ਅੰਮ੍ਰਿਤਸਰ: ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਦਾਅਵੇਦਾਰ ਰਹੇ ਅਤੇ 3 ਵਾਰ ਵਿਧਾਇਕ ਰਹਿ ਚੁੱਕੇ ਮਨਜੀਤ ਸਿੰਘ ਮੰਨਾ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ।
ਜਿਕਰਯੋਗ ਹੈ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੂਸਰੇ ਟਿਕਟ ਦੇ ਦਾਅਵੇਦਾਰ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਟਿਕਟ ਦੇ ਦੇਣ ਉਪਰੰਤ ਸਾਬਕਾ ਵਿਧਾਇਕ ਮੰਨਾ ਅਤੇ ਉਨ੍ਹਾਂ ਦੇ ਸਮਰਥਕ ਨਾਰਾਜ਼ਗੀ ਪ੍ਰਗਟਾਉਂਦਿਆਂ ਪਾਰਟੀ ਨੂੰ ਟਿਕਟ ਬਦਲਣ ਲਈ ਕਹਿ ਰਹੇ ਸਨ ਪਰ ਅਜਿਹਾ ਨਾ ਹੋਣ ਤੇ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ।
ਜਿਸ ਉਪਰੰਤ ਬਿਆਸ ਪੁੱਜਣ ਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦਾ ਅਮਰਜੀਤ ਸਿੰਘ ਅੰਬਾ ਜਿਲਾ ਕਾਰਜਕਾਰਨੀ ਮੈਂਬਰ ਅਤੇ ਮੰਡਲ ਪ੍ਰਧਾਨ ਬਲਜੀਤ ਸਿੰਘ ਸਮੇਤ ਭਾਜਪਾ ਆਗੂਆਂ ਵੱਲੋਂ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਵਿਧਾਇਕ ਮੰਨਾ ਨੇ ਕਿਹਾ ਕਿ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਲਈ ਕੀਤਾ ਹੈ, ਉਹ ਹੋਰ ਕੋਈ ਪਾਰਟੀ ਨਹੀਂ ਕਰ ਸਕਦੀ ਹੈ, ਜਿਸ ਨੂੰ ਦੇਖਦੇ ਹੋਏ ਉਹ ਭਾਜਪਾ ਵਿੱਚ ਸ਼ਾਮਿਲ ਹੋਏ ਹਨ। ਉਹਨਾਂ ਕਿਹਾ ਕਿ ਮੈਂ ਤਾਂ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ ਪਰ ਹੈ ਪਾਰਟੀ ਆਪ ਧੱਕੇ ਦੇ ਕੇ ਕੱਢ ਦੇਵੇ ਤਾਂ ਕਿ ਕੀਤਾ ਜਾ ਸਕਦਾ ਹੈ।
ਉਹਨਾ ਕਿਹਾ ਕਿ ਭਾਜਪਾ ਵਰਕਰਾਂ ਦੇ ਨਾਲ ਮਿਲ ਕੇ ਓਹ ਪਾਰਟੀ ਨੂੰ ਵੱਡੀ ਜਿੱਤ ਦਿਵਾਉਣਗੇ। ਇਸ ਮੌਕੇ ਕਾਰਜਕਾਰਨੀ ਮੈਂਬਰ ਜਸਵਿੰਦਰ ਸਿੰਘ ਪੱਪੀ, ਨਵਲ ਕਿਸ਼ੋਰ ਸ਼ਰਮਾ ਜਨਰਲ ਸੈਕਟਰੀ ਮੰਡਲ ਬਿਆਸ, ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਹਰਜੀਤ ਸਿੰਘ ਮੀਆਂਵਿੰਡ, ਪ੍ਰਭਜੋਤ ਸਿੰਘ ਨਾਗੋਕੇ, ਹਰਜਿੰਦਰ ਸਿੰਘ ਗੋਲਣ ਬਾਬਾ ਬਕਾਲਾ ਸਾਹਿਬ, ਪੀਏ ਹੈਪੀ ਖੱਖ, ਸਾਬਕਾ ਸਰਪੰਚ ਨੇਤਰਪਾਲ ਸਿੰਘ, ਸਰਪੰਚ ਦਲਵਿੰਦਰ ਸਿੰਘ ਸਠਿਆਲਾ, ਜੁਗਰਾਜ ਸਿੰਘ, ਮਨਦੀਪ ਸਿੰਘ ਬਾਊ ਮੰਡਲ ਪ੍ਰਧਾਨ SC ਮੋਰਚਾ, ਅਰੁਣ ਸਿੰਘ, ਸਰਵਣ ਸਿੰਘ ਪ੍ਰਧਾਨ ਮਨਿਓਰਟੀ ਸੈੱਲ, ਸਾਬਕਾ ਸਰਪੰਚ ਬਲਜੀਤ ਸਿੰਘ ਬਿੱਟੂ ਆਦਿ ਭਾਜਪਾ ਵਰਕਰ ਅਤੇ ਆਗੂ ਹਾਜਰ ਸਨ।
ਇਹ ਵੀ ਪੜ੍ਹੋ: Punjab Assembly Election 2022: 3 ਦਿਨਾਂ ਦੇ ਪੰਜਾਬ ਦੌਰੇ ’ਤੇ ਕੇਜਰੀਵਾਲ, ਮਜੀਠੀਆ ਤੇ ਸਿੱਧੂ ਨੂੰ ਦੱਸਿਆ ਸਿਆਸੀ ਹਾਥੀ