂ ਹਾਈ ਵੋਲਟੇਜ ਤਾਰਾ ਲਮਕ ਰਹੀਆਂ ਸਨ। ਜਿਸ ਦੇ ਚਲਦੇ ਦਮਕਲ ਵਿਭਾਗ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਹਾੜ੍ਹੀ ਦੇ ਸੀਜ਼ਨ ਚ ਪਹਿਲੀ ਬਰਸਾਤ ਕਾਰਨ ਮੁਰਝਾਏ ਕਿਸਾਨਾਂ ਦੇ ਚਿਹਰੇ, ਫਸਲ ਦਾ ਹੋਇਆ ਨੁਕਸਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.