ਅੰਮ੍ਰਿਤਸਰ: ਇੱਥੋ ਦੇ ਹਸਪਤਾਲ ਵਿੱਚ 53 ਸਾਲਾ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਬਜ਼ੁਰਗ ਦੀਆਂ ਭੈਣਾਂ ਨੇ ਇਹ ਕਹਿ ਕੇ ਹੰਗਾਮਾ ਕੀਤਾ ਕਿ ਇਹ ਮੌਤ ਨਹੀਂ ਕਤਲ ਹੈ, ਜੋ ਮ੍ਰਿਤਕ ਦੀ ਪਤਨੀ ਨੇ ਕੀਤਾ ਹੈ। ਮ੍ਰਿਤਕ ਦੀ ਪਹਿਚਾਣ ਮਾਲ ਰੋਡ ਦਾ ਵਸਨੀਕ ਪ੍ਰਦੀਪ ਕਪੂਰ ਵਜੋ ਹੋਈ ਹੈ, ਜਿਸ ਦੀ ਉਮਰ 53 ਸਾਲ ਦੀ ਸੀ।
ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲਾਸ਼ ਦਾ ਪੋਸਟਮਾਰਟਮ ਰਿਪੋਰਟ ਦੇ ਅਧਾਰ 'ਤੇ ਹੀ ਕਾਰਵਾਈ ਕੀਤੀ ਜਾਵੇਗੀ।
ਮ੍ਰਿਤਕ ਪ੍ਰਦੀਪ ਦੀਆਂ ਭੈਣਾਂ ਨੇ ਦੋਸ਼ ਲਾਇਆ ਕਿ ਮ੍ਰਿਤਕ ਦੀ ਹੱਤਿਆ ਕੀਤੀ ਗਈ ਹੈ। ਜਿਸ ਵਿੱਚ ਉਸ ਦੀ ਪਤਨੀ ਦੋਸ਼ੀ ਹੈ। ਮ੍ਰਿਤਕ ਦੀਆਂ ਭੈਣਾਂ ਨੇ ਮੰਗ ਕੀਤੀ ਕਿ ਉਸ ਦੀ ਭਰਜਾਈ ਦੇ ਖ਼ਿਲਾਫ਼ ਮੁਕੱਦਮਾ ਚਲਾਇਆ ਜਾਵੇ।
ਉੱਥੇ ਹੀ ਦੂਜੇ ਪਾਸੇ ਮ੍ਰਿਤਕ ਪ੍ਰਦੀਪ ਦੀ ਭਾਬੀ ਦਾ ਕਹਿਣਾ ਹੈ ਕਿ ਜਦੋਂ ਮ੍ਰਿਤਕ 20 ਸਾਲਾਂ ਤੋਂ ਬਿਮਾਰ ਸੀ ਤਾਂ ਉਸ ਦੀਆਂ ਭੈਣਾਂ ਨੇ ਉਸ ਨੂੰ ਯਾਦ ਨਹੀਂ ਕੀਤਾ ਤੇ ਅੱਜ ਉਹ ਸਿਰਫ ਜਾਇਦਾਦ ਲਈ ਆਈਆਂ ਹਨ ਤੇ ਇਹ ਸਭ ਹੰਗਾਮਾ ਕਰ ਰਹੀਆਂ ਹਨ