ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਕਾਰਨ ਦੇਸ਼ ਦੀ ਰਫਤਾਰ ਰੁਕ ਗਈ ਹੈ। ਪੂਰੇ ਭਾਰਤ ਵਿੱਚ ਜਨਤਕ ਥਾਵਾਂ ਜਿਵੇਂ ਕਿ ਮੌਲ, ਸਿਨੇਮਾ ਘਰ, ਪਾਰਕ ਆਦਿ ਜਾਣ ਦੀ ਸਖਤ ਮਨਾਹੀ ਹੈ।
ਇਨ੍ਹਾਂ ਸਭ ਜਨਤਕ ਥਾਵਾਂ ਤੋਂ ਇਲਾਵਾ ਗੁਰਦੁਆਰਿਆਂ ਅਤੇ ਮੰਦਰਾਂ 'ਤੇ ਵੀ ਲੋਕਾਂ ਦੀ ਆਮਦ ਬਿਲਕੁਲ ਨਾ ਦੇ ਬਰਾਬਰ ਰਹਿ ਗਈ ਹੈ। ਦੇਸ਼ ਵਿੱਚ ਫੈਲੀ ਮਹਾਂਮਾਰੀ ਕਰਕੇ ਹੋਈ ਤਾਲਾਬੰਦੀ ਨੂੰ ਲਾਗੂ ਹੋਇਆਂ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਹੈ, ਨਿਰਦੇਸ਼ਾਂ ਮੁਤਾਬਕ ਗੁਰੂਘਰ, ਮੰਦਰ, ਮਸਜਿਦ, ਗਿਰਜਾਘਰ ਸਭ ਤਾਲਾਬੰਦੀ ਅਧੀਨ ਹਨ।
ਗੱਲਬਾਤ ਕਰਦਿਆਂ ਮੰਦਰ ਦੇ ਪੰਡਿਤ ਸੰਪਤ ਕੁਮਾਰ ਨੇ ਦੱਸਿਆ ਕਿ ਕੋਰੋਨਾ ਮਾਹਾਂਮਾਰੀ ਕਾਰਨ ਮੰਦਰਾਂ 'ਚ ਦਰਸ਼ਨ ਕਰਨ ਆ ਰਹੇ ਸ਼ਰਧਾਲੂਆਂ ਦੀ ਗਿਣਤੀ 'ਚ ਵੱਧਾ ਫ਼ਰਕ ਵੇਖਣ ਨੂੰ ਮਿਲਿਆ ਹੈ। ਮੰਦਰ 'ਚ ਪਹਿਲਾਂ ਜਿੱਥੇ ਸ਼ਰਧਾਲੂਆਂ ਦੀ ਲੰਮੀਆਂ ਕਤਾਰਾਂ ਲੱਗਦੀਆਂ ਸਨ ਉੱਥੇ ਹੀ ਹੁਣ ਕਈ ਮੰਦਰਾਂ 'ਚ ਸੰਗਤ ਵੇਖਣ ਨੂੰ ਵੀ ਨਹੀਂ ਮਿਲ ਰਹੀ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਮਹਿਲਾ ਇੰਸਪੈਕਟਰ ਖੁਦ ਕੱਪੜੇ ਪ੍ਰੈਸ ਕਰਕੇ ਪੁਹੰਚਾ ਰਹੀ ਹੈ ਗਰੀਬਾਂ ਲੋੜਵੰਦਾਂ ਤੱਕ
ਜ਼ਿਲ੍ਹੇ 'ਚ ਕਈ ਮੰਦਰਾਂ ਅਤੇ ਗੁਰਦੁਆਰਿਆਂ ਨੇ ਆਪਣੇ ਕਪਾਟ ਖ਼ੁਦ ਹੀ ਬੰਦ ਕਰ ਲਏ ਹਨ ਅਤੇ ਸ਼ਰਧਾਲੂਆਂ ਨੂੰ ਘਰ ਬੈਠ ਕੇ ਹੀ ਪਾਠ ਕਰਨ ਦੀ ਗੱਲ ਆਖੀ ਹੈ। ਮੰਦਰਾਂ ਦੇ ਪ੍ਰਧਾਨ ਅਤੇ ਪੰਡਿਤਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਲੋੜਵੰਦਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ।