ਅੰਮ੍ਰਿਤਸਰ: ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜੋ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ 'ਚ ਉਕਤ ਵਿਅਕਤੀ ਸੁਨਿਆਰਾ ਹੈ। ਇਸ ਵਲੋਂ ਕੁਝ ਲੋਕਾਂ 'ਤੇ ਇਲਜ਼ਾਮ ਲਗਾ ਕੇ ਕਮਿਸ਼ਨਰ ਦਫ਼ਤਰ ਅੰਮ੍ਰਿਤਸਰ ਦੇ ਬਾਹਰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਨੂੰ ਕਿ ਸਥਾਨਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਸਮੇਂ ਉਕਤ ਵਿਅਕਤੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਵਡਿੀਓ ਵਿਚਲੇ ਵਿਅਕਤੀ ਦਾ ਨਾਮ ਰਾਜੇਸ਼ ਕੁਮਾਰ ਭਾਟੀਆ ਹੈ ਅਤੇ ਉਸ ਦਾ ਇਲਜ਼ਾਮ ਹੈ ਕਿ ਸਮਾਧਾਨ ਕੋਲੋਂ ਉਸ ਵਲੋਂ ਅੱਠ ਸੋ ਕਿਲੋਂ ਤੋਂ ਵੱਧ ਸੋਨਾ ਲੈਣਾ ਹੈ, ਜਿਸ ਦੀ ਦਰਖ਼ਾਸਤ ਉਸ ਵਲੋਂ ਕਮਿਸ਼ਨਰ ਦਫ਼ਤਰ ਕੋਲ ਪੇਸ਼ ਹੋ ਕੇ ਕੁਤਵਾਲੀ ਦਿੱਤੀ ਗਈ ਹੈ।
ਉਨ੍ਹਾਂ ਦਾ ਕਹਿਣਾ ਕਿ ਮਸ਼ੀਨ ਜੋ ਸਮਾਧਾਨ ਕੋਲੋਂ ਸੀ ,ਉਸ ਸਬੰਧੀ ਕਾਗਜ਼ ਉਨ੍ਹਾਂ ਕੋਲ ਹਨ ਅਤੇ ਉਸ ਦੀ ਮਸ਼ੀਨ ਹੈ। ਉਨ੍ਹਾਂ ਕਿਹਾ ਕਿ ਮਸ਼ੀਨ ਉਹ ਚੋਰੀ ਕਰਕੇ ਜਾਂ ਤਾਲਾ ਤੋੜ ਕੇ ਨਹੀਂ ਲਿਆਏ, ਸਗੋਂ ਸਮਾਧਾਨ ਭੱਜ ਗਿਆ ਤਾਂ ਉਹ ਆਪਣੀ ਮਸ਼ੀਨ ਚੁੱਕ ਕੇ ਘਰ ਲੈ ਆਏ।
ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਏ.ਐਸ.ਆਈ ਧਮਕਾ ਰਿਹਾ ਹੈ ਅਤੇ ਮਸ਼ੀਨ ਥਾਣੇ ਲੈ ਕੇ ਆਉਣ ਲਈ ਕਹਿ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਮਸ਼ੀਨ ਉਹ ਥਾਣੇ ਨਹੀਂ ਲਿਜਾਉਣਗੇ, ਕਿਉਂਕਿ ਸਮਾਧਾਨ ਉਨ੍ਹਾਂ ਦਾ 45 ਲੱਖ ਦੇ ਕਰੀਬ ਪੈਸਾ ਖਾ ਗਿਆ।
ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ 'ਤੇ ਨਾਮੇ ਸ਼ਾਹ,ਅਸ਼ਵਨੀ ਕਾਲੇ ਸ਼ਾਹ, ਰਵੀਕਾਂਤ ਧੁਲਾਈ ਵਾਲਾ ਪ੍ਰੈਸ਼ਰ ਪਾ ਰਿਹਾ ਹੈ। ਉਨ੍ਹਾਂ ਨਾਲ ਹੀ ਮਜੀਠੀਆ ਨੂੰ ਵੀ ਅਪੀਲ ਕੀਤੀ ਕਿ ਇੰਨ੍ਹਾਂ ਦੀ ਮਦਦ ਨਾ ਕੀਤੀ ਜਾਵੇ,ਸਗੋਂ ਸੱਚ ਦਾ ਪਤਾ ਕਤਿਾ ਜਾਵੇ।
ਉਕਤ ਵਿਅਕਤੀ ਵਲੋਂ ਵੀਡੀਓ 'ਚ ਬਾਜ਼ਾਰ ਦੇ ਸੁਨਿਆਰਿਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਕਤ ਤਿੰਨ ਵਿਅਕਤੀ ਅਤੇ ਏ.ਐਸ.ਆਈ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਉਹ ਵੀਡੀਓ ਬਣਾ ਕੇ ਕਮਿਸ਼ਨਰ ਦਫ਼ਤਰ ਦੇ ਬਾਹਰ ਖੁਦਕੁਸ਼ੀ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ: ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਪਟੀਸ਼ਨ ਉੱਤੇ ਫੈਸਲਾ ਸੁਰੱਖਿਅਤ, 9 ਸਤੰਬਰ ਨੂੰ ਅਗਲੀ ਸੁਣਵਾਈ